7 ਸਤੰਬਰ ਨੂੰ ਸਵੇਰੇ ਵੱਡਾ ਰਣਨੀਤਿਕ ਐਲਾਨ ਕਰੇਗੀ ਵੋਡਾਫੋਨ-ਆਈਡੀਆ

09/06/2020 11:54:58 PM

ਨਵੀਂ ਦਿੱਲੀ-ਵੋਡਾਫੋਨ-ਆਈਡੀਆ 7 ਸਤੰਬਰ ਨੂੰ ਇਕ ਰਣਨੀਤਿਕ ਐਲਾਨ ਕਰਨ ਵਾਲੀ ਹੈ। ਕੰਪਨੀ ਨੇ ਐਕਸਚੇਂਜ ਫਾਈਲਿੰਗ (Exchange Filing) ’ਚ ਇਸ ਬਾਰੇ ’ਚ ਜਾਣਕਾਰੀ ਦਿੱਤੀ ਹੈ ਕਿ ਉਹ ਵਰਚੁਅਲ ਮੀਟਿੰਗ ਦੌਰਾਨ ਇਸ ਦਾ ਐਲਾਨ ਕਰੇਗੀ। ਘਾਟੇ ਅਤੇ ਕਰਜ਼ ਦੀ ਬੋਝ ’ਚ ਡੁੱਬੀ ਇਸ ਕੰਪਨੀ ਨੂੰ ਦੇਸ਼ ਦੇ ਟੈਲੀਕਾਮ ਮਾਰਕਿਟ ’ਚ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ 1 ਸਤੰਬਰ ਨੂੰ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਏ.ਜੀ.ਐਰ. ਪੇਮੈਂਟ ਲਈ ਸਮਾਂ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਅਪੀਲ ਕੀਤੀ ਸੀ ਕਿ ਉਹ ਉਸ ਨੂੰ ਏਡਜਸਟੇਡ ਗ੍ਰਾਸ ਰੈਵੀਨਿਊ ( (AGR- Adjusted Gross Revenue) ਦਾ ਭੁਗਤਾਨ ਕਰਨ ਲਈ 15 ਸਾਲ ਦਾ ਸਮਾਂ ਦਿੱਤਾ ਜਾਵੇ। ਕੰਪਨੀ ਨੇ ਇਸ ਦਾ ਕਾਰਣ ਦੱਸਿਆ ਸੀ ਕਿ ਮਾਰਕਿਟ ’ਚ ਬਚੇ ਰਹਿਣ, ਵਿਸਤਾਰ ਕਰਨਾ ਅਤੇ ਸਮੇਂ ਦੇ ਨਾਲ ਗ੍ਰੋਥ ਕਰਨਾ ਮੁਸ਼ਕਲ ਹੋ ਰਿਹਾ ਹੈ। 5ਜੀ ਤਕਨਾਲੋਜੀ ਨੂੰ ਲੈ ਕੇ ਬਾਜ਼ਾਰ ’ਚ ਪਹਿਲਾਂ ਤੋਂ ਮੁਕਾਬਲੇਬਾਜ਼ੀ ਹੈ।

ਜੂਨ ਮਹੀਨੇ ’ਚ ਕੰਪਨੀ ਨੂੰ 25.46 ਕਰੋੜ ਰੁਪਏ ਦਾ ਘਾਟਾ
ਜੂਨ ਤਿਮਾਹੀ ’ਚ ਕੰਪਨੀ ਦੀ ਕੁੱਲ ਏ.ਜੀ.ਆਰ. ਦੇਨਦਾਰੀ ’ਚ 19,440 ਕਰੋੜ ਰੁਪਏ ਦੀ ਵਾਧੂ ਰਕਮ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 31 ਮਾਰਚ ਤੱਕ ਦੀ ਅੰਦਾਜ਼ਨ ਰਕਮ ਕਰੀਬ 46,000 ਕਰੋੜ ਰੁਪਏ ਹੈ। ਜੂਨ ਤਿਮਾਹੀ ’ਚ ਵੋਡਾਫੋਨ ਆਈਡੀਆ ਦਾ ਘਾਟਾ 25,460 ਕਰੋੜ ਰੁਪਏ ਰਿਹਾ ਹੈ। ਪਿਛਲੇ ਵਿੱਤੀ ਸਾਲ ਦੀ ਸਾਮਾਨ ਮਿਆਦ ’ਚ ਇਹ 4,873.90 ਕਰੋੜ ਰੁਪਏ ਰਿਹਾ ਸੀ।

ਇਕ ਨਿਊਜ਼ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੋਡਾਫੋਨ ਆਈਡੀਆ ’ਚ Verizon ਅਤੇ ਐਮਾਜ਼ੋਨ ਕਰੀਬ 4 ਅਰਬ ਡਾਲਰ ਨਿਵੇਸ਼ ਕਰਨ ਦਾ ਐਲਾਨ ਕਰ ਸਕਦੇ ਹਨ। ਐਕਸਚੇਂਜ ਫਾਈਲਿੰਗ ’ਚ ਇਸ ਟੈਲੀਕਾਮ ਆਪਰੇਟਰ ਨੇ ਦੱਸਿਆ ਕਿ ਕੰਪਨੀ ਲਗਾਤਾਰ ਆਪਣੀ ਸਟੇਕਹੋਲਡਰ ਵੈਲਿਊ ਨੂੰ ਬਿਹਤਰ ਕਰਨ ਲਈ ਮੌਕਾ ਲੱਭ ਰਹੀ ਹੈ। ਕੰਪਨੀ ਨੇ ਕਿਸੇ ਨਵੇਂ ਨਿਵੇਸ਼ ਪ੍ਰਸਤਾਵ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 7 ਸਤੰਬਰ ਨੂੰ ਹੋਣ ਵਾਲੀ ਵੋਡਾਫੋਨ ਆਈਡੀਆ ਇਹ ਮੀਟਿੰਗ ਵਰਚੁਅਲ ਪਲੇਟਫਾਰਮ www.vilwebcast.com ’ਤੇ ਹੋਵੇਗੀ। ਕੰਪਨੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਸ਼ਾਮਲ ਹੋਣ ਲਈ ਸੋਮਵਾਰ ਸਵੇਰੇ 11:45 ਤੋਂ ਪਹਿਲਾਂ ਰਜਿਸਟਰ ਕਰਨਾ ਹੋਵੇਗਾ।


Karan Kumar

Content Editor

Related News