ਥੋਕ ਮਹਿੰਗਾਈ ਦਰ 6ਵੇਂ ਮਹੀਨੇ ਘਟੀ, ਸਤੰਬਰ ''ਚ ਦਰਜ ਕੀਤੀ 0.26 ਫ਼ੀਸਦੀ ਦੀ ਗਿਰਾਵਟ

Monday, Oct 16, 2023 - 03:37 PM (IST)

ਥੋਕ ਮਹਿੰਗਾਈ ਦਰ 6ਵੇਂ ਮਹੀਨੇ ਘਟੀ, ਸਤੰਬਰ ''ਚ ਦਰਜ ਕੀਤੀ 0.26 ਫ਼ੀਸਦੀ ਦੀ ਗਿਰਾਵਟ

ਨਵੀਂ ਦਿੱਲੀ (ਭਾਸ਼ਾ) - ਭਾਰਤ 'ਚ ਥੋਕ ਮੁੱਲ ਸੂਚਕ ਅੰਕ 'ਚ ਮੌਜੂਦਾ ਵਿੱਤੀ ਸਾਲ ਦੇ ਸਤੰਬਰ ਮਹੀਨੇ 'ਚ ਸਾਲਾਨਾ ਆਧਾਰ 'ਤੇ 0.26 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਥੋਕ ਕੀਮਤਾਂ 'ਚ ਗਿਰਾਵਟ ਮੁੱਖ ਤੌਰ 'ਤੇ ਖਣਿਜ ਤੇਲ, ਰਸਾਇਣ ਅਤੇ ਰਸਾਇਣਕ ਉਤਪਾਦਾਂ, ਟੈਕਸਟਾਈਲ ਅਤੇ ਬੇਸ ਧਾਤੂ ਦੀਆਂ ਕੀਮਤਾਂ 'ਚ ਸਾਲ-ਦਰ-ਸਾਲ ਗਿਰਾਵਟ ਕਾਰਨ ਹੈ। 

ਇਹ ਵੀ ਪੜ੍ਹੋ - ਅੰਮ੍ਰਿਤਸਰ ਲਈ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਪਿਛਲੇ ਛੇ ਮਹੀਨਿਆਂ ਤੋਂ ਜ਼ੀਰੋ ਤੋਂ ਹੇਠਾਂ ਰਹੀ ਹੈ। ਅਗਸਤ ਵਿੱਚ ਥੋਕ ਮੁੱਲ ਸੂਚਕ ਅੰਕ ਸਾਲ ਦਰ ਸਾਲ 0.52 ਫ਼ੀਸਦੀ ਹੇਠਾਂ ਸੀ ਅਤੇ ਜੁਲਾਈ ਵਿੱਚ ਇਹ ਇੱਕ ਸਾਲ ਪਹਿਲਾਂ ਦੇ ਮੁਕਾਬਲੇ 1.23 ਫ਼ੀਸਦੀ ਹੇਠਾਂ ਸੀ। ਪਿਛਲੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਸਤੰਬਰ 'ਚ ਪ੍ਰਚੂਨ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਦਰ 5.02 ਫ਼ੀਸਦੀ ਰਹੀ, ਜੋ ਤਿੰਨ ਮਹੀਨਿਆਂ 'ਚ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਈਂਧਨ ਅਤੇ ਬਿਜਲੀ ਖੇਤਰ ਲਈ ਥੋਕ ਮੁੱਲ ਸੂਚਕ ਅੰਕ ਸਤੰਬਰ ਵਿਚ ਸਾਲਾਨਾ ਆਧਾਰ 'ਤੇ 3.35 ਫ਼ੀਸਦੀ ਘਟਿਆ, ਜਦੋਂ ਕਿ ਈਂਧਨ ਅਤੇ ਬਿਜਲੀ ਦੀਆਂ ਦਰਾਂ ਅਗਸਤ ਵਿੱਚ 6.03 ਫ਼ੀਸਦੀ ਘਟੀਆਂ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

 ਸਤੰਬਰ 'ਚ ਪ੍ਰਾਇਮਰੀ ਕਮੋਡਿਟੀਜ਼ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ 3.70 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਸਾਲਾਨਾ ਆਧਾਰ 'ਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ 'ਚ 3.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸਤੰਬਰ 'ਚ ਖਾਣ-ਪੀਣ ਦੀਆਂ ਕੀਮਤਾਂ 'ਚ ਸਾਲਾਨਾ 1.54 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8    


author

rajwinder kaur

Content Editor

Related News