ਥੋਕ ਮਹਿੰਗਾਈ ਦਰ ਦਸੰਬਰ ਦੇ ਮਹੀਨੇ ਵੱਧ ਕੇ ਹੋਈ 0.73 ਫ਼ੀਸਦੀ

01/15/2024 1:47:59 PM

ਨਵੀਂ ਦਿੱਲੀ (ਭਾਸ਼ਾ) - ਥੋਕ ਮਹਿੰਗਾਈ ਦਰ ਦਸੰਬਰ ਦੇ ਮਹੀਨੇ ਵੱਧ ਕੇ 0.73 ਫ਼ੀਸਦੀ ਹੋ ਗਈ। ਖਾਣ-ਪੀਣ ਦੀਆਂ ਵਸਤੂਆਂ ਖ਼ਾਸ ਕਰਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਕਾਰਨ ਇਸ ਵਿੱਚ ਵਾਧਾ ਹੋਇਆ ਹੈ। ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤੱਕ ਲਗਾਤਾਰ ਜ਼ੀਰੋ ਤੋਂ ਹੇਠਾਂ ਬਣੀ ਹੋਈ ਸੀ। ਨਵੰਬਰ 'ਚ ਇਹ 0.26 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ''ਵਸਤਾਂ, ਮਸ਼ੀਨਰੀ ਅਤੇ ਉਪਕਰਨਾਂ, ਨਿਰਮਾਣ, ਟਰਾਂਸਪੋਰਟ, ਹੋਰ ਉਪਕਰਨਾਂ ਅਤੇ ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਆਦਿ ਦੀਆਂ ਕੀਮਤਾਂ 'ਚ ਵਾਧਾ ਦਸੰਬਰ 2023 'ਚ ਥੋਕ ਮਹਿੰਗਾਈ ਵਧਣ ਦਾ ਕਾਰਨ ਸੀ। ਖਾਧ ਪਦਾਰਥਾਂ ਦੀ ਮਹਿੰਗਾਈ ਦਰ ਦਸੰਬਰ 'ਚ ਵਧ ਕੇ 9.38 ਫ਼ੀਸਦੀ ਹੋ ਗਈ, ਜੋ ਨਵੰਬਰ 'ਚ 8.18 ਫ਼ੀਸਦੀ ਸੀ। ਦਸੰਬਰ 'ਚ ਸਬਜ਼ੀਆਂ ਦੀ ਮਹਿੰਗਾਈ ਦਰ 26.30 ਫ਼ੀਸਦੀ ਸੀ, ਜਦਕਿ ਦਾਲਾਂ ਦੀ ਮਹਿੰਗਾਈ ਦਰ 19.60 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਦਸੰਬਰ ਲਈ ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫ਼ੀਸਦੀ 'ਤੇ ਪਹੁੰਚ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪਿਛਲੇ ਮਹੀਨੇ ਆਪਣੀ ਦੋ-ਮਾਸਿਕ ਮੁਦਰਾ ਨੀਤੀ ਵਿੱਚ ਵਿਆਜ ਦਰਾਂ ਨੂੰ ਸਥਿਰ ਰੱਖਿਆ ਸੀ। ਨਾਲ ਹੀ, ਨਵੰਬਰ ਅਤੇ ਦਸੰਬਰ ਵਿੱਚ ਖੁਰਾਕੀ ਮਹਿੰਗਾਈ ਵਧਣ ਦੇ ਜੋਖਮਾਂ ਦੀ ਪਛਾਣ ਕੀਤੀ ਗਈ ਸੀ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News