EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ ''ਤੇ ਕੀ ਪਵੇਗਾ ਅਸਰ

Thursday, Apr 16, 2026 - 05:44 PM (IST)

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ ''ਤੇ ਕੀ ਪਵੇਗਾ ਅਸਰ

ਵੈੱਬ ਡੈਸਕ: ਭਾਰਤ ਸਰਕਾਰ ਕਰਮਚਾਰੀਆਂ ਲਈ ਭਵਿੱਖ ਨਿਧੀ (PF) ਨਾਲ ਜੁੜੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। EPFO 3.0 ਦੇ ਤਹਿਤ ਜਲਦੀ ਹੀ ਅਜਿਹੀ ਸਹੂਲਤ ਸ਼ੁਰੂ ਹੋ ਸਕਦੀ ਹੈ, ਜਿਸ ਰਾਹੀਂ ਕਰਮਚਾਰੀ ATM ਕਾਰਡ ਦੀ ਵਰਤੋਂ ਕਰਕੇ ਆਪਣੇ EPF ਖਾਤੇ ਵਿੱਚੋਂ ਪੈਸੇ ਕਢਵਾ ਸਕਣਗੇ।, ਇਸ ਬਦਲਾਅ ਨਾਲ PF ਕਢਵਾਉਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਲ ਤੇ ਤੇਜ਼ ਹੋ ਜਾਵੇਗੀ।

ਕੀ ਪੈਨਸ਼ਨ 'ਤੇ ਪਵੇਗਾ ਕੋਈ ਅਸਰ?
ਇਸ ਨਵੀਂ ਸਹੂਲਤ ਨੂੰ ਲੈ ਕੇ ਕਰਮਚਾਰੀਆਂ, ਖਾਸ ਕਰ ਕੇ ਸੇਵਾਮੁਕਤੀ ਦੇ ਨੇੜੇ ਪਹੁੰਚ ਰਹੇ ਲੋਕਾਂ ਦੇ ਮਨ 'ਚ ਇਹ ਸ਼ੰਕਾ ਹੈ ਕਿ ਕੀ PF ਕਢਵਾਉਣ ਨਾਲ ਉਨ੍ਹਾਂ ਦੀ ਪੈਨਸ਼ਨ 'ਤੇ ਕੋਈ ਅਸਰ ਪਵੇਗਾ। ਸਰੋਤਾਂ ਅਨੁਸਾਰ, ਇਸ ਦਾ ਜਵਾਬ 'ਨਹੀਂ' ਹੈ। ਦਰਅਸਲ, EPF (Employees’ Provident Fund) ਅਤੇ EPS (Employees’ Pension Scheme) ਦੋ ਵੱਖ-ਵੱਖ ਯੋਜਨਾਵਾਂ ਹਨ। ATM ਰਾਹੀਂ ਕੀਤੀ ਜਾਣ ਵਾਲੀ ਨਿਕਾਸੀ ਸਿਰਫ਼ EPF ਖਾਤੇ 'ਚੋਂ ਹੋਵੇਗੀ, EPS ਵਿੱਚੋਂ ਨਹੀਂ। ਇਸ ਲਈ, PF ਵਿੱਚੋਂ ਪੈਸੇ ਕਢਵਾਉਣ ਦਾ ਪੈਨਸ਼ਨ 'ਤੇ ਕੋਈ ਸਿੱਧਾ ਪ੍ਰਭਾਵ ਨਹੀਂ ਪੈਂਦਾ।

ਨਿਕਾਸੀ ਦੀ ਸੀਮਾ ਤੇ ਪੈਨਸ਼ਨ ਦੇ ਨਿਯਮ
ਨਿਯਮਾਂ ਮੁਤਾਬਕ, ਕਰਮਚਾਰੀ ਆਪਣੇ EPF ਬੈਲੇਂਸ ਦਾ ਵੱਧ ਤੋਂ ਵੱਧ 75 ਫ਼ੀਸਦੀ ਤੱਕ ਹੀ ਕਢਵਾ ਸਕਦਾ ਹੈ। ਭਵਿੱਖ ਦੀ ਬੱਚਤ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਰਕਮ ਇੱਕੋ ਵਾਰ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਪੈਨਸ਼ਨ ਦੀ ਯੋਗਤਾ ਮੁੱਖ ਤੌਰ 'ਤੇ ਨੌਕਰੀ ਦੀ ਮਿਆਦ 'ਤੇ ਨਿਰਭਰ ਕਰਦੀ ਹੈ। ਜੇਕਰ ਕਿਸੇ ਕਰਮਚਾਰੀ ਨੇ ਘੱਟੋ-ਘੱਟ 10 ਸਾਲ ਦੀ ਸੇਵਾ ਕੀਤੀ ਹੈ, ਤਾਂ ਉਹ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ। PF 'ਚੋਂ ਪੈਸੇ ਕਢਵਾਉਣ ਨਾਲ ਸੇਵਾ ਰਿਕਾਰਡ ਜਾਂ ਪੈਨਸ਼ਨ ਦੀ ਪਾਤਰਤਾ 'ਤੇ ਕੋਈ ਅਸਰ ਨਹੀਂ ਪੈਂਦਾ।

ਨੌਕਰੀ ਛੱਡਣ 'ਤੇ ਪੈਨਸ਼ਨ ਦੇ ਨਿਯਮ
ਜੇਕਰ ਕੋਈ ਕਰਮਚਾਰੀ ਨੌਕਰੀ ਛੱਡ ਦਿੰਦਾ ਹੈ ਤਾਂ EPS ਤਹਿਤ ਪੈਨਸ਼ਨ ਕਢਵਾਉਣ ਲਈ ਆਮ ਤੌਰ 'ਤੇ 36 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ 55 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹੀ ਨਿਕਾਸੀ ਸੰਭਵ ਹੁੰਦੀ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੂਰਾ EPF ਪੈਸਾ ਕਢਵਾਉਣ ਨਾਲ ਪੈਨਸ਼ਨ ਖ਼ਤਮ ਨਹੀਂ ਹੁੰਦੀ, ਕਿਉਂਕਿ ਪੈਨਸ਼ਨ ਦਾ ਅਧਾਰ ਤੁਹਾਡੀ ਨੌਕਰੀ ਦੀ ਮਿਆਦ ਹੈ, ਨਾ ਕਿ ਕਢਵਾਈ ਗਈ ਰਕਮ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News