ਕਣਕ ਦੀ ਬਿਜਾਈ ਦਾ ਰਕਬਾ ਹੁਣ ਤੱਕ 4.28 ਫੀਸਦੀ ਵਧ ਕੇ 202.54 ਲੱਖ ਹੈਕਟੇਅਰ

12/07/2019 10:44:57 AM

ਨਵੀਂ ਦਿੱਲੀ—ਕਣਕ ਦੀ ਬਿਜਾਈ ਦੀ ਗਤੀ ਵਧ ਰਹੀ ਹੈ ਅਤੇ ਹੁਣ ਤੱਕ ਇਸ ਦਾ ਰਕਬਾ ਸਾਲਾਨਾ ਆਧਾਰ 'ਤੇ 4.28 ਫੀਸਦੀ ਵਧ ਕੇ 202.54 ਲੱਖ ਹੈਕਟੇਅਰ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਖੇਤੀਬਾੜੀ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਇਸ ਸਮੇਂ ਕਣਕ ਦੀ ਬਿਜਾਈ ਦਾ ਰਕਬਾ 194.21 ਵੱਖ ਹੈਕਟੇਅਰ ਤੱਕ ਪਹੁੰਚਿਆ ਸੀ। ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਫਸਲ ਸਾਲ 2019-20 (ਜੁਲਾਈ-ਜੂਨ) ਦੇ ਚਾਲੂ ਹਾੜੀ (ਸਰਦੀਆਂ) ਸੈਸ਼ਨ 'ਚ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ 8.34 ਲੱਖ ਹੈਕਟੇਅਰ ਜ਼ਿਆਦਾ ਰਕਬੇ 'ਚ ਕਣਕ ਦੀ ਬਿਜਾਈ ਹੋਈ ਹੈ। ਚਾਲੂ ਵਿੱਤੀ ਸਾਲ 'ਚ ਹੁਣ ਤੱਕ 10.17 ਲੱਖ ਹੈਕਟੇਅਰ 'ਚ ਝੋਨੇ ਦੀ ਬਿਜਾਈ ਕੀਤੀ ਗਈ ਹੈ ਜਦੋਂਕਿ ਸਾਲ ਭਰ ਪਹਿਲਾਂ ਦੀ ਸਮਾਨ ਸਮੇਂ 'ਚ ਇਹ ਰਕਬਾ 8.42 ਲੱਖ ਹੈਕਟੇਅਰ ਹੀ ਸੀ। ਮੋਟੇ ਆਨਾਜ਼ ਦੀ ਰਕਬਾ 35.56 ਹੈਕਟੇਅਰ ਤੱਕ ਪਹੁੰਚਿਆ ਹੈ। ਪਿਛਲੇ ਸਾਲ ਇਸ ਸਮੇਂ ਤੱਕ 32.75 ਲੱਖ ਹੈਕਟੇਅਰ 'ਚ ਮੋਟੇ ਅਨਾਜ਼ ਬੁੱਜੇ ਗਏ ਸਨ। ਹਾਲਾਂਕਿ ਦਾਲਾਂ ਦੀ ਬਿਜਾਈ ਦਾ ਰਕਬਾ ਪਿਛਲੇ ਸਾਲ ਇਸ ਸਮੇਂ ਦੇ 111.90 ਲੱਖ ਹੈਕਟੇਅਰ ਦੇ ਮੁਕਾਬਲੇ ਚਾਲੂ ਹਾੜੀ ਸੈਸ਼ਨ 'ਚ 105.16 ਲੱਖ ਹੈਕਟੇਅਰ ਹੈ। ਤੇਲਾਂ ਵਾਲੇ ਬੀਜ਼ਾਂ ਦਾ ਰਕਬਾ, ਪਹਿਲਾਂ ਦੇ 66.10 ਲੱਖ ਹੈਕਟੇਅਰ ਦੇ ਮੁਕਾਬਲੇ ਚਾਲੂ ਹਾੜੀ ਸੈਸ਼ਨ 'ਚ 65.05 ਲੱਖ ਹੈਕਟੇਅਰ ਹੈ। ਅੰਕੜਿਆਂ ਮੁਤਾਬਕ ਸਾਰੇ ਹਾੜੀ ਫਸਲਾਂ ਦੀ ਬਿਜਾਈ ਦਾ ਕੁੱਲ ਰਕਬਾ 418.47 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ ਜੋ ਸਾਲ ਭਰ ਪਹਿਲਾਂ ਦੇ ਸਮਾਨ ਸਮੇਂ 'ਚ 413.36 ਲੱਖ ਹੈਕਟੇਅਰ ਸੀ।


Aarti dhillon

Content Editor

Related News