ਨਵੰਬਰ ’ਚ ਬੰਦ ਹੋ ਸਕਦੀ ਹੈ ਵੋਡਾਫੋਨ ਆਈਡੀਆ ਦੀ ਸਰਵਿਸ, ਜਾਣੋ ਵਜ੍ਹਾ

Thursday, Sep 29, 2022 - 12:07 PM (IST)

ਨਵੰਬਰ ’ਚ ਬੰਦ ਹੋ ਸਕਦੀ ਹੈ ਵੋਡਾਫੋਨ ਆਈਡੀਆ ਦੀ ਸਰਵਿਸ, ਜਾਣੋ ਵਜ੍ਹਾ

ਨਵੀਂ ਦਿੱਲੀ (ਇੰਟ.) - ਜੇ ਤੁਸੀਂ ਵੀ ਵੋਡਾਫੋਨ ਆਈਡੀਆ ਦੇ 25.5 ਕਰੋੜ ਮੋਬਾਇਲ ਗਾਹਕਾਂ ’ਚੋਂ ਹੋ ਤਾਂ ਨਵੰਬਰ ਦਾ ਮਹੀਨਾ ਤੁਹਾਡੇ ਲਈ ਆਫਤ ਲਿਆ ਸਕਦਾ ਹੈ। ਦੇਸ਼ ਦੀਆਂ 3 ਨਿੱਜੀ ਮੋਬਾਇਲ ਕੰਪਨੀਆਂ ’ਚੋਂ ਇਕ ਵੋਡਾਫੋਨ ਆਈਡੀਆ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਪਹਿਲਾਂ ਤੋਂ ਹੀ ਭਾਰੀ ਕਰਜ਼ੇ ਹੇਠ ਦੱਬੀ ਇਸ ਕੰਪਨੀ ਨੂੰ ਨਵੰਬਰ ਤੋਂ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈ ਸਕਦੀਆਂ ਹਨ। ਇਸ ਦੇ ਪਿੱਛੇ ਟਾਵਰ ਸੇਵਾਵਾਂ ਦੇਣ ਵਾਲੀ ਕੰਪਨੀ ਇੰਡਸ ਟਾਵਰਸ ’ਤੇ ਭਾਰੀ ਬਕਾਇਆ ਹੈ।

ਇਹ ਵੀ ਪੜ੍ਹੋ : ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ

ਇੰਡਸ ਟਾਵਰਸ ’ਤੇ 7000 ਕਰੋੜ ਦਾ ਬਕਾਇਆ

ਸੂਤਰਾਂ ਮੁਤਾਬਕ ਵੋਡਾਫੋਨ ਆਈਡੀਆ ’ਤੇ ਇੰਡਸ ਟਾਵਰਸ ਦਾ ਕਰੀਬ 7000 ਕਰੋੜ ਰੁਪਏ ਦਾ ਬਕਾਇਆ ਹੈ। ਬੀਤੇ ਲੰਮੇ ਸਮੇਂ ਤੋਂ ਵੋਡਾ ਆਈਡੀਆ ਇਸ ਬਕਾਏ ਨੂੰ ਅਦਾ ਕਰਨ ਤੋਂ ਕੰਨੀ ਕਤਰਾ ਰਹੀ ਹੈ। ਹੁਣ ਇੰਡਸ ਟਾਵਰਸ ਨੇ ਅੰਤਿਮ ਚਿਤਾਵਨੀ ਦਿੰਦੇ ਹੋਏ ਅਕਤੂਬਰ ਤੱਕ ਪੂਰੇ ਪੈਸੇ ਦੇ ਭੁਗਤਾਨ ਕਰਨ ਨੂੰ ਕਿਹਾ ਹੈ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਕੰਪਨੀ ਨੇ ਨਵੰਬਰ ਨੂੰ ਟਾਵਰ ਸੇਵਾਵਾਂ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ।

ਵੋਡਾਫੋਨ ਆਈਡੀਆ ’ਤੇ ਸਿਰਫ ਇੰਡਸ ਟਾਵਰਸ ਦਾ ਹੀ 7000 ਕਰੋੜ ਰੁਪਏ ਦਾ ਬਕਾਇਆ ਨਹੀਂ ਹੈ। ਸਗੋਂ ਇਕ ਹੋਰ ਟਾਵਰ ਸਰਵਿਸ ਪ੍ਰੋਵਾਈਡਰ ਅਮਰੀਕਨ ਟਾਵਰ ਕੰਪਨੀ (ਏ. ਟੀ. ਸੀ.) ਦਾ ਵੀ 2000 ਕਰੋੜ ਰੁਪਏ ਦਾ ਬਕਾਇਆ ਹੈ। ਇਸੇ ਹਫਤੇ ਸੋਮਵਾਰ ਨੂੰ ਇੰਡਸ ਟਾਵਰਸ ਦੇ ਬੋਰਡ ਦੀ ਮੀਟਿੰਗ ਹੋਈ। ਇਸ ’ਚ ਕੰਪਨੀ ਦੀ ਵਿੱਤੀ ਸਥਿਤੀ ’ਤੇ ਚਰਚਾ ਹੋਈ। ਇਸ ਤੋਂ ਬਾਅਦ ਇੰਡਸ ਟਾਵਰਸ ਨੇ ਵੋਡਾਫੋਨ ਆਈਡੀਆ ਨੂੰ ਬਕਾਏ ਦੀ ਅਦਾਇਗੀ ਲਈ ਚਿੱਠੀ ਲਿਖੀ ਹੈ।

ਇਹ ਵੀ ਪੜ੍ਹੋ :  ਗੌਤਮ ਅਡਾਨੀ ਨੂੰ ਲੱਗਾ ਝਟਕਾ, ਅਰਬਪਤੀਆਂ ਦੀ ਸੂਚੀ 'ਚ ਜੇਫ ਬੇਜੋਸ ਤੋਂ ਪਿੱਛੜੇ

5ਜੀ ਦੀ ਦੌੜ ’ਚ ਵੀ ਪੱਛੜੀ ਕੰਪਨੀ

ਜੋ ਕੰਪਨੀ ਆਪਣਾ ਕਰਜ਼ਾ ਨਹੀਂ ਅਦਾ ਕਰ ਪਾ ਰਹੀ ਤਾਂ ਉਸ ਨਾਲ 5ਜੀ ’ਚ ਨਿਵੇਸ਼ ਦੀ ਗੱਲ ਕਰਨਾ ਅਰਥਹੀਣ ਹੁੰਦਾ ਹੈ। ਇਹੀ ਕਾਰਨ ਹੈ ਕਿ ਜਿੱਥੇ ਏਅਰਟੈੱਲ ਅਤੇ ਰਿਲਾਇੰਸ ਜੀਓ ਅਕਤੂਬਰ ਤੋਂ 5 ਜੀ ਸਰਵਿਸ ਲਾਂਚ ਕਰਨ ਦੀ ਤਿਆਰੀ ’ਚ ਹੈ। ਉਥੇ ਹੀ ਵੋਡਾਫੋਨ ਆਈਡੀਆ ਵਲੋਂ ਹੁਣ ਤੱਕ ਕੋਈ ਐਲਾਨ ਨਹੀਂ ਹੋਇਆ ਹੈ। ਸੂਤਰਾਂ ਮੁਤਾਬਕ ਇਹ ਕੰਪਨੀਆਂ ਵੋਡਾਫੋਨ ਆਈਡੀਆ ਤੋਂ ਪਿਛਲਾ ਬਕਾਇਆ ਕਲੀਅਰ ਕਰਨ ਅਤੇ ਨਵੇਂ ਕਾਂਟ੍ਰੈਕਟਸ ਲਈ ਐਡਵਾਂਸ ਪੇਮੈਂਟਸ ਮੰਗ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਵੋਡਾਫੋਨ ਆਈਡੀਆ ’ਤੇ 13,000 ਕਰੋੜ ਰੁਪਏ ਦਾ ਬਕਾਇਆ ਹੈ।

ਇਹ ਵੀ ਪੜ੍ਹੋ : ਭਾਰਤ ਅਤੇ ਇੰਗਲੈਂਡ ਦਰਮਿਆਨ ਹੋਵੇਗਾ ਫ੍ਰੀ ਟ੍ਰੇਡ ਐਗਰੀਮੈਂਟ, ਕੀਮਤੀ ਗੱਡੀਆਂ ਸਮੇਤ ਇਹ ਚੀਜ਼ਾਂ ਹੋਣਗੀਆਂ ਸਸਤੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ਾਮਲ ਕਰੋ।


author

Harinder Kaur

Content Editor

Related News