ਅਸੀਂ ਚਾਹੁੰਦੇ ਸੀ ਚੇਤਕ ਦੀ ਪਛਾਣ ਹੋਵੇ ਇਲੈਕਟ੍ਰਿਕ : ਰਾਜੀਵ ਬਜਾਜ

Tuesday, Jan 26, 2021 - 10:11 AM (IST)

ਅਸੀਂ ਚਾਹੁੰਦੇ ਸੀ ਚੇਤਕ ਦੀ ਪਛਾਣ ਹੋਵੇ ਇਲੈਕਟ੍ਰਿਕ : ਰਾਜੀਵ ਬਜਾਜ

ਮੁੰਬਈ(ਬੀ.) - ਬਜਾਜ ਆਟੋ ਦੇ ਪ੍ਰਬੰਧ ਨਿਦੇਸ਼ਕ ਰਾਜੀਵ ਬਜਾਜ ਦਾ ਕਹਿਣਾ ਹੈ ਕਿ ਵਿਕਰੀ ਸ਼ੁਰੂ ਹੋਣ ਦੇ ਇਕ ਸਾਲ ਬਾਅਦ ਈ-ਚੇਤਕ ਇਲੈਕਟ੍ਰਿਕ (ਈ) ਦੁਪਹਿਆ ਖੇਤਰ ’ਚ ਟੇਸਲਾ ਵਾਂਗ ਕੰਮ ਕਰਨ ’ਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਨੂੰ ਅਸਲ ’ਚ ਹੀ ਵਧੀਆ ਮੰਨਿਆ ਗਿਆ ਹੈ।

ਬਜਾਜ ਕਹਿੰਦੇ ਹਨ ਕਿ ਅਸੀਂ ਬਹੁਤ ਅਮੀਰ ਖਰੀਦਾਰ ਸਮੇਤ ਸਾਰੇ ਤਰ੍ਹਾਂ ਦੇ ਖਰੀਦਾਰ ਮਿਲੇ ਹਨ ਜਿਨ੍ਹਾਂ ਨੇ ਨਵਾਂ ਮਾਡਲ ਖਰੀਦਣ ਦੀ ਉਡੀਕ ’ਚ ਕਦੇ ਦੁਪਹੀਆ ਵਾਹਨ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ, ਬਨਾਵਟ ਅਤੇ ਖੂਬੀਆਂ ਸਮੇਤ ਹੋਰ ਚੀਜ਼ਾਂ ਤੋਂ ਇਲਾਵਾ ਬ੍ਰਾਂਡਿੰਗ ਰਣਨੀਤੀ ਨੇ ਅਸਲ ’ਚ ਵਧੀਆ ਕੰਮ ਕੀਤਾ ਹੈ। ਉਹ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਸੀ ਕਿ ਚੇਤਕ ਨੂੰ ਇਲੈਕਟ੍ਰਿਕ ਨਾਲ ਪਛਾਣਿਆ ਜਾਵੇ।

ਇਹ ਵੀ ਪਡ਼੍ਹੋ : ਮੁਕੇਸ਼ ਅੰਬਾਨੀ ਨੂੰ ਅਰਬਾਂ ਡਾਲਰ ਦਾ ਝਟਕਾ, ਦੁਨੀਆ ਦੇ ਅਰਬਪਤੀਆਂ ਦੀ ਲਿਸਟ ’ਚ ਇਕ ਪੜਾਅ ਹੋਰ ਤਿਲਕੇ

ਲੋਕਾਂ ਦੀ ਸਵੀਕ੍ਰਿਤੀ ਤੋਂ ਉਤਸ਼ਾਹਿਤ ਹੋ ਕੇ ਕੰਪਨੀ ਇਸ ਮਾਡਲ ਦੀ ਐਕਸ-ਸ਼ੋਅਰੂਮ ਕੀਮਤ ਵਧਾਕੇ 1,50,000 ਰੁਪਏ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਇਸ ਦੀਆਂ ਮੌਜੂਦਾ ਕੀਮਤਾਂ ਤੋਂ 25,000 ਰੁਪਏ ਜ਼ਿਆਦਾ ਹੈ ਜਦੋ ਕਝ ਮਹੀਨੇ ਪਹਿਲਾਂ ਬੁਕਿੰਗ ਦੀ ਦੁਬਾਰਾ ਸ਼ੁਰੂਆਤ ਹੋਈ ਸੀ। ਬਜਾਜ ਸਵੀਕਾਰ ਕਰਦੇ ਹਨ ਕਿ ਅਜੇ ਲੰਬਾ ਰਸਤਾ ਤੈਅ ਕਰਨਾ ਹੈ।

ਇਹ ਵੀ ਪਡ਼੍ਹੋ : ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ

ਵਿੱਤ ਸਾਲ 2022 ’ਚ 23 ਸ਼ਹਿਰਾਂ ’ਚ ਸਕੂਟਰ ਲਿਆਉਣ ਦੀ ਯੋਜਨਾ

ਕੰਪਨੀ ਦੀ ਦੇਸ਼ਵਿਆਪੀ ਪੱਧਰ ’ਤੇ ਇਸਦੀ ਸ਼ੁਰੂਆਤ ਕਰਨ ਦੀ ਯੋਜਨਾ ਭਟਕ ਗਈ ਅਤੇ 12 ਮਹੀਨੇ ਬਾਅਦ ਵੀ ਇਹ ਸਿਰਫ ਪੁਣੇ ਅਤੇ ਬੰਗਲੁਰੂ ’ਚ ਹੀ ਵਿਕ ਰਿਹਾ ਹੈ। ਸੈਮੀ ਕੰਡਕਟਰਾਂ ਦੀ ਕਮੀ ਕਾਰਣ ਦਸੰਬਰ 2020 ਚੇਤਕ ਲਈ ਸਿਰਫ ਉਤਪਾਦਨ ਵਾਲਾ ਮਹੀਨਾ ਬਣ ਗਿਆ, ਜਿਸ ਨਾਲ ਕੰਪਨੀ ਨੂੰ ਵਿਸਤਾਰ ਯੋਜਨਾ 6 ਮਹੀਨਿਆਂ ਲਈ ਮੁਅਤਲ ਕਰਨ ਲਈ ਮਜਬੂਰ ਹੋਣਾ ਪਿਆ। ਇਹ ਵਿੱਤ ਸਾਲ 2022 ’ਚ ਬੁਕਿੰਗ ਫਿਰ ਤੋਂ ਖੋਲ੍ਹਣ ਅਤੇ ਸਤੰਬਰ ਤਿਮਾਹੀ ਦੌਰਾਨ 23 ਸ਼ਹਿਰਾਂ ’ਚ ਸਕੂਟਰ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਬਜਾਜ ਦੀ ਯੋਜਨਾ ਇਕ ਸਾਲ ਬਾਅਦ ਬਰਾਮਦ ਸ਼ੁਰੂ ਕਰਨ ਦੀ ਹੈ।

ਇਹ ਵੀ ਪਡ਼੍ਹੋ : ਵੱਡੀ ਖ਼ਬਰ! ਨਵੀਂ ਕਾਰ ਖਰੀਦਣ ਵਾਲਿਆਂ ਲਈ ਬਦਲ ਸਕਦੇ ਹਨ ਇਹ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News