ਦੁਨੀਆ 'ਤੇ ਮੰਡਰਾ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ 'ਊਰਜਾ ਸੰਕਟ', IEA ਮੁਖੀ ਨੇ ਦਿੱਤੀ ਇਹ ਚਿਤਾਵਨੀ
Thursday, Apr 16, 2026 - 05:38 PM (IST)
ਬਿਜ਼ਨੈੱਸ ਡੈਸਕ : ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਦੇ ਮੁਖੀ ਫਾਤਿਹ ਬਿਰੋਲ ਨੇ ਵਿਸ਼ਵ ਭਰ ਵਿੱਚ ਪੈਦਾ ਹੋ ਰਹੇ ਗੰਭੀਰ ਊਰਜਾ ਸੰਕਟ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਮੁਤਾਬਕ ਯੂਰਪ ਕੋਲ ਹਵਾਈ ਜਹਾਜ਼ਾਂ ਦੇ ਬਾਲਣ (Aviation Fuel) ਦਾ ਸਟਾਕ ਸਿਰਫ਼ ਛੇ ਹਫ਼ਤਿਆਂ ਦਾ ਬਾਕੀ ਰਹਿ ਗਿਆ ਹੈ। ਜੇਕਰ ਇਰਾਨ ਨਾਲ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਹਵਾਈ ਉਡਾਣਾਂ ਵੱਡੇ ਪੱਧਰ 'ਤੇ ਰੱਦ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਹੋਰਮੁਜ਼ ਜਲਡਮਰੂਮੱਧ (Strait of Hormuz) ਕਾਰਨ ਵਧਿਆ ਖ਼ਤਰਾ
ਬਿਰੋਲ ਨੇ ਦੱਸਿਆ ਕਿ ਹੋਰਮੁਜ਼ ਜਲਡਮਰੂਮੱਧ ਰਾਹੀਂ ਹੋਣ ਵਾਲੀ ਤੇਲ ਅਤੇ ਗੈਸ ਦੀ ਸਪਲਾਈ ਰੁਕਣ ਕਾਰਨ ਇਹ ਸਥਿਤੀ ਬੇਹੱਦ ਭਿਆਨਕ ਹੋ ਗਈ ਹੈ। ਉਨ੍ਹਾਂ ਨੇ ਇਸ ਨੂੰ "ਹੁਣ ਤੱਕ ਦਾ ਸਭ ਤੋਂ ਵੱਡਾ ਊਰਜਾ ਸੰਕਟ" ਕਰਾਰ ਦਿੱਤਾ ਹੈ। ਇਸ ਸੰਕਟ ਦਾ ਸਿੱਧਾ ਅਸਰ ਵਿਸ਼ਵ ਆਰਥਿਕਤਾ 'ਤੇ ਪਵੇਗਾ, ਜਿਸ ਨਾਲ ਆਰਥਿਕ ਵਿਕਾਸ ਦਰ ਘਟੇਗੀ ਅਤੇ ਮਹਿੰਗਾਈ ਵਿੱਚ ਭਾਰੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਤੇਲ, ਗੈਸ ਅਤੇ ਬਿਜਲੀ ਹੋਵੇਗੀ ਮਹਿੰਗੀ
ਇਸ ਸੰਕਟ ਕਾਰਨ ਆਉਣ ਵਾਲੇ ਸਮੇਂ ਵਿੱਚ ਪੈਟਰੋਲ, ਗੈਸ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਬਿਰੋਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੋਰਮੁਜ਼ ਜਲਡਮਰੂਮੱਧ ਦਾ ਰਸਤਾ ਜਲਦੀ ਨਾ ਖੁੱਲ੍ਹਿਆ, ਤਾਂ ਬਾਲਣ ਦੀ ਕਮੀ ਕਾਰਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਲੀਆਂ ਫਲਾਈਟਾਂ ਬੰਦ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਭਾਰਤ ਸਣੇ ਇਨ੍ਹਾਂ ਦੇਸ਼ਾਂ 'ਤੇ ਪਵੇਗਾ ਸਭ ਤੋਂ ਵੱਧ ਪ੍ਰਭਾਵ
ਰਿਪੋਰਟ ਅਨੁਸਾਰ, ਇਸ ਊਰਜਾ ਸੰਕਟ ਦੀ ਸਭ ਤੋਂ ਵੱਡੀ ਮਾਰ ਏਸ਼ੀਆਈ ਦੇਸ਼ਾਂ 'ਤੇ ਪਵੇਗੀ, ਜੋ ਆਪਣੀ ਊਰਜਾ ਲੋੜਾਂ ਲਈ ਪੱਛਮੀ ਏਸ਼ੀਆ 'ਤੇ ਨਿਰਭਰ ਹਨ। ਇਨ੍ਹਾਂ ਵਿੱਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ ਪ੍ਰਮੁੱਖ ਤੌਰ 'ਤੇ ਪ੍ਰਭਾਵਿਤ ਹੋਣਗੇ। ਇਸ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿੱਚ ਵੀ ਇਸ ਦਾ ਗੰਭੀਰ ਅਸਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : 13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
