ਪੇਮੈਂਟ ਡਾਟਾ ਨੂੰ ਦੇਸ਼ ''ਚ ਹੀ ਸਟੋਰ ਕਰੇਗਾ ਵਟਸਐਪ

Wednesday, Oct 10, 2018 - 01:16 PM (IST)

ਨਵੀਂ ਦਿੱਲੀ—ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਸੇਵਾ ਐਪ ਵਟਸਐਪ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਦਿਸ਼ਾ-ਨਿਰਦੇਸ਼ਾਂ ਦੇ ਹਿਸਾਬ ਨਾਲ ਉਸ ਨੇ ਦੇਸ਼ ਦੇ ਅੰਦਰ ਹੀ ਪੇਮੈਂਟ ਸੰਬੰਧੀ ਡਾਟਾ ਰੱਖਣ ਦੀ ਪ੍ਰਣਾਲੀ ਸਥਾਪਿਤ ਕੀਤੀ ਹੈ।      
ਆਰ.ਬੀ.ਆਈ. ਨੇ 6 ਅਪ੍ਰੈਲ ਨੂੰ ਆਪਣੇ ਸਰਕੁਲਰ 'ਚ ਭੁਗਤਾਨ ਸੇਵਾ ਦੇਣ ਵਾਲੇ ਸਾਰੇ ਪਰਿਚਾਲਕਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਸੀ ਕਿ ਭੁਗਤਾਨ ਸੰਬੰਧੀ ਸਾਰੇ ਅੰਕੜਿਆਂ ਦਾ ਸੰਗ੍ਰਹਿਣ ਉਨ੍ਹਾਂ ਨੂੰ ਸਿਰਫ ਭਾਰਤ 'ਚ ਹੀ ਸਥਾਪਿਤ ਇਕ ਪ੍ਰਣਾਲੀ 'ਚ ਕਰਨਾ ਹੋਵੇਗਾ। ਰਿਜ਼ਰਵ ਬੈਂਕ ਨੇ ਅਜਿਹਾ ਕਰਨ ਲਈ ਕੰਪਨੀਆਂ ਨੂੰ 15 ਅਕਤੂਬਰ ਤੱਕ ਦੀ ਮੋਹਲਤ ਦਿੱਤੀ ਸੀ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਭਾਰਤ 'ਚ ਕਰੀਬ 10 ਲੱਖ ਲੋਕ ਸੁਰੱਖਿਅਤ ਅਤੇ ਸਾਧਾਰਣ ਤਰੀਕੇ ਨਾਲ ਇਕ-ਦੂਜੇ ਨੂੰ ਪੈਸਾ ਭੇਜਣ ਦੇ ਲਈ ਵਟਸਐਪ ਦੀ ਭੁਗਤਾਨ ਸੇਵਾ ਦੀ ਪ੍ਰੋਯਗਿਕ ਵਰਤੀ ਕਰ ਰਹੇ ਹਨ। 
ਰਿਜ਼ਰਵ ਬੈਂਕ ਦੇ ਡਾਟਾ ਸਟੋਰੇਜ਼ ਸੰਬੰਧੀ ਸਰਕੁਲਰ ਦੇ ਅਨੁਪਾਲਨ ਦੇ ਲਈ ਅਸੀਂ ਇਕ ਪ੍ਰਣਾਲੀ ਸਥਾਪਿਤ ਕੀਤੀ ਹੈ ਜੋ ਭੁਗਤਾਨ ਸੰਬੰਧੀ ਸਾਰੇ ਅੰਕੜਿਆਂ ਦਾ ਭਾਰਤ 'ਚ ਹੀ ਸਥਾਨਕ ਤੌਰ 'ਤੇ ਸਟੋਰੇਜ਼ ਕਰੇਗੀ। ਬੁਲਾਰੇ ਨੇ ਕਿਹਾ ਕਿ ਛੇਤੀ ਹੀ ਇਸ ਸੇਵਾ ਨੂੰ ਦੇਸ਼ ਭਰ 'ਚ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ ਤਾਂ ਜੋ ਇਹ ਦੇਸ਼ ਦੇ ਵਿੱਤੀ ਸਮਾਵੇਸ਼ਨ ਟੀਚਿਆਂ ਨੂੰ ਪੂਰਾ ਕਰਨ 'ਚ ਆਪਣਾ ਯੋਗਦਾਨ ਕਰ ਸਕਣ।        


Related News