ਵਾਲਮਾਰਟ 50,000 MSME ਉੱਦਮੀਆਂ ਨੂੰ ਦੇਵੇਗੀ ਸਿਖਲਾਈ, 5 ਸਾਲਾਂ ’ਚ ਖੋਲ੍ਹੇਗੀ 25 ਸੰਸਥਾਵਾਂ

12/10/2019 1:15:44 AM

ਨਵੀਂ ਦਿੱਲੀ (ਭਾਸ਼ਾ)-ਅਮਰੀਕਾ ਦੀ ਪ੍ਰਚੂਨ ਖੇਤਰ ਦੀ ਪ੍ਰਮੁੱਖ ਕੰਪਨੀ ਵਾਲਮਾਰਟ ਅਗਲੇ 5 ਸਾਲਾਂ ’ਚ ਭਾਰਤ ’ਚ 25 ਸੰਸਥਾਵਾਂ ਖੋਲ੍ਹੇਗੀ। ਇਹ ਸੰਸਥਾਵਾਂ ਮਹੀਨ, ਛੋਟੇ ਅਤੇ ਮੱਧ ਆਕਾਰੀ ਅਦਾਰਿਆਂ (ਐੱਮ. ਐੱਸ. ਐੱਮ. ਈ.) ਦੇ 50,000 ਉੱਦਮੀਆਂ ਨੂੰ ਸਿਖਲਾਈ ਦੇਣ ਦਾ ਕੰਮ ਕਰਨਗੀਆਂ। ਵਾਲਮਾਰਟ ਇੰਟਰਨੈਸ਼ਨਲ ਦੀ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੂਡਿਥ ਮੈਕੇਨਾ ਨੇ ਕਿਹਾ ਕਿ ਇਹ ਸੰਸਥਾਵਾਂ ‘ਵਾਲਮਾਰਟ ਵਾਧਾ ਸਪਲਾਇਰ ਡਿਵੈੱਲਪਮੈਂਟ ਪ੍ਰੋਗਰਾਮ’ ਤਹਿਤ ਖੋਲ੍ਹੀਆਂ ਜਾਣਗੀਆਂ। ਦੇਸ਼ ਭਰ ’ਚ ਇਹ ਸੰਸਥਾਵਾਂ ਵਿਨਿਰਮਾਣ ਕੇਂਦਰਾਂ ਕੋਲ ਖੋਲ੍ਹੀਆਂ ਜਾਣਗੀਆਂ। ਇਹ ਭਾਰਤ ਪ੍ਰਤੀ ਵਾਲਮਾਰਟ ਦੀ ਲੰਮੀ ਮਿਆਦ ਦੀ ਵਚਨਬੱਧਤਾ ਦਾ ਹਿੱਸਾ ਹਨ।


Karan Kumar

Content Editor

Related News