HDFC ਬੈਂਕ ਦੇ ਚੇਅਰਮੈਨ ਨੇ ਦਿੱਤਾ ਅਸਤੀਫ਼ਾ, ਸ਼ੇਅਰਾਂ ''ਚ ਆਈ ਵੱਡੀ ਗਿਰਾਵਟ

Thursday, Mar 19, 2026 - 10:40 AM (IST)

HDFC ਬੈਂਕ ਦੇ ਚੇਅਰਮੈਨ ਨੇ ਦਿੱਤਾ ਅਸਤੀਫ਼ਾ, ਸ਼ੇਅਰਾਂ ''ਚ ਆਈ ਵੱਡੀ ਗਿਰਾਵਟ

ਬਿਜ਼ਨੈੱਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ, HDFC ਬੈਂਕ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ (Atanu Chakraborty) ਨੇ ਬੁੱਧਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਅਚਾਨਕ ਫੈਸਲੇ ਨੇ ਬੈਂਕਿੰਗ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ :   ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ

ਦੱਸੀ ਇਹ ਵਜ੍ਹਾ

ਚੱਕਰਵਰਤੀ ਨੇ ਆਪਣੇ ਅਸਤੀਫ਼ੇ ਪਿੱਛੇ ਬੈਂਕ ਦੇ ਕੰਮਕਾਜ ਅਤੇ ਆਪਣੀ ਨਿੱਜੀ ਨੈਤਿਕਤਾ (Personal Ethics) ਵਿਚਾਲੇ ਟਕਰਾਅ ਨੂੰ ਮੁੱਖ ਕਾਰਨ ਦੱਸਿਆ ਹੈ। ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਉਨ੍ਹਾਂ ਲਿਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਬੈਂਕ ਦੇ ਅੰਦਰ ਕੁਝ ਅਜਿਹੀਆਂ ਘਟਨਾਵਾਂ ਅਤੇ ਅਭਿਆਸ (Practices) ਦੇਖੇ ਗਏ ਹਨ, ਜੋ ਉਨ੍ਹਾਂ ਦੇ ਨਿੱਜੀ ਮੁੱਲਾਂ ਅਤੇ ਨੈਤਿਕਤਾ ਦੇ ਅਨੁਕੂਲ ਨਹੀਂ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਅਸਤੀਫ਼ੇ ਦੇ ਪਿੱਛੇ ਕੋਈ ਹੋਰ ਦੂਜਾ ਕਾਰਨ ਨਹੀਂ ਹੈ।

ਇਹ ਵੀ ਪੜ੍ਹੋ :   LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ

ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ

ਇਸ ਅਸਤੀਫ਼ੇ ਦੀ ਖ਼ਬਰ ਦਾ ਅਸਰ ਵੀਰਵਾਰ ਨੂੰ ਬੈਂਕ ਦੇ ਸ਼ੇਅਰਾਂ 'ਤੇ ਸਾਫ਼ ਦੇਖਣ ਨੂੰ ਮਿਲਿਆ। ਬੁੱਧਵਾਰ ਨੂੰ 842.95 ਰੁਪਏ 'ਤੇ ਬੰਦ ਹੋਇਆ ਸ਼ੇਅਰ ਵੀਰਵਾਰ ਸਵੇਰੇ 8 ਫੀਸਦੀ ਦੀ ਵੱਡੀ ਗਿਰਾਵਟ ਨਾਲ 776 ਰੁਪਏ 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ ਹੀ ਇਹ 772 ਰੁਪਏ ਦੇ ਪੱਧਰ ਤੱਕ ਡਿੱਗ ਗਿਆ ਸੀ।

ਇਹ ਵੀ ਪੜ੍ਹੋ :   ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ

ਕੌਣ ਸੰਭਾਲੇਗਾ ਹੁਣ ਜ਼ਿੰਮੇਵਾਰੀ?

ਬੈਂਕਿੰਗ ਸਿਸਟਮ ਨੂੰ ਸੁਚਾਰੂ ਰੱਖਣ ਲਈ ਭਾਰਤੀ ਰਿਜ਼ਰਵ ਬੈਂਕ (RBI) ਨੇ HDFC ਦੇ ਸਾਬਕਾ ਵਾਈਸ ਚੇਅਰਮੈਨ ਕੇਕੀ ਮਿਸਤਰੀ (Keki Mistry) ਨੂੰ ਤਿੰਨ ਮਹੀਨਿਆਂ ਲਈ ਅੰਤਰਿਮ ਪਾਰਟ-ਟਾਈਮ ਚੇਅਰਮੈਨ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ :  ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ

ਅੰਦਰੂਨੀ ਕਲੇਸ਼ ਦੇ ਸੰਕੇਤ?

ਹਾਲਾਂਕਿ ਬੈਂਕ ਨੇ ਕਿਸੇ ਵੀ ਹੋਰ ਕਾਰਨ ਤੋਂ ਇਨਕਾਰ ਕੀਤਾ ਹੈ, ਪਰ ਸੂਤਰਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਚੇਅਰਮੈਨ ਅਤੇ ਬੈਂਕ ਦੀ ਸੀਨੀਅਰ ਮੈਨੇਜਮੈਂਟ ਵਿਚਾਲੇ ਕਈ ਮੁੱਦਿਆਂ 'ਤੇ ਅਸਹਿਮਤੀ ਦੀਆਂ ਖ਼ਬਰਾਂ ਸਨ। ਆਪਣੇ ਵਿਦਾਇਗੀ ਪੱਤਰ ਵਿੱਚ ਚੱਕਰਵਰਤੀ ਨੇ ਬੈਂਕ ਦੇ ਜੂਨੀਅਰ ਅਤੇ ਮਿਡ-ਲੈਵਲ ਕਰਮਚਾਰੀਆਂ ਦੀ ਊਰਜਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਬੈਂਕ ਦਾ ਭਵਿੱਖ ਦੱਸਿਆ।

ਇਹ ਵੀ ਪੜ੍ਹੋ :  31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ


ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News