IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ

Monday, Nov 18, 2024 - 06:04 PM (IST)

IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਐਤਵਾਰ ਨੂੰ ਟੈਕਸਦਾਤਿਆਂ ਨੂੰ ਚਿਤਾਵਨੀ ਦਿੱਤੀ ਕਿ ਆਈ. ਟੀ. ਆਰ. ’ਚ ਵਿਦੇਸ਼ ਵਿਚ ਸਥਿਤ ਜਾਇਦਾਦ ਜਾਂ ਵਿਦੇਸ਼ਾਂ ਵਿਚ ਕਮਾਈ ਗਈ ਆਮਦਨ ਦਾ ਖੁਲਾਸਾ ਨਾ ਕਰਨ ’ਤੇ ਕਾਲਾ ਧਨ ਵਿਰੋਧੀ ਕਾਨੂੰਨ ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

ਵਿਭਾਗ ਨੇ ਹੁਣੇ ਜਿਹੇ ਸ਼ੁਰੂ ਕੀਤੀ ਗਈ ਪਾਲਣਾ-ਕਮ-ਜਾਗਰੂਕਤਾ ਮੁਹਿੰਮ ਤਹਿਤ ਸ਼ਨੀਵਾਰ ਨੂੰ ਇਕ ਜਨਤਕ ਮਸ਼ਵਰਾ ਜਾਰੀ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੈਕਸਦਾਤੇ ਮੁਲਾਂਕਣ ਸਾਲ 2024-25 ਲਈ ਆਪਣੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ’ਚ ਅਜਿਹੀ ਜਾਣਕਾਰੀ ਦਰਜ ਕਰਨ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਇਸ ਵਿਚ ਪਿਛਲੇ ਸਾਲ ਭਾਰਤ ਦੇ ਟੈਕਸ ਨਿਵਾਸੀ ਲਈ ਵਿਦੇਸ਼ੀ ਜਾਇਦਾਦ ’ਚ ਬੈਂਕ ਖਾਤੇ, ਕੈਸ਼ ਵੈਲਿਊ ਇੰਸ਼ੋਰੈਂਸ ਕਾਂਟ੍ਰੈਕਟ ਜਾਂ ਐਨੁਇਟੀ ਕਾਂਟ੍ਰੈਕਟ, ਕਿਸੇ ਇਕਾਈ ਜਾਂ ਕਾਰੋਬਾਰ ’ਚ ਵਿੱਤੀ ਹਿੱਤ, ਅਚੱਲ ਜਾਇਦਾਦ, ਕਸਟਡੀਅਨ ਅਕਾਊਂਟ, ਇਕੁਇਟੀ ਤੇ ਕਰਜ਼ਾ ਹਿੱਤ, ਟਰੱਸਟ ਜਿਸ ਵਿਚ ਵਿਅਕਤੀ ਟਰੱਸਟੀ ਹੈ, ਸੈਟਲਰ ਦਾ ਲਾਭਪਾਤਰੀ, ਸਿਗਨੇਚਰ ਅਥਾਰਟੀ ਵਾਲੇ ਖਾਤੇ, ਵਿਦੇਸ਼ ਵਿਚ ਰੱਖੀ ਗਈ ਕੋਈ ਪੂੰਜੀਗਤ ਜਾਇਦਾਦ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ :     ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold

ਵਿਭਾਗ ਨੇ ਕਿਹਾ ਕਿ ਇਸ ਮਾਪਦੰਡ ਅਧੀਨ ਆਉਣ ਵਾਲੇ ਟੈਕਸਦਾਤਿਆਂ ਨੂੰ ਆਪਣੀ ਆਈ. ਟੀ. ਆਰ. ਵਿਚ ਵਿਦੇਸ਼ੀ ਅਸਾਸਿਆਂ (ਐੱਫ. ਏ.) ਜਾਂ ਵਿਦੇਸ਼ੀ ਸੋਮਿਆਂ ਤੋਂ ਆਮਦਨ (ਐੱਫ. ਐੱਸ. ਆਈ.) ਦੇ ਸ਼ਡਿਊਲ ਨੂੰ ‘ਲਾਜ਼ਮੀ ਤੌਰ ’ਤੇ’ ਭਰਨਾ ਪਵੇਗਾ, ਭਾਵੇਂ ਉਨ੍ਹਾਂ ਦੀ ਆਮਦਨ ‘ਟੈਕਸ ਯੋਗ ਹੱਦ ਤੋਂ ਘੱਟ’ ਹੋਵੇ ਜਾਂ ਵਿਦੇਸ਼ ਵਿਚ ਜਾਇਦਾਦ ‘ਪ੍ਰਗਟ ਸੋਮਿਆਂ ਤੋਂ ਕਮਾਈ ਗਈ ਹੋਵੇ।’

ਇਹ ਵੀ ਪੜ੍ਹੋ :     PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ

ਮਸ਼ਵਰੇ ਮੁਤਾਬਕ ਆਈ. ਟੀ. ਆਰ. ’ਚ ਵਿਦੇਸ਼ੀ ਜਾਇਦਾਦ/ਆਮਦਨ ਦਾ ਖੁਲਾਸਾ ਨਾ ਕਰਨ ’ਤੇ ਕਾਲਾ ਧਨ (ਅਣਐਲਾਨੀ ਵਿਦੇਸ਼ੀ ਆਮਦਨ ਤੇ ਜਾਇਦਾਦ) ਤੇ ਟੈਕਸ ਇੰਪੋਜ਼ੀਸ਼ਨ ਐਕਟ, 2015 ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਟੈਕਸ ਵਿਭਾਗ ਲਈ ਪ੍ਰਸ਼ਾਸਨਿਕ ਬਾਡੀ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ਕਿਹਾ ਸੀ ਕਿ ਮੁਹਿੰਮ ਤਹਿਤ ਉਹ ਉਨ੍ਹਾਂ ਨਿਵਾਸੀ ਟੈਕਸਦਾਤਿਆਂ ਨੂੰ ‘ਸੂਚਨਾਤਮਕ’ ਐੱਸ. ਐੱਮ. ਐੱਸ. ਤੇ ਈ-ਮੇਲ ਭੇਜੇਗਾ, ਜਿਨ੍ਹਾਂ ਨੇ ਪਹਿਲਾਂ ਹੀ ਮੁਲਾਂਕਣ ਸਾਲ 2024-25 ਲਈ ਆਪਣਾ ਆਈ. ਟੀ. ਆਰ. ਦਾਖਲ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News