ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ

Tuesday, Apr 21, 2026 - 11:26 AM (IST)

ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ

ਬਿਜ਼ਨੈੱਸ ਡੈਸਕ : ਆਨਲਾਈਨ ਫੂਡ ਆਰਡਰ, ਕੁਇੱਕ ਕਾਮਰਸ, ਕੈਬ ਬੁਕਿੰਗ ਅਤੇ ਓ. ਟੀ. ਟੀ. ਪਲੇਟਫਾਰਮ ਵਰਗੀਆਂ ਸਹੂਲਤਾਂ ਅੱਜ ਲੋਕਾਂ ਦੀ ਰੋਜ਼ਾਨਾ ਦੀ ਲੋੜ ਬਣ ਚੁੱਕੀਆਂ ਹਨ। ਇਹ ਸੇਵਾਵਾਂ ਸਮਾਂ ਬਚਾਉਣ ਦੇ ਨਾਲ ਜੀਵਨ ਨੂੰ ਆਸਾਨ ਬਣਾਉਂਦੀਆਂ ਹਨ ਪਰ ਇਨ੍ਹਾਂ ਦੀ ਇਕ ਅਜਿਹੀ ਕੀਮਤ ਵੀ ਹੈ ਜੋ ਅਕਸਰ ਨਜ਼ਰਾਂ ਤੋਂ ਓਹਲੇ ਰਹਿ ਜਾਂਦੀ ਹੈ। ਅਸਲ ’ਚ ਸਭ ਤੋਂ ਜ਼ਿਆਦਾ ਪੈਸਾ ਇਨ੍ਹਾਂ ਛੋਟੀਆਂ-ਛੋਟੀਆਂ ਸਹੂਲਤਾਂ ’ਤੇ ਖ਼ਰਚ ਹੁੰਦਾ ਹੈ। ਇਹ ਖ਼ਰਚੇ ਇੰਨੇ ਆਮ ਲੱਗਦੇ ਹਨ ਕਿ ਮਹਿਸੂਸ ਨਹੀਂ ਹੁੰਦੇ ਪਰ ਜਦੋਂ ਇਨ੍ਹਾਂ ਨੂੰ ਜੋੜ ਕੇ ਦੇਖਿਆ ਜਾਂਦਾ ਹੈ ਤਾਂ ਇਹ ਰਕਮ ਬਜਟ ’ਤੇ ਵੱਡਾ ਪ੍ਰਭਾਵ ਪਾਉਂਦੀ ਹੈ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਛੋਟੇ ਖ਼ਰਚੇ ਬਣ ਰਹੇ ਵੱਡਾ ਬੋਝ

ਅਕਸਰ ਲੋਕ ਆਪਣੇ ਖ਼ਰਚਿਆਂ ਦਾ ਮੁਲਾਂਕਣ ਕਰਦੇ ਸਮੇਂ ਵੱਡੇ ਖ਼ਰਚਿਆਂ ਜਿਵੇਂ ਡਿਨਰ, ਸ਼ਾਪਿੰਗ ਜਾਂ ਟ੍ਰਿਪ ਨੂੰ ਹੀ ਯਾਦ ਰੱਖਦੇ ਹਨ। ਉਥੇ ਹੀ 249 ਰੁਪਏ ਦਾ ਲੰਚ ਜਾਂ 199 ਰੁਪਏ ਦਾ ਸਬਸਕ੍ਰਿਪਸ਼ਨ ਵਰਗੇ ਛੋਟੇ ਖ਼ਰਚੇ ਅਣਦੇਖੇ ਰਹਿ ਜਾਂਦੇ ਹਨ, ਜੋ ਹਰ ਮਹੀਨੇ ਆਪਣੇ-ਆਪ ਰਿਨਿਊ ਹੁੰਦੇ ਰਹਿੰਦੇ ਹਨ ਅਤੇ ਕੁੱਲ ਖ਼ਰਚੇ ਨੂੰ ਵਧਾਉਂਦੇ ਜਾਂਦੇ ਹਨ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਕੀ ਹੈ ‘ਕੋਸਟ ਕ੍ਰੀਪ’ ਦਾ ਜਾਲ

ਜਦੋਂ ਕਈ ਛੋਟੇ-ਛੋਟੇ ਖ਼ਰਚੇ ਮਿਲ ਕੇ ਵੱਡਾ ਆਰਥਿਕ ਬੋਝ ਬਣ ਜਾਂਦੇ ਹਨ ਤਾਂ ਇਸ ਨੂੰ ‘ਕੋਸਟ ਕ੍ਰੀਪ’ ਕਿਹਾ ਜਾਂਦਾ ਹੈ। ਓ. ਟੀ. ਟੀ., ਮਿਊਜ਼ਿਕ, ਕਲਾਊਡ ਸਟੋਰੇਜ, ਗੇਮਿੰਗ ਅਤੇ ਫਿਟਨੈੱਸ ਐਪਸ ਵਰਗੇ ਕਈ ਸਬਸਕ੍ਰਿਪਸ਼ਨ ਦਾ ਵੱਖੋ-ਵੱਖਰਾ ਖਰਚ ਭਾਵੇਂ ਘੱਟ ਹੋਵੇ ਪਰ ਕੁੱਲ ਮਿਲਾ ਕੇ ਇਹ ਹਰ ਮਹੀਨੇ ਬਜਟ ’ਤੇ ਭਾਰੀ ਅਸਰ ਪਾਉਂਦੇ ਹਨ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਵਾਰ-ਵਾਰ ਹੋਣ ਵਾਲੇ ਖ਼ਰਚਿਆਂ ’ਤੇ ਰੱਖੋ ਨਜ਼ਰ

ਪਿਛਲੇ ਮਹੀਨੇ ਦੀ ਬੈਂਕ ਸਟੇਟਮੈਂਟ ਦੇਖਣ ਨਾਲ ਇਹ ਸਮਝ ਆਉਂਦਾ ਹੈ ਕਿ ਫੂਡ ਡਲਿਵਰੀ, ਕੈਬ ਸਰਵਿਸ ਅਤੇ ਸਬਸਕ੍ਰਿਪਸ਼ਨ ’ਤੇ ਕਿੰਨਾ ਖ਼ਰਚ ਹੋ ਰਿਹਾ ਹੈ। ਇਨ੍ਹਾਂ ਦੁਹਰਾਏ ਜਾਣ ਵਾਲੇ ਖ਼ਰਚਿਆਂ ਦੀ ਪਛਾਣ ਕਰਨਾ ਜ਼ਰੂਰੀ ਹੈ, ਤਾਂ ਜੋ ਬੇਲੋੜੇ ਖ਼ਰਚਿਆਂ ਨੂੰ ਰੋਕਿਆ ਜਾ ਸਕੇ। ਜਲਦਬਾਜ਼ੀ ’ਚ ਹੋਣ ਵਾਲੀ ਖ਼ਰੀਦਦਾਰੀ ਤੋਂ ਬਚਣ ਲਈ ਖ਼ੁਦ ਤੋਂ ਪੁੱਛੋ, ‘‘ਜੇਕਰ ਇਸ ’ਚ ਥੋੜ੍ਹੀ ਮਿਹਨਤ ਲੱਗਦੀ, ਤਾਂ ਕੀ ਮੈਂ ਫਿਰ ਵੀ ਇਹ ਕਰਦਾ?’’ ਇਹ ਛੋਟਾ ਜਿਹਾ ਸਵਾਲ ਆਵੇਗ ’ਚ ਹੋਣ ਵਾਲੇ ਖ਼ਰਚੇ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦਾ ਹੈ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਸਬਸਕ੍ਰਿਪਸ਼ਨ ਦੀ ਨਿਯਮਤ ਸਮੀਖਿਆ ਜ਼ਰੂਰੀ

ਜਿਨ੍ਹਾਂ ਐਪਸ ਜਾਂ ਸੇਵਾਵਾਂ ਦੀ ਲੰਬੇ ਸਮੇਂ ਤੋਂ ਵਰਤੋਂ ਨਹੀਂ ਹੋ ਰਹੀ, ਉਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਸਮਾਨ ਕਿਸਮ ਦੀਆਂ ਸੇਵਾਵਾਂ ਨੂੰ ਮਰਜ਼ ਕਰ ਕੇ ਬੇਲੋੜੇ ਖ਼ਰਚੇ ਘਟਾਏ ਜਾ ਸਕਦੇ ਹਨ। ਆਨਲਾਈਨ ਫੂਡ ਆਰਡਰ ਨੂੰ ਸੀਮਤ ਰੱਖੋ ਅਤੇ ਕਿਰਿਆਨੇ ਵਰਗੀਆਂ ਲੋੜਾਂ ਲਈ ਸਥਾਨਕ ਦੁਕਾਨਾਂ ਨੂੰ ਪਹਿਲ ਦਿਓ। ਇਸ ਨਾਲ ਬਿਨਾਂ ਜ਼ਿਆਦਾ ਬਦਲਾਅ ਦੇ ਕੁੱਲ ਖ਼ਰਚੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋLenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!

ਅਲਰਟ ਅਤੇ ਬਜਟ ਨਾਲ ਰੱਖੋ ਕੰਟਰੋਲ

ਬੈਂਕ ਜਾਂ ਕ੍ਰੈਡਿਟ ਕਾਰਡ ’ਚ ਖ਼ਰਚਾ ਸੀਮਾ ਦੇ ਅਲਰਟ ਸੈੱਟ ਕਰਨਾ ਅਤੇ ਗੈਰ-ਜ਼ਰੂਰੀ ਖ਼ਰਚਿਆਂ ਨੂੰ ਟ੍ਰੈਕ ਕਰਨਾ ਵਿੱਤੀ ਅਨੁਸ਼ਾਸਨ ਬਣਾਈ ਰੱਖਣ ’ਚ ਮਦਦ ਕਰਦਾ ਹੈ। ਹਰ ਹਫ਼ਤੇ ਆਪਣੇ ਖ਼ਰਚੇ ਦੀ ਸਮੀਖਿਆ ਕਰੋ ਅਤੇ ਦੇਖੋ ਕਿ ਪੈਸਾ ਸਹੂਲਤ ’ਤੇ ਜ਼ਿਆਦਾ ਖ਼ਰਚ ਹੋਇਆ ਜਾਂ ਲੋੜ ’ਤੇ। ਇਸ ਆਧਾਰ ’ਤੇ ਜੀਵਨਸ਼ੈਲੀ ’ਚ ਛੋਟੇ-ਛੋਟੇ ਬਦਲਾਅ ਕਰ ਕੇ ਵਿੱਤੀ ਸਥਿਤੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News