ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

Friday, Sep 24, 2021 - 10:32 AM (IST)

ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਵਧੇ ਹੋਏ ਆਰਥਿਕ ਬੋਝ ਅਤੇ ਨੌਕਰੀਆਂ ਦੀ ਘਾਟ ਕਾਰਨ ਦੇਸ਼ ਦੀ ਜਨਤਾ ਪਹਿਲਾਂ ਹੀ ਪਰੇਸ਼ਾਨ ਹੈ। ਹੁਣ ਰਸੌਈ ਗੈਸ ਐਲ.ਪੀ.ਜੀ. ਸਿਲੰਡਰ ਦੀ ਸਬਸਿਡੀ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਰਕਾਰ ਦੁਆਰਾ ਅੰਦਰੂਨੀ ਮੁਲਾਂਕਣ ਦਰਸਾਉਂਦਾ ਹੈ ਕਿ ਗਾਹਕਾਂ ਨੂੰ ਐਲਪੀਜੀ ਸਿਲੰਡਰਾਂ ਲਈ ਪ੍ਰਤੀ ਸਿਲੰਡਰ 1,000 ਰੁਪਏ ਦੇਣੇ ਪੈ ਸਕਦੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਸਰਕਾਰ ਦਾ ਇਸ ਬਾਰੇ ਕੀ ਵਿਚਾਰ ਹੈ।

ਰਿਪੋਰਟਾਂ ਅਨੁਸਾਰ ਸਰਕਾਰ ਦੁਆਰਾ ਇੱਕ ਅੰਦਰੂਨੀ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਖਪਤਕਾਰ ਇੱਕ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ। ਇਸ ਸੰਦਰਭ ਵਿੱਚ, ਸਰਕਾਰ ਸਿਲੰਡਰਾਂ ਦੀ ਸਬਸਿਡੀ ਦੇ ਸੰਬੰਧ ਵਿੱਚ ਦੋ ਤਰੀਕੇ ਅਪਣਾ ਸਕਦੀ ਹੈ - ਪਹਿਲਾਂ ਵਿਕਲਪ ਹੈ ਮੌਜੂਦਾ ਸਿਸਟਮ ਜਿਸ ਤਰ੍ਹਾਂ ਚਲ ਰਿਹਾ ਹੈ ਉਸੇ ਤਰ੍ਹਾਂ ਚਲਦਾ ਰਹੇ ਭਾਵ ਸਰਕਾਰ ਬਿਨਾਂ ਸਬਸਿਡੀ ਦੇ ਹੀ ਸਿਲੰਡਰ ਸਪਲਾਈ ਕਰੇ। ਦੂਜਾ ਇਹ ਕਿ ਸਰਕਾਰ ਸਿਰਫ ਉਜਵਲਾ ਯੋਜਨਾ ਦੇ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਖਪਤਕਾਰਾਂ ਨੂੰ ਹੀ ਸਬਸਿਡੀ ਮੁਹੱਈਆ ਕਰਵਾਏ। ਦੱਸਣਯੋਗ ਹੈ ਕਿ ਫਿਲਹਾਲ ਸਰਕਾਰ ਨੇ ਸਬਸਿਡੀ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਹੈ।

ਇਹ ਵੀ ਪੜ੍ਹੋ : Eureka Forbes ਨੂੰ ਖਰੀਦੇਗੀ ਐਡਵੈਂਟ, ਸ਼ਾਪੂਰਜੀ ਪਾਲੋਨਜੀ ਗਰੁੱਪ ਨਾਲ 60 ਕਰੋੜ ਡਾਲਰ ਦੀ ਡੀਲ’

ਜਾਣੋ ਸਬਸਿਡੀ ਦੀ ਮੌਜੂਦਾ ਸਥਿਤੀ ਬਾਰੇ

ਸਾਲ 2020 ਵਿੱਚ ਜਦੋਂ ਕੋਰੋਨਵਾਇਰਸ ਮਹਾਮਾਰੀ ਦੇ ਕਾਰਨ ਵਿਸ਼ਵਵਿਆਪੀ ਤਾਲਾਬੰਦੀ ਲਾਗੂ ਕੀਤੀ ਗਈ ਸੀ। ਉਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ। ਇਸ ਨਾਲ ਭਾਰਤ ਸਰਕਾਰ ਨੂੰ ਐਲਪੀਜੀ ਸਬਸਿਡੀ ਦੇ ਮੋਰਚੇ 'ਤੇ ਮਦਦ ਮਿਲੀ ਕਿਉਂਕਿ ਕੀਮਤਾਂ ਘੱਟ ਸਨ ਅਤੇ ਸਬਸਿਡੀ ਬਦਲਣ ਦੀ ਜ਼ਰੂਰਤ ਨਹੀਂ ਸੀ। ਮਈ 2020 ਤੋਂ ਬਾਅਦ ਐਲ.ਪੀ.ਜੀ. ਸਬਸਿਡੀ ਬਹੁਤ ਸਾਰੇ ਖੇਤਰਾਂ ਵਿੱਚ ਬੰਦ ਹੋ ਗਈ ਹੈ, ਕੁਝ ਨੂੰ ਛੱਡ ਕੇ ਜੋ ਐਲ.ਪੀ.ਜੀ. ਪਲਾਂਟਾਂ ਤੋਂ ਬਹੁਤ ਦੂਰ ਹਨ।

ਇਹ ਵੀ ਪੜ੍ਹੋ : ਡਰੈਗਨ ਨੂੰ ਝਟਕਾ : Amazon ਨੇ 600 ਚੀਨੀ ਬ੍ਰਾਂਡ 'ਤੇ ਲਗਾਇਆ ਬੈਨ

ਜਾਣੋ ਕੀ ਹੈ ਸਰਕਾਰ ਦੀ ਯੋਜਨਾ?

ਸਰਕਾਰ ਸਬਸਿਡੀ 'ਤੇ ਵਿਚਾਰ ਕਰ ਸਕਦੀ ਹੈ, ਪਰ ਇਹ ਸਪੱਸ਼ਟ ਹੈ ਕਿ 10 ਲੱਖ ਰੁਪਏ ਦੀ ਆਮਦਨ ਦਾ ਨਿਯਮ ਲਾਗੂ ਰਹੇਗਾ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਬਸਿਡੀ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਬਾਕੀ ਲੋਕਾਂ ਲਈ ਸਬਸਿਡੀ ਖਤਮ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2016 ਵਿੱਚ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਨੂੰ ਐਲ.ਪੀ.ਜੀ. ਕੁਨੈਕਸ਼ਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਭਾਰਤ ਵਿੱਚ 29 ਕਰੋੜ ਤੋਂ ਵੱਧ ਰਸੋਈ ਗੈਸ ਕੁਨੈਕਸ਼ਨ ਹਨ, ਜਿਨ੍ਹਾਂ ਵਿੱਚੋਂ ਉੱਜਵਲਾ ਯੋਜਨਾ ਦੇ ਅਧੀਨ ਲਗਭਗ 8.8 ਕਰੋੜ ਐਲ.ਪੀ.ਜੀ. ਕੁਨੈਕਸ਼ਨ ਹਨ। ਵਿੱਤੀ ਸਾਲ 22 ਵਿੱਚ ਸਰਕਾਰ ਯੋਜਨਾ ਦੇ ਤਹਿਤ ਇੱਕ ਕਰੋੜ ਹੋਰ ਕੁਨੈਕਸ਼ਨ ਜੋੜਨ ਦੀ ਯੋਜਨਾ ਬਣਾ ਰਹੀ ਹੈ।

ਸਬਸਿਡੀ 'ਤੇ ਸਰਕਾਰ ਦਾ ਖ਼ਰਚਾ

ਜ਼ਿਕਰਯੋਗ ਹੈ ਕਿ ਵਿੱਤੀ ਸਾਲ 2020-21 ਵਿੱਚ ਸਰਕਾਰ ਨੇ ਖਪਤਕਾਰਾਂ ਨੂੰ ਸਬਸਿਡੀ ਵਜੋਂ 3,559 ਕਰੋੜ ਰੁਪਏ ਦਿੱਤੇ ਸਨ। ਜਦੋਂ ਕਿ ਪਿਛਲੇ ਵਿੱਤੀ ਸਾਲ 2019-2020 ਵਿੱਚ ਇਹ ਅੰਕੜਾ 24,468 ਕਰੋੜ ਰੁਪਏ ਸੀ। ਇਸ ਤਰ੍ਹਾਂ ਇੱਕ ਸਾਲ ਵਿੱਚ ਸਰਕਾਰ ਨੇ ਸਬਸਿਡੀ ਵਿੱਚ ਲਗਭਗ ਛੇ ਗੁਣਾ ਕਟੌਤੀ ਕੀਤੀ ਹੈ। ਇਸ ਸਮੇਂ ਜੇ ਖਪਤਕਾਰਾਂ ਦੀ ਸਾਲਾਨਾ ਆਮਦਨੀ 10 ਲੱਖ ਰੁਪਏ ਹੈ, ਤਾਂ ਤੁਹਾਨੂੰ ਸਿਲੰਡਰ 'ਤੇ ਸਬਸਿਡੀ ਦਾ ਲਾਭ ਨਹੀਂ ਮਿਲਦਾ।

ਇਹ ਵੀ ਪੜ੍ਹੋ : ਭਾਰਤੀ ਅਫ਼ਸਰਾਂ ਨੂੰ ਰਿਸ਼ਵਤ ਦੇਣ ਦੇ ਮਾਮਲੇ 'ਚ ਘਿਰੀ Amazon, ਕੰਪਨੀ ਨੇ ਦਿੱਤਾ ਵੱਡਾ ਬਿਆਨ

ਜਾਣੋ ਇਕ ਸਾਲ ਵਿਚ ਕਿੰਨਾ ਮਹਿੰਗਾ ਹੋਇਆ ਸਿਲੰਡਰ

ਦੱਸ ਦੇਈਏ ਕਿ ਐਲਪੀਜੀ ਸਬਸਿਡੀ ਦੇ ਤਹਿਤ ਇੱਕ ਸਾਲ ਵਿੱਚ ਇੱਕ ਪਰਿਵਾਰ ਨੂੰ 12 ਸਿਲੰਡਰ ਦਿੱਤੇ ਜਾਂਦੇ ਹਨ, ਪਰ ਮਈ 2020 ਤੋਂ ਕੁਝ ਬਾਜ਼ਾਰਾਂ ਵਿੱਚ ਘਰੇਲੂ ਰਸੋਈ ਗੈਸ ਸਿਲੰਡਰਾਂ ਉੱਤੇ ਖਪਤਕਾਰਾਂ ਨੂੰ ਜ਼ੀਰੋ ਸਬਸਿਡੀ ਦਿੱਤੀ ਜਾ ਰਹੀ ਹੈ। ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਸਾਲ 2021 ਵਿੱਚ ਹੁਣ ਤੱਕ 190.50 ਰੁਪਏ ਦਾ ਵਾਧਾ ਕੀਤਾ ਗਿਆ ਹੈ। 1 ਸਤੰਬਰ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਹ ਵਾਧਾ 14.2 ਕਿਲੋ ਸਿਲੰਡਰ ਯਾਨੀ ਘਰੇਲੂ ਗੈਸ 'ਤੇ ਕੀਤਾ ਗਿਆ ਸੀ। ਇਸ ਵਾਧੇ ਨਾਲ ਦਿੱਲੀ ਵਿੱਚ ਸਿਲੰਡਰ ਦੀ ਕੀਮਤ 884.50 ਰੁਪਏ ਹੋ ਜਾਵੇਗੀ।

ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਲਈ ਖੁਸ਼ਖਬਰੀ, ਅਗਲੇ ਸਾਲ ਤਨਖਾਹ ਵਿੱਚ ਹੋਵੇਗਾ ਇੰਨਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News