ਭਾਰਤ ਦੇ ਅਮੀਰਾਂ ਦੀ ਦੌਲਤ ’ਚ 9 ਫੀਸਦੀ ਦੀ ਗਿਰਾਵਟ, ਅਰਬਾਂ ਡਾਲਰ ਦੀ ਦੌਲਤ ਘਟੀ

Friday, Oct 10, 2025 - 12:14 PM (IST)

ਭਾਰਤ ਦੇ ਅਮੀਰਾਂ ਦੀ ਦੌਲਤ ’ਚ 9 ਫੀਸਦੀ ਦੀ ਗਿਰਾਵਟ, ਅਰਬਾਂ ਡਾਲਰ ਦੀ ਦੌਲਤ ਘਟੀ

ਨਵੀਂ ਦਿੱਲੀ (ਇੰਟ.) - ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਫੋਰਬਸ 2025 ਦੀ ਲਿਸਟ ਮੁਤਾਬਕ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਲਿਸਟ ’ਚ ਟਾਪ ’ਤੇ ਹਨ ਭਾਵ ਨੰਬਰ-1 ਹਨ। ਹਾਲਾਂਕਿ 12 ਫੀਸਦੀ ਭਾਵ ਕਿ 14.5 ਅਰਬ ਡਾਲਰ ਦੀ ਗਿਰਾਵਟ ਨਾਲ ਉਨ੍ਹਾਂ ਦੀ ਟੋਟਲ ਨੈੱਟਵਰਥ ਫਿਲਹਾਲ 105 ਅਰਬ ਡਾਲਰ ਹੈ।

ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਬੀਤੇ ਦਿਨੀਂ ਰੁਪਏ ’ਚ ਕਮਜ਼ੋਰੀ ਅਤੇ ਸੈਂਸੈਕਸ ’ਚ 3 ਫੀਸਦੀ ਤੱਕ ਦੀ ਗਿਰਾਵਟ ਆਉਣ ਨਾਲ ਇਕੱਲੇ ਮੁਕੇਸ਼ ਅੰਬਾਨੀ ਦੀ ਨਹੀਂ, ਸਗੋਂ ਫੋਰਬਸ ਦੀ ਲਿਸਟ ’ਚ ਸ਼ਾਮਲ 100 ਸਭ ਤੋਂ ਅਮੀਰ ਭਾਰਤੀਆਂ ਦੀ ਜਾਇਦਾਦ 9 ਫੀਸਦੀ ਡਿੱਗ ਕੇ 1 ਟ੍ਰਿਲੀਅਨ ਡਾਲਰ ’ਤੇ ਆ ਗਈ ਹੈ।

ਇਹ ਵੀ ਪੜ੍ਹੋ :     ਤਿਜੋਰੀ 'ਚ ਨਹੀਂ ਹੁਣ ਮੋਬਾਇਲ 'ਚ ਜ਼ਿਆਦਾ ਚਮਕ ਰਿਹੈ Gold! ਜਾਣੋ ਨਿਵੇਸ਼ ਦੇ ਨਵੇਂ ਵਿਕਲਪ...

ਦੂਜੇ ਨੰਬਰ ’ਤੇ ਗੌਤਮ ਅਡਾਣੀ

ਲਿਸਟ ’ਚ ਦੂਜੇ ਸਥਾਨ ’ਤੇ ਇਨਫ੍ਰਾਸਟਰੱਕਚਰ ਸੈਕਟਰ ਦੇ ਬਿਜ਼ਨੈੱਸ ਟਾਇਕੂਨ ਗੌਤਮ ਅਡਾਣੀ ਹਨ। ਉਨ੍ਹਾਂ ਦੀ ਟੋਟਲ ਨੈੱਟਵਰਥ 92 ਅਰਬ ਡਾਲਰ ਹੈ। ਸਾਲ 2023 ’ਚ ਹਿੰਡਨਬਰਗ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਸ਼ੇਅਰਾਂ ’ਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਸਤੰਬਰ 2025 ’ਚ ਅਡਾਣੀ ਗਰੁੱਪ ਦੇ ਫਾਊਂਡਰ ਅਤੇ ਚੇਅਰਮੈਨ ਗੌਤਮ ਅਡਾਣੀ ਨੂੰ ਉਦੋਂ ਰਾਹਤ ਮਿਲੀ, ਜਦੋਂ ਮਾਰਕੀਟ ਰੈਗੂਲੇਟਰੀ ਸੇਬੀ ਨੇ ਕਿਹਾ ਕਿ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੇ ਧੋਖਾਦੇਹੀ ਵਾਲੇ ਲੈਣ-ਦੇਣ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਹਿੰਡਨਬਰਗ ਰਿਪੋਰਟ ’ਚ ਕੀਤੇ ਦਾਅਵਿਆਂ ਕਾਰਨ 2023 ’ਚ ਅਡਾਣੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਵਿਕਰੀ ਹੋਈ ਸੀ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ! ਕਰਮਚਾਰੀਆਂ ਦਾ DA ਵਧਿਆ, ਜਾਣੋ ਨਵੀਆਂ ਦਰਾਂ

ਲਿਸਟ ’ਚ ਕਈ ਹੋਰ ਵੀ ਸ਼ਾਮਲ

28.2 ਅਰਬ ਡਾਲਰ ਦੀ ਜਾਇਦਾਦ ਨਾਲ ਰਾਧਾਕਿਸ਼ਨ ਦਮਾਨੀ ਅਤੇ ਪਰਿਵਾਰ 6ਵੇਂ ਨੰਬਰ ’ਤੇ ਹਨ।

26.3 ਅਰਬ ਡਾਲਰ ਦੀ ਜਾਇਦਾਦ ਨਾਲ ਦਲੀਪ ਸੰਘਵੀ 7ਵੇਂ ਨੰਬਰ ’ਤੇ ਹਨ।

21.8 ਅਰਬ ਡਾਲਰ ਦੀ ਨੈੱਟਵਰਥ ਨਾਲ ਬਜਾਜ ਪਰਿਵਾਰ 8ਵੇਂ ਨੰਬਰ ’ਤੇ ਹੈ।

21.4 ਅਰਬ ਡਾਲਰ ਦੀ ਜਾਇਦਾਦ ਨਾਲ ਸਾਇਰਸ ਪੂਨਾਵਾਲਾ 9ਵੇਂ ਨੰਬਰ ’ਤੇ ਹੈ।

20.7 ਅਰਬ ਡਾਲਰ ਦੀ ਨੈੱਟਵਰਥ ਨਾਲ ਕੁਮਾਰ ਬਿੜਲਾ 10ਵੇਂ ਨੰਬਰ ’ਤੇ ਹੈ।

ਇਹ ਵੀ ਪੜ੍ਹੋ :     ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News