ਬਿਹਾਰ ਨੂੰ ਮਿਲੇ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ

Saturday, Dec 21, 2024 - 01:38 PM (IST)

ਬਿਹਾਰ ਨੂੰ ਮਿਲੇ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ

ਪਟਨਾ (ਭਾਸ਼ਾ) – ਬਿਹਾਰ ਨਿਵੇਸ਼ਕ ਸੰਮੇਲਨ ਦੇ ਦੂਜੇ ਸੈਸ਼ਨ ’ਚ ਸਨ ਪੈਟ੍ਰੋਕੈਮੀਕਲਜ਼ ਅਤੇ ਅਡਾਣੀ ਗਰੁੱਪ ਸਮੇਤ ਵੱਖ-ਵੱਖ ਉਦਯੋਗਿਕ ਘਰਾਨਿਆਂ ਤੋਂ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਬਿਹਾਰ ’ਚ ਪਿਛਲੇ ਸਾਲ ਆਯੋਜਿਤ ਸੰਮੇਲਨ ਦੇ ਪਹਿਲੇ ਸੈਸ਼ਨ ਦੇ ਮੁਕਾਬਲੇ ’ਚ ਇਹ ਰਕਮ 3 ਗੁਣਾ ਵੱਧ ਹੈ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ 

‘ਬਿਹਾਰ ਬਿਜ਼ਨੈੱਸ ਕਨੈਕਟ’ 2024 ਨਿਵੇਸ਼ਕ ਸਿਖਰ ਸੰਮੇਲਨ ਦੇ ਅੰਤ ’ਚ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਦਾ ਐਲਾਨ ਕਰਦੇ ਹੋਏ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਨਿਤੀਸ਼ ਮਿਸ਼ਰਾ ਨੇ ਕਿਹਾ ਕਿ 1.8 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਕਈ ਸਮਝੌਤਾ ਪੱਤਰਾਂ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਗਏ ਹਨ।

ਇਹ ਵੀ ਪੜ੍ਹੋ :     Smartwatch ਬਾਜ਼ਾਰ 'ਚ ਖ਼ਤਮ ਹੋਈ Apple ਦੀ ਬਾਦਸ਼ਾਹਤ! ਇਸ ਚੀਨੀ ਬ੍ਰਾਂਡ ਨੇ ਛੱਡਿਆ ਪਿੱਛੇ

ਸਨ ਪੈਟ੍ਰੋਕੈਮੀਕਲਜ਼, ਪੰਪ ਹਾਈਡ੍ਰੋ ਅਤੇ ਸੋਲਰ ਪਲਾਂਟ ਸਮੇਤ ਅਕਸ਼ੈ ਊਰਜਾ ’ਚ 36,700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਅਡਾਣੀ ਗਰੁੱਪ ਅਲਟ੍ਰਾ-ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦੀ ਸਥਾਪਨਾ ’ਚ 20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਗਰੁੱਪ ਨੇ ਸੀਮੈਂਟ ਸਮਰੱਥਾ ਦੇ ਵਿਸਤਾਰ ਦੇ ਨਾਲ-ਨਾਲ ਗੋਦਾਮ ਤੇ ਲਾਜਿਸਟਿਕਸ ਖੇਤਰ ’ਚ ਵੀ ਨਿਵੇਸ਼ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ 'ਚ ਕੀਤਾ ਬਦਲਾਅ

‘ਬਿਹਾਰ ਬਿਜ਼ਨੈੱਸ ਕਨੈਕਟ’ 2024 ’ਚ ਐੱਨ. ਐੱਚ. ਪੀ. ਸੀ. ਨੇ ਨਵਿਆਉਣਯੋਗ ਊਰਜਾ ਖੇਤ ਲਈ 5,500 ਕਰੋੜ ਰੁਪਏ, ਐੱਸ. ਐੱਲ. ਐੱਮ. ਜੀ. ਬੈਵਰੇਜਿਜ਼ ਨੇ ਖੁਰਾਕ ਪ੍ਰੋਸੈਸਿੰਗ ਖੇਤਰ ਲਈ 3,000 ਕਰੋੜ ਰੁਪਏ, ਸ਼੍ਰੀ ਸੀਮੈਂਟਸ ਨੇ ਆਮ ਵਿਨਿਰਮਾਣ ਸ਼੍ਰੇਣੀ ’ਚ 800 ਕਰੋੜ ਰੁਪਏ ਅਤੇ ਹਲਦੀਰਾਮ ਸਨੈਕਸ ਪ੍ਰਾਈਵੇਟ ਲਿਮਟਿਡ ਨੇ ਖੁਰਾਕ ਪ੍ਰੋਸੈਸਿੰਗ ਖੇਤਰ ਲਈ 300 ਕਰੋੜ ਰੁਪਏ ਦੇ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ।

ਇਹ ਵੀ ਪੜ੍ਹੋ :     6 ਪ੍ਰਮੁੱਖ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, Home Loan 'ਤੇ ਵਧਾ ਦਿੱਤਾ Interest Rate

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News