ਜਾਣੋਂ, ਚੀਨ ਦੇ ਵਿਕਾਸ ਭਾਈਵਾਲੀ ਮਾਡਲਾਂ ’ਤੇ ਭਾਰਤ ਨੇ ਕਿਉਂ ਖਡ਼੍ਹੇ ਕੀਤੇ ਸਵਾਲ
Saturday, Nov 21, 2020 - 04:47 PM (IST)
ਨਵੀਂ ਦਿੱਲੀ - ਭਾਰਤ ਨੇ ਚੀਨ ਨੂੰ ਸੰਯੁਕਤ ਰਾਸ਼ਟਰ ਦੇ ਪਲੈਟਫੋਰਮ ਰਾਹੀਂ ਇੱਕ ਸਖਤ ਸੰਦੇਸ਼ ਭੇਜਿਆ ਕਿ ਚੀਨ ਦੇ ਵਿਕਾਸ ਭਾਈਵਾਲੀ ਦੇ ਮਾਡਲ ਅਜਿਹੇ ਹਨ ਜੋ ਕਿ ਕਰਜ਼ੇ ਦਾ ਭਾਰ ਵਧਾ ਦਿੰਦੇ ਹਨ ਪਰ ਸਾਡੇ ਵਿਕਾਸ ਭਾਈਵਾਲੀ ਦੇ ਮਾਡਲ ਅਜਿਹੇ ਬਿਲਕੁਲ ਨਹੀਂ ਹਨ। ਜਿਸ ਨਾਲ ਸਾਡੇ ਭਾਈਵਾਲਾਂ ਉੱਤੇ ਕਰਜ਼ਾ ਵਧੇ। ਨਿਊਯਾਰਕ ‘ਚ ਹੋਈ ਇੱਕ ਮੀਟੀੰਗ ‘ਚ ਭਾਰਤੀ ਰਾਜਦੂਤ ਟੀ.ਅੇਸ ਤ੍ਰੀਮੂਰਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਆਪਣੇ ਵਿਕਾਸ ਭਾਈਵਾਲੀ ਉੱਦਮਾਂ ਨਾਲ ਹਮੇਸ਼ਾ ਹੀ ਅੰਤਰਰਾਸ਼ਟਰੀ ਏਕਤਾ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਰਾਸ਼ਟਰੀ ਅਹਿਮੀਅਤਾਂ ਦੀ ਕਦਰ ਕਰਨੀ ਅਤੇ ਆਪਣੇ ਭਾਈਵਾਲਾਂ ਦੀ ਮਦਦ ਕਰਨੀ ਅਤੇ ਉਨ੍ਹਾਂ ਉੱਤੇ ਇਨ੍ਹਾ ਕਰਜ਼ੇ ਦਾ ਭਾਰ ਨਾ ਪਾਉਣਾ ਕਿ ਉਹ ਉਤਾਰ ਹੀ ਨਾ ਸਕਣ।
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਬੈਲਟ ਅਤੇ ਰੋਡ ਇਨੀਸ਼ੀਏਟਿਵ ਦੇ ਨਾਂ ਨਾਲ ਵਿਕਾਸ ਭਾਈਵਾਲੀ ਦੇ ਮਾਡਲ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਹੈ । ਇਹ ਮਾਡਲ ਭਾਈਵਾਲਾਂ ‘ਤੇ ਕਰਜ਼ੇ ਦਾ ਭਾਰ ਹੋਰ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਕਰਜ਼ਾਂ ਦੇ ਬਦਲੇ ਭਾਰੀ ਵਿਆਜ਼ ਵੀ ਚੁਕਾਉਣਾ ਪੈਂਦਾ ਹੈ। ਤ੍ਰੀਮੁਰਤੀ ਨੇ ਪਾਕਿਸਤਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਿਵੇਂ ਕਿ ਆਤੰਕਵਾਦ ਨੂੰ ਸ਼ਿਹ ਦੇਣੀ ਜਿਹੀ ਹਰਕਤਾਂ ਕਰਕੇ ਕੋਵਿਡ 19 ਦੇ ਸਮਾਜਕ ਵਿੱਤੀ ਹਾਲਤਾਂ ਦੇ ਬਹੁਾ ਬੂਰਾ ਅਸਰ ਪਿਆ ਹੈ।
ਇਹ ਵੀ ਪੜ੍ਹੋ : ਕੋਵਿਡ-19 ਵਿਰੁੱਧ ਮੁਹਿੰਮ 'ਚ ਅਹਿਮ ਮੋੜ 'ਤੇ ਭਾਰਤ, ਹੁਣ ਅਣਗਹਿਲੀ ਪਵੇਗੀ ਭਾਰੀ : ਮੁਕੇਸ਼ ਅੰਬਾਨੀ
ਦੱਸਦਈਏ ਕਿ ਤਰੀਮੂਰਤੀ ਵਲੋਂ ਕਹੀ ਇਹ ਗੱਲਾਂ ਮਾਲਦੀਵਸ ਦੇ ਸਾਬਕਾ ਰਾਸ਼ਰਟਰਪਤੀ ਅਤੇ ਸਾਸੰਦ ਦੇ ਸਪੀਕਰ ਮੋਹੰਮਦ ਨਾਸ਼ੀਦ ਵਲੋਂ ਚੀਨ ਉੱਤੇ ਕੀਤੇ ਸ਼ਬਦਾਵਲੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਜੇਕਰ ਉਹ ਆਪਣੀ ਦਾਦੀ ਮਮਾਂ ਦੇ ਗਣਿੇ ਵੀ ਵੇਚ ਦੇਣ ਤਾਂ ਵੀ ਉਹ ਚੀਨ ਦਾ ਕਰਜ਼ਾ ਨਹੀਂ ਮੋੜ ਸਕਦੇ।ਦੱਸਣਯੋਗ ਹੈ ਕਿ ਮਾਲਦੀਵਸ ਉੱਤੇ 3.5 ਬਿਲੀਅਨ ਦਾ ਕਰਜ਼ਾ ਹੈ।
ਇਹ ਵੀ ਪੜ੍ਹੋ : ਹੀਰੋ ਗਰੁੱਪ ਨੇ ਵਧਾਇਆ ਦੇਸ਼ ਦਾ ਮਾਣ, ਹੁਣ ਵਿਦੇਸ਼ਾਂ 'ਚ ਝੰਡੇ ਗੱਡਣ ਦੀ ਤਿਆਰੀ 'ਚ