ਜੇਬ ''ਤੇ ਭਾਰੀ, ਥੋਕ ਮਹਿੰਗਾਈ ਵੱਧ ਕੇ 0.16 ਫੀਸਦੀ ''ਤੇ ਪਹੁੰਚੀ

09/14/2020 2:57:44 PM

ਨਵੀਂ ਦਿੱਲੀ— ਮਹਾਮਾਰੀ ਵਿਚਕਾਰ ਮਹਿੰਗਾਈ ਨੇ ਵੀ ਲੋਕਾਂ ਦੀ ਜੇਬ ਢਿੱਲੀ ਕਰ ਦਿੱਤੀ ਹੈ। ਅਗਸਤ 'ਚ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਵੱਧ ਕੇ 0.16 ਫੀਸਦੀ 'ਤੇ ਪਹੁੰਚ ਗਈ।

ਵਣਜ ਅਤੇ ਉਦਯੋਗ ਮੰਤਰਾਲਾ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਤੱਕ ਥੋਕ ਮਹਿੰਗਾਈ ਦਰ ਨਕਾਰਾਤਮਕ ਦਾਇਰੇ ਯਾਨੀ ਜ਼ੀਰੋ ਤੋਂ ਹੇਠਾਂ ਰਹੀ ਸੀ। ਅਪ੍ਰੈਲ 'ਚ ਇਹ -157 ਫੀਸਦੀ, ਮਈ 'ਚ -3.37 ਫੀਸਦੀ, ਜੂਨ 'ਚ -1.81 ਫੀਸਦੀ ਅਤੇ ਜੁਲਾਈ 'ਚ -0.58 ਫੀਸਦੀ ਰਹੀ ਸੀ।

ਪਿਛਲੇ ਸਾਲ ਅਗਸਤ ਮਹੀਨੇ 'ਚ ਥੋਕ ਮਹਿੰਗਾਈ ਦਰ 1.17 ਫੀਸਦੀ ਸੀ। ਅਗਸਤ 'ਚ ਖੁਰਾਕੀ ਚੀਜ਼ਾਂ ਦੀ ਮਹਿੰਗਾਈ 3.84 ਫੀਸਦੀ ਰਹੀ। ਇਸ ਦੌਰਾਨ ਆਲੂ ਦੀਆਂ ਕੀਮਤਾਂ 'ਚ 82.93 ਫੀਸਦੀ ਹੋਇਆ। ਸਬਜ਼ੀਆਂ ਦੀ ਮਹਿੰਗਾਈ 7.03 ਫੀਸਦੀ ਰਹੀ। ਇਸ ਦੌਰਾਨ ਹਾਲਾਂਕਿ, ਪਿਆਜ਼ 34.48 ਫੀਸਦੀ ਸਸਤਾ ਰਿਹਾ। ਈਂਧਣ ਤੇ ਬਿਜਲੀ ਦੀ ਮਹਿੰਗਾਈ ਦਰ ਘੱਟ ਕੇ 9.68 ਫੀਸਦੀ ਰਹਿ ਗਈ, ਜੋ ਪਿਛਲੇ ਮਹੀਨੇ ਯਾਨੀ ਜੁਲਾਈ 'ਚ 9.84 ਫੀਸਦੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਕਰੰਸੀ ਨੀਤੀ ਸਮੀਖਿਆ 'ਚ ਮਹਿੰਗਾਈ ਦੇ ਉਪਰ ਵੱਲ ਜਾਣ ਦੇ ਜੋਖਮ ਦੀ ਵਜ੍ਹਾ ਨਾਲ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ।


Sanjeev

Content Editor

Related News