ਮਿਊਚੁਅਲ ਫੰਡ ਉਦਯੋਗ ’ਚ ਤੇਜ਼ੀ, 2024 ’ਚ ਜਾਇਦਾਦ 17 ਲੱਖ ਕਰੋੜ ਰੁਪਏ ਵਧੀ
Wednesday, Dec 25, 2024 - 11:30 AM (IST)
ਨਵੀਂ ਦਿੱਲੀ (ਭਾਸ਼ਾ) - ਮਿਊਚੁਅਲ ਫੰਡ ਉਦਯੋਗ ਨੇ 2023 ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 2024 ’ਚ ਆਪਣੇ ਵਾਧੇ ਦੀ ਰਫ਼ਤਾਰ ਨੂੰ ਬਣਾਈ ਰੱਖਿਆ ਅਤੇ ਜਾਇਦਾਦ ’ਚ 17 ਲੱਖ ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ। ਇਹ ਤੇਜ਼ੀ ਨਾਲ ਵਧਦੇ ਸ਼ੇਅਰ ਬਾਜ਼ਾਰਾਂ, ਮਜ਼ਬੂਤ ਆਰਥਿਕ ਵਾਧਾ ਅਤੇ ਨਿਵੇਸ਼ਕਾਂ ਦੀ ਵਧਦੀ ਹਿੱਸੇਦਾਰੀ ਤੋਂ ਪ੍ਰੇਰਿਤ ਰਿਹਾ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ
ਮਾਹਿਰਾਂ ਦਾ ਮੰਨਣਾ ਹੈ ਕਿ ਸਕਾਰਾਤਮਕ ਰੁਝਾਨ 2025 ’ਚ ਵੀ ਜਾਰੀ ਰਹੇਗਾ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਨਿਰਦੇਸ਼ਕ-ਪ੍ਰਬੰਧਕ ਖੋਜ ਕੌਸਤੁਭ ਬੇਲਾਪੁਰਕਰ ਨੇ ਕਿਹਾ, ‘‘2025 ’ਚ ਮਿਊਚੁਅਲ ਫੰਡ ਉਦਯੋਗ ਦੀਆਂ ਜਾਇਦਾਦਾਂ ’ਚ ਸਿਹਤਮੰਦ ਰਫ਼ਤਾਰ ਨਾਲ ਵਾਧਾ ਜਾਰੀ ਰਹਿਣ ਦੀ ਉਮੀਦ ਹੈ। ਪ੍ਰਚੂਨ ਨਿਵੇਸ਼ਕਾਂ ਵਿਚਾਲੇ ਵਧਦੀ ਪਹੁੰਚ ਨਾਲ, ਇਕਵਿਟੀ ਫੰਡ ’ਚ ਪ੍ਰਵਾਹ, ਵਿਸ਼ੇਸ਼ ਤੌਰ ’ਤੇ ਵਿਵਸਥਿਤ ਨਿਵੇਸ਼ ਯੋਜਨਾਵਾਂ (ਐੱਸ. ਆਈ. ਪੀ.) ਰਾਹੀਂ ਮਜ਼ਬੂਤ ਰਹਿਣ ਦੀ ਸੰਭਾਵਨਾ ਹੈ।’’
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
2024 ’ਚ 9.14 ਲੱਖ ਕਰੋਡ਼ ਦਾ ਸ਼ੁੱਧ ਪ੍ਰਵਾਹ
ਮਿਊਚੁਅਲ ਫੰਡ ਉਦਯੋਗ ਐਸੋਸੀਏਸ਼ਨ (ਐਂਫੀ) ਦੇ ਅੰਕੜਿਆਂ ਅਨੁਸਾਰ ਸਾਲ 2024 ’ਚ 9.14 ਲੱਖ ਕਰੋਡ਼ ਰੁਪਏ ਦਾ ਲੋੜੀਂਦਾ ਸ਼ੁੱਧ ਪ੍ਰਵਾਹ (ਨੈੱਟ ਫਲੋਅ) ਵੇਖਿਆ ਗਿਆ, ਨਾਲ ਹੀ ਨਿਵੇਸ਼ਕਾਂ ਦੀ ਗਿਣਤੀ ’ਚ 5.6 ਕਰੋੜ ਦਾ ਜ਼ਿਕਰਯੋਗ ਵਾਧਾ ਹੋਇਆ। ਐੱਸ. ਆਈ. ਪੀ. ਦੀ ਲੋਕਪ੍ਰਿਯਤਾ ਵਧੀ ਜਿੰਨੇ ਇਕੱਲੇ 2.4 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼
ਇਸ ਨਿਵੇਸ਼ ਨਾਲ ਉਦਯੋਗ ਦੀ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਵਧ ਕੇ ਨਵੰਬਰ ਦੇ ਅੰਤ ਤੱਕ 68 ਲੱਖ ਕਰੋਡ਼ ਰੁਪਏ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਈਆਂ, ਜੋ 2023 ਦੇ ਅੰਤ ’ਚ ਦਰਜ 50.78 ਲੱਖ ਕਰੋਡ਼ ਰੁਪਏ ਦੇ ਮੁਕਾਬਲੇ 33 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
ਬਜਾਜ ਫਿਨਸਰਵ ਏ. ਐੱਮ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗਣੇਸ਼ ਮੋਹਨ ਨੇ ਕਿਹਾ, ‘‘ਵਿੱਤੀਕਰਨ ਦੇ ਵਧਦੇ ਰੁਝਾਨ ਕਾਰਨ ਸ਼ੇਅਰ ਬਾਜ਼ਾਰਾਂ ਅਤੇ ਮਿਊਚੁਅਲ ਫੰਡ ’ਚ ਹਿੱਸੇਦਾਰੀ ’ਚ ਜ਼ਿਕਰਯੋਗ ਵਾਧਾ ਹੋਇਆ ਹੈ, ਜਿਵੇਂ ਕਿ ਮਿਊਚੁਅਲ ਫੰਡ ਉਦਯੋਗ ’ਚ ਏ. ਯੂ. ਐੱਮ. ਦੇ ਜ਼ਿਕਰਯੋਗ ਵਾਧੇ ’ਚ ਝਲਕਦਾ ਹੈ।’’
ਇਹ ਵੀ ਪੜ੍ਹੋ : ਸਿਗਰਟ ਤੇ ਤੰਬਾਕੂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ! ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8