ਵਟਸਐਪ ਲੀਕ : ਸੇਬੀ, ਸ਼ੇਅਰ ਬਾਜ਼ਾਰਾਂ ਨੇ ਸੂਚੀਬੱਧ ਕੰਪਨੀਆਂ ਦੇ ਵਪਾਰ ਵੇਰਵਿਆਂ ਦੀ ਜਾਂਚ ਕੀਤੀ ਸ਼ੁਰੂ

11/22/2017 4:18:03 AM

ਨਵੀਂ ਦਿੱਲੀ(ਭਾਸ਼ਾ)-ਕੰਪਨੀਆਂ ਦੀ ਪ੍ਰਮੁੱਖ ਵਿੱਤੀ ਜਾਣਕਾਰੀ ਵਟਸਐਪ ਜ਼ਰੀਏ ਲੀਕ ਹੋਣ ਦੇ ਮਾਮਲੇ 'ਚ ਬਾਜ਼ਾਰ ਰੈਗੂਲੇਟਰੀ ਸੇਬੀ ਅਤੇ ਸ਼ੇਅਰ ਬਾਜ਼ਾਰਾਂ ਨੇ 2 ਦਰਜਨ ਤੋਂ ਵੱਧ ਸ਼ੇਅਰਾਂ ਦੇ ਵਪਾਰ ਵੇਰਵਿਆਂ (ਟ੍ਰੇਡ ਡਿਟੇਲਸ) ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਰੈਗੂਲੇਟਰੀ ਜਾਣਕਾਰੀਆਂ ਦੇ ਕਥਿਤ ਵੰਡ 'ਚ ਸ਼ਾਮਲ ਵਿਅਕਤੀਆਂ ਦੇ ਕਾਲ ਡਾਟਾ ਰਿਕਾਰਡ ਮੰਗਵਾਉਣ 'ਤੇ ਵੀ ਵਿਚਾਰ ਕਰ ਰਹੀ ਹੈ।
ਅਧਿਕਾਰੀਆਂ ਨੇ ਨਾਂ ਗੁਪਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਇਨ੍ਹਾਂ ਕੰਪਨੀਆਂ 'ਚ ਕਈ ਨਾਮਜ਼ਦ ਸੂਚੀਬੱਧ ਕੰਪਨੀਆਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰ ਮਾਪਦੰਡਾਂ ਦੀ ਸੰਭਾਵਿਤ ਉਲੰਘਣਾ ਦਾ ਪਤਾ ਲਾਉਣ ਲਈ ਇਨ੍ਹਾਂ ਕੰਪਨੀਆਂ ਦੇ ਪਿਛਲੇ 12 ਮਹੀਨਿਆਂ ਦੇ ਵਪਾਰ ਵੇਰਵੇ ਦਾ ਵਿਸ਼ਲੇਸ਼ਣ ਕਰ ਰਿਹਾ ਹੈ, ਜਦਕਿ ਇਸੇ ਸਮੇਂ ਸੇਬੀ ਡਾਟਾ ਵੇਅਰਹਾਊਸ (ਵੱਖ-ਵੱਖ ਸ੍ਰੋਤਾਂ ਵੱਲੋਂ ਜਮ੍ਹਾ ਕੀਤੇ ਗਏ ਅੰਕੜਿਆਂ ਦਾ ਵਿਸ਼ਾਲ ਸੰਗ੍ਰਹਿ) ਅਤੇ ਆਪਣੀ ਖੁਫੀਆ ਪ੍ਰਣਾਲੀ ਦੀ ਮਦਦ ਲੈ ਰਿਹਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਨਿਯਮਾਂ ਮੁਤਾਬਕ ਸੂਚੀਬੱਧ ਕੰਪਨੀਆਂ ਦੀ ਸਾਰੀ ਵਿੱਤੀ ਜਾਣਕਾਰੀ ਸਿਰਫ ਸ਼ੇਅਰ ਬਾਜ਼ਾਰਾਂ ਜ਼ਰੀਏ ਜਨਤਕ ਹੋਣੀ ਚਾਹੀਦੀ ਹੈ ਕਿਉਂਕਿ ਇਸ ਦਾ ਕੰਪਨੀ ਦੇ ਸ਼ੇਅਰ ਮੁੱਲ 'ਤੇ ਅਸਰ ਪੈਂਦਾ ਹੈ।


Related News