SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਤੇ ਪੰਜਾਬ ''ਚ ਵੱਡਾ ਐਨਕਾਊਂਟਰ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ

Wednesday, Dec 25, 2024 - 06:03 PM (IST)

SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਤੇ ਪੰਜਾਬ ''ਚ ਵੱਡਾ ਐਨਕਾਊਂਟਰ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ

ਜਲੰਧਰ : ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿਚ ਅੱਜ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਜਥੇਦਾਰ ਦੀ ਰਿਹਾਇਸ਼ ਉੱਤੇ ਪਹੁੰਚੇ, ਜਿਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ, ਜਿਥੇ ਪੰਜ ਪਿਆਰਿਆਂ ਵੱਲੋਂ ਧਾਮੀ ਨੂੰ ਧਾਰਮਿਕ ਸਜ਼ਾ ਲਾਈ ਗਈ। ਦੂਜੇ ਪਾਸੇ ਵੱਡੀ ਖਬਰ ਸਮਾਣਾ ਤੋਂ ਸਾਹਮਣੇ ਆਈ ਜਿਥੇ ਖਨੌਰੀ ਬਾਰਡਰ ਉੱਤੇ ਭੁੱਖ ਹੜਤਾਲ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਲਈ ਜਾ ਰਹੀ ਡਾਕਟਰਾਂ ਦੀ ਟੀਮ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੇ ਨਾਲ ਹੀ ਗੱਲ ਦੇਸ਼ ਦੀ ਕਰਦੇ ਹੋਏ ਦੱਸ ਦਈਏ ਕਿ ਅੱਜ ਸੰਸਦ ਭਵਨ ਦੇ ਬਾਹਰ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਲਈ। ਉੱਥੇ ਦੂਜੇ ਪਾਸੇ ਕੌਮਾਂਤਰੀ ਪੱਧਰ ਉੱਤੇ ਇਕ ਵੱਡਾ ਹਾਦਸਾ ਵਾਪਰਿਆ। ਅਜ਼ਰਬਾਈਜਾਨ ਵਿਚ ਹੋਏ ਪਲੇਨ ਕ੍ਰੈਸ਼ ਕਾਰਨ ਘੱਟੋ ਘੱਟ 42 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...

ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਧਾਰਮਿਕ ਸਜ਼ਾ
ਬੀਬੀ ਜਗੀਰ ਕੌਰ ਬਾਰੇ ਫੋਨ 'ਤੇ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਅੱਜ ਪੰਜ ਪਿਆਰਿਆਂ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਹਰਜਿੰਦਰ ਸਿੰਘ ਧਾਮੀ ਇਕ ਘੰਟਾ ਜੂਠੇ ਭਾਂਡੇ ਮਾਂਜਣ ਦੇ ਨਾਲ ਨਾਲ ਜੋੜੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਦੌਰਾਨ ਧਾਮੀ ਜਪੁਜੀ ਸਾਹਿਬ ਵੀ ਕਰਨਗੇ। 
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ 'ਚ ਹੋ ਗਿਆ ਐਨਕਾਊਂਟਰ, ਲੰਡਾ ਗਰੁੱਪ ਨਾਲ ਜੁੜੇ ਤਾਰ
ਤਰਨਤਾਰਨ ਪੁਲਸ ਅਤੇ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਤਿੰਨ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋ ਗਿਆ। ਲੰਡਾ ਗਿਰੋਹ ਦੇ 3 ਮੈਂਬਰਾਂ ਵੱਲੋਂ ਪੁਲਸ ਪਾਰਟੀ 'ਤੇ ਫ਼ਾਇਰਿੰਗ ਕਰ ਦਿੱਤੀ ਗਈ। ਇਸ ਦੇ ਜਵਾਬ ਵਿਚ ਪੁਲਸ ਵੱਲੋਂ ਵੀ ਗੋਲ਼ੀਆਂ ਚਲਾਈਆਂ ਗਈਆਂ। ਇਸ ਕਾਰਨ 2 ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਸ ਵੱਲੋਂ ਤਿਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। 
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੀ ਮੈਡੀਕਲ ਟੀਮ ਭਿਆਨਕ ਹਾਦਸੇ ਦੀ ਸ਼ਿਕਾਰ
ਖ਼ਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰ ਰਹੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਸ ਪਟਿਆਲਾ ਜਾ ਰਹੀ ਸੀ। ਜਦੋਂ ਟੀਮ ਸਮਾਣਾ ਦੇ ਮਾਜਰਾ ਪਿੰਡ ਨੇੜੇ ਪੁੱਜੀ ਤਾਂ ਇਸ ਦੌਰਾਨ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ਨਾਲ ਟਕਰਾ ਗਈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਜਲੰਧਰ 'ਚ ਮੇਅਰ ਦੀ ਚੋਣ ਨੂੰ ਲੈ ਕੇ ਹਾਈਵੋਲਟੇਜ਼ ਡਰਾਮਾ, ਹਿਰਾਸਤ 'ਚ ਲਿਆ ਵੱਡਾ ਕਾਂਗਰਸੀ ਆਗੂ
ਜਲੰਧਰ 'ਚ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਬਹੁਮਤ ਦੇ ਅੰਕੜੇ ਨੇੜੇ ਪਹੁੰਚਣ ਲਈ 'ਆਪ' ਵੱਲੋਂ ਜਿੱਥੇ ਹੋਰਾਂ ਪਾਰਟੀਆਂ ਦੇ ਜੇਤੂ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨਾ ਲਗਾਤਾਰ ਜਾਰੀ ਹੈ, ਉਥੇ ਹੀ ਅੱਜ ਵਾਰਡ ਨੰਬਰ- 47 ਵਿਚ ਕਾਂਗਰਸ ਦੀ ਕੌਂਸਲਰ ਦੇ ਘਰ ਬਾਹਰ ਕਾਂਗਰਸ ਦੇ ਵੱਡੇ ਆਗੂ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਸਮਰਥਕਾਂ ਨਾਲ ਧਰਨਾ ਦਿੱਤਾ ਗਿਆ। ਕੌਂਸਲਰ 'ਤੇ ਦੋਸ਼ ਹਨ ਕਿ ਕੌਂਸਲਰ ਲੋਕਾਂ ਨਾਲ ਧੋਖਾ ਕਰਕੇ 'ਆਪ' ਵਿਚ ਸ਼ਾਮਲ ਹੋ ਗਈ ਹੈ, ਉਥੇ ਹੀ ਦੂਜੇ ਪਾਸੇ ਮੌਕੇ ਉਤੇ ਪਹੁੰਚੀ ਪੁਲਸ ਨੇ ਬੇਰੀ ਅਤੇ ਉਸ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ
ਪੰਜਾਬ ਸਰਕਾਰ ਵੱਲੋਂ ਵਿੱਢੇ ਜਲ ਸੰਭਾਲ ਦੇ ਯਤਨਾਂ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਨੇ ਸਾਲ 2024 ਦੌਰਾਨ ਟਿਕਾਊ ਜਲ ਪ੍ਰਬੰਧਨ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸੂਬੇ ਵਿਚ ਜਲ ਸੰਭਾਲ ਦੇ ਕਈ ਪ੍ਰਭਾਵੀ ਪ੍ਰਾਜੈਕਟ ਲਾਗੂ ਕੀਤੇ ਹਨ, ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਿਆਂ ਅਤੇ ਵਾਤਾਵਰਣ ਸਥਿਰਤਾ ਨੂੰ ਯਕੀਨੀ ਬਣਾਉਂਦਿਆਂ ਪੰਜਾਬ ਦੇ ਸਿੰਜਾਈ ਖੇਤਰ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਭਾਜੜ ਮਾਮਲੇ 'ਚ ਹੈਦਰਾਬਾਦ ਪੁਲਸ ਦੀ ਲੋਕਾਂ ਨੂੰ ਸਖ਼ਤ ਚਿਤਾਵਨੀ, ਗਲਤੀ ਕਰਨੀ ਪਵੇਗੀ ਭਾਰੀ
ਪੁਲਸ ਨੇ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ 4 ਦਸੰਬਰ ਨੂੰ ਮਚੀ ਭਾਜੜ ਦੀਆਂ ਜਾਅਲੀ ਵੀਡੀਓ ਅਤੇ ਖਬਰਾਂ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਕੁਝ ਲੋਕ ਗਲਤ ਵੀਡੀਓ ਅਤੇ ਜਾਣਕਾਰੀ ਸਾਂਝੀ ਕਰ ਰਹੇ ਹਨ, ਜੋ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਣਾਏ ਗਏ ਹਨ। ਇਹ ਘਟਨਾ ਹੈਦਰਾਬਾਦ ਦੇ ਆਰਟੀਸੀ ਐਕਸ ਰੋਡਜ਼ ਸਥਿਤ ਸੰਧਿਆ ਥੀਏਟਰ ਵਿੱਚ ਵਾਪਰੀ, ਜਿੱਥੇ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਸੀ। ਮ੍ਰਿਤਕ ਔਰਤ ਦਾ ਪੁੱਤਰ ਅਜੇ ਵੀ ਹਸਪਤਾਲ ਵਿਚ ਇਲਾਜ ਅਧੀਨ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੰਸਦ ਬਾਹਰ ਬੰਦੇ ਨੇ ਖੁਦ ਨੂੰ ਲਾਈ ਅੱਗ
ਬੁੱਧਵਾਰ ਨੂੰ ਸੰਸਦ ਭਵਨ ਨੇੜੇ ਇਕ ਵਿਅਕਤੀ ਵਲੋਂ ਖੁਦ ਨੂੰ ਅੱਗ ਲਗਾ ਲੈਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਤੋਂ ਬਾਅਦ ਉਹ ਗੰਭੀਰ ਰੂਪ 'ਚ ਝੁਲਸ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਹਾਲਤ ਵਿਚ ਉਕਤ ਵਿਅਕਤੀ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ। ਵਿਅਕਤੀ ਨੇ ਆਪਣੇ ਨਾਲ ਅਜਿਹਾ ਕਿਉਂ ਕੀਤਾ, ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਵੱਡਾ ਖੁਲਾਸਾ : ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ਆਈ ਸਾਹਮਣੇ, ਹੁਣ ਤਕ 42 ਮੌਤਾਂ
ਕਜ਼ਾਕਿਸਤਾਨ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇੱਥੇ ਅਜ਼ਰਬਾਈਜਾਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ। ਅਜ਼ਰਬਾਈਜਾਨ ਏਅਰਲਾਈਨਜ਼ ਦਾ Embraer E190AR ਜਹਾਜ਼ ਬਾਕੂ ਤੋਂ ਚੇਚਨੀਆ, ਰੂਸ ਜਾ ਰਿਹਾ ਸੀ। ਜਹਾਜ਼ 'ਚ 67 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 42 ਦੀ ਮੌਤ ਹੋ ਗਈ। ਇਸ ਘਟਨਾ 'ਚ 25 ਲੋਕ ਵਾਲ-ਵਾਲ ਬਚਣ 'ਚ ਕਾਮਯਾਬ ਰਹੇ। ਹਲਾਂਕਿ ਪਹਿਲਾਂ ਕੁਝ ਖ਼ਬਰਾਂ ਵਿੱਚ ਜਹਾਜ਼ ਸਵਾਰ ਯਾਤਰੀਆਂ ਦੀ ਗਿਣਤੀ 105 ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ : ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਬਦਲੇ ਨਿਯਮ
ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। BCAS ਨੇ ਹੈਂਡ ਬੈਗੇਜ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹ ਨਿਯਮ 2 ਮਈ 2024 ਤੋਂ ਬਾਅਦ ਬੁੱਕ ਕੀਤੀਆਂ ਟਿਕਟਾਂ 'ਤੇ ਲਾਗੂ ਹੋਣਗੇ। ਇਸ ਬਦਲਾਅ ਦਾ ਕਾਰਨ ਏਅਰਪੋਰਟ 'ਤੇ ਸੁਰੱਖਿਆ ਜਾਂਚ 'ਤੇ ਵਧਦੀ ਭੀੜ ਹੈ। CISF ਅਤੇ BCAS ਨੇ ਮਿਲ ਕੇ ਇਹ ਨਵੇਂ ਨਿਯਮ ਬਣਾਏ ਹਨ। ਹੁਣ ਤੁਸੀਂ ਸਿਰਫ਼ ਇੱਕ ਹੈਂਡ ਬੈਗ ਲੈ ਕੇ ਜਾ ਸਕੋਗੇ, ਜਿਸ ਦਾ ਭਾਰ ਅਤੇ ਆਕਾਰ ਸੀਮਤ ਹੋਵੇਗਾ। ਕੁਝ ਛੋਟਾਂ ਪੁਰਾਣੀਆਂ ਟਿਕਟਾਂ ਲਈ ਹਨ। ਇੰਡੀਗੋ ਵਰਗੀਆਂ ਏਅਰਲਾਈਨਜ਼ ਨੇ ਵੀ ਆਪਣੇ ਨਿਯਮ ਦੱਸੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਭਾਰਤੀ ਕ੍ਰਿਕਟਰ ਦੇ ਪਿਤਾ ਨੂੰ ਹੋਈ ਜੇਲ੍ਹ, ਕੱਟਣੀ ਪਵੇਗੀ 7 ਸਾਲ ਦੀ ਕੈਦ
ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨਮਨ ਓਝਾ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਉਸ ਦੇ ਪਿਤਾ ਵਿਨੈ ਓਝਾ ਨੂੰ ਬੈਂਕ ਗਬਨ ਮਾਮਲੇ ਵਿੱਚ 7 ​​ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦਾ ਫੈਸਲਾ 11 ਸਾਲ ਬਾਅਦ ਆਇਆ ਹੈ। ਵਿਨੈ ਓਝਾ ਨੂੰ ਇਹ ਸਜ਼ਾ ਮੱਧ ਪ੍ਰਦੇਸ਼ ਦੇ ਬੈਤੂਲ ਸਥਿਤ ਬੈਂਕ ਆਫ ਮਹਾਰਾਸ਼ਟਰ 'ਚ ਹੋਏ ਗਬਨ ਦੇ ਮਾਮਲੇ 'ਚ ਦਿੱਤੀ ਗਈ ਹੈ। ਇਸ ਮਾਮਲੇ 'ਚ ਵਿਨੈ ਸਮੇਤ 4 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ 2013 ਵਿੱਚ ਬੈਤੁਲ ਦੇ ਮੁਲਤਾਈ ਥਾਣਾ ਖੇਤਰ ਦੇ ਪਿੰਡ ਜੌਲਖੇੜਾ ਵਿੱਚ ਬੈਂਕ ਆਫ ਮਹਾਰਾਸ਼ਟਰ ਦੀ ਸ਼ਾਖਾ ਵਿੱਚ 1.25 ਕਰੋੜ ਰੁਪਏ ਦਾ ਗਬਨ ਹੋਇਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।


author

Baljit Singh

Content Editor

Related News