ਖ਼ਤਮ ਹੋਵੇਗਾ ਦਹਾਕਿਆਂ ਦਾ ਇੰਤਜ਼ਾਰ ! ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇਤਿਹਾਸਕ FTA ''ਤੇ ਅੱਜ ਹੋਣਗੇ ਦਸਤਖ਼ਤ
Monday, Apr 27, 2026 - 11:43 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) 'ਤੇ ਦਸਤਖਤ ਹੋਣ ਜਾ ਰਹੇ ਹਨ, ਜਿਸ ਨੂੰ ਪਿਛਲੇ ਕਈ ਦਹਾਕਿਆਂ ਤੋਂ ਅਸੰਭਵ ਮੰਨਿਆ ਜਾ ਰਿਹਾ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇਕ ਪੋਸਟ ਸਾਂਝੀ ਕਰਦਿਆਂ ਇਸ ਨੂੰ "ਪੀੜ੍ਹੀਆਂ ਵਿੱਚ ਇੱਕ ਵਾਰ ਹੋਣ ਵਾਲਾ ਸਮਝੌਤਾ" (Once-in-a-generation agreement) ਕਰਾਰ ਦਿੱਤਾ ਹੈ।
ਆਪਣੀ ਪੋਸਟ 'ਚ ਪ੍ਰਧਾਨ ਮੰਤਰੀ ਲਕਸਨ ਨੇ ਲਿਖਿਆ, "ਇੱਕ ਸਾਲ ਹੀ ਪਹਿਲਾਂ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਸੀ ਅਤੇ ਅਸੀਂ ਇਸ ਵਪਾਰਕ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਕਈ ਦਹਾਕਿਆਂ ਤੱਕ ਲੋਕਾਂ ਨੇ ਕਿਹਾ ਸੀ ਕਿ ਇਹ ਨਹੀਂ ਹੋ ਸਕਦਾ, ਪਰ ਅੱਜ ਇਹ ਸਮਝੌਤਾ ਸਿਰੇ ਚੜ੍ਹ ਰਿਹਾ ਹੈ।" ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਿਊਜ਼ੀਲੈਂਡ ਦੇ ਨਿਰਯਾਤਕਾਂ ਨੂੰ 140 ਕਰੋੜ ਲੋਕਾਂ ਦੇ ਵਿਸ਼ਾਲ ਭਾਰਤੀ ਬਾਜ਼ਾਰ ਤੱਕ ਪਹੁੰਚ ਦੇਵੇਗਾ।
Just over a year ago, I met with Prime Minister Modi in India.
— Christopher Luxon (@chrisluxonmp) April 27, 2026
We agreed then, that we’d launch negotiations on a free trade agreement. For decades, many people said it couldn’t be done. But tonight, that deal gets signed.
This is a once-in-a-generation agreement that gives NZ… pic.twitter.com/miY4ldfXM5
ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਆਗਰਾ ਵਿੱਚ ਨਿਊਜ਼ੀਲੈਂਡ ਦੇ ਮੰਤਰੀ ਟੌਡ ਮੈਕਲੇ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਭਾਰਤ ਤੋਂ ਨਿਊਜ਼ੀਲੈਂਡ ਜਾਣ ਵਾਲੇ ਲਗਭਗ 70 ਫ਼ੀਸਦੀ ਸਾਮਾਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਆਗਰਾ ਦਾ ਚਮੜਾ ਉਦਯੋਗ, ਉੱਤਰ ਪ੍ਰਦੇਸ਼ ਦੇ ਹੈਂਡਲੂਮ ਅਤੇ ਹਸਤ-ਕਲਾ ਉਦਯੋਗ ਲਈ ਨਵੇਂ ਮੌਕੇ ਪੈਦਾ ਹੋਣਗੇ। ਇਹ ਸਮਝੌਤਾ ਲੱਕੜ ਦੇ ਕਾਰੀਗਰਾਂ ਅਤੇ ਛੋਟੇ ਵਪਾਰੀਆਂ ਦੀ ਆਮਦਨ ਵਧਾਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ- ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ ਜੁਰਮਾਨਾ
ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਭਾਰਤ ਨਾਲ ਸਬੰਧਾਂ ਨੂੰ ਸਭ ਤੋਂ ਮਜ਼ਬੂਤ ਦੱਸਦਿਆਂ ਉਮੀਦ ਜਤਾਈ ਕਿ ਜਲਦੀ ਹੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਿੱਧੀਆਂ ਹਵਾਈ ਉਡਾਣਾਂ ਵੀ ਸ਼ੁਰੂ ਹੋ ਸਕਦੀਆਂ ਹਨ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੈਰ-ਸਪਾਟਾ ਅਤੇ ਲੋਕਾਂ ਦਾ ਆਉਣਾ-ਜਾਣਾ ਵਧੇਗਾ।
ਇਹ ਸਮਝੌਤਾ ਸਿਰਫ਼ ਵਪਾਰਕ ਹੀ ਨਹੀਂ, ਸਗੋਂ ਰਣਨੀਤਕ ਪੱਖੋਂ ਵੀ ਅਹਿਮ ਹੈ। ਨਿਊਜ਼ੀਲੈਂਡ ਲਈ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਇੱਕ ਅਹਿਮ ਭਾਈਵਾਲ ਹੈ। ਭਾਰਤ ਲਈ, ਇਹ ਸਮਝੌਤਾ ਆਪਣੇ ਛੋਟੇ ਉਦਯੋਗਾਂ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦਾ ਇੱਕ ਵੱਡਾ ਜ਼ਰੀਆ ਹੈ, ਜਿਸ ਮਗਰੋਂ ਦੋਵਾਂ ਦੇਸ਼ਾਂ ਦੇ ਉਦਯੋਗਾਂ ਨੂੰ ਕਾਫ਼ੀ ਲਾਭ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਗੁਆਂਢੀ ਮੁਲਕ 'ਚ ਪੈਰ ਪਸਾਰਨ ਲੱਗੀ ਇਹ ਖ਼ਤਰਨਾਕ ਬਿਮਾਰੀ ! 71 ਜਵਾਕਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
