Voda-Idea ਨੇ jio ਤੇ Airtel ਨੂੰ ਟੱਕਰ ਦੇਣ ਲਈ ਖਿੱਚੀ ਤਿਆਰੀ, ਬਣਾਈ ਇਹ ਯੋਜਨਾ
Friday, Dec 17, 2021 - 12:59 PM (IST)
ਨਵੀਂ ਦਿੱਲੀ (ਇੰਟ.) – ਭਾਰੀ ਕਰਜ਼ੇ ’ਚ ਡੁੱਬੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਅਤੇ ਸੁਨੀਲ ਮਿੱਤਲ ਦੀ ਏਅਰਟੈੱਲ ਨੂੰ ਟੱਕਰ ਦੇਣ ਲਈ ਠੋਸ ਯੋਜਨਾ ਬਣਾਈ ਹੈ। ਇਸ ਦੇ ਤਹਿਤ ਕੰਪਨੀ ਆਪਣੇ ਸਾਲਾਨਾ ਪੂੰਜੀ ਖਰਚੇ ’ਚ 4 ਗੁਣਾ ਵਾਧਾ ਕਰਨ ਜਾ ਰਹੀ ਹੈ। ਇਸ ’ਤੇ ਕੰਪਨੀ 2 ਅਰਬ ਡਾਲਰ ਯਾਨੀ 15000 ਕਰੋੜ ਰੁਪਏ ਖਰਚ ਕਰੇਗੀ।
ਕੰਪਨੀ ਦੇ ਟੌਪ ਮੈਨੇਜਮੈਂਟ ਨੇ ਇਸ ਹਫਤੇ ਇੰਟਰਨਲ ਇਨਵੈਸਟਰਸ ਕਾਲ ’ਚ ਇਹ ਗੱਲ ਕਹੀ। ਨਾਲ ਹੀ ਕੰਪਨੀ ’ਚ ਇਕਵਿਟੀ ਫੰਡਿੰਗ ਵੀ ਕੀਤੀ ਜਾਵੇਗੀ। ਇਸ ’ਚ ਪ੍ਰਮੋਟਰ ਵੀ ਹੋਰ ਪੈਸਾ ਲਗਾਉਣਗੇ। ਇਹ ਪਹਿਲਾ ਮੌਕਾ ਹੈ ਜਦੋਂ ਵੋਡਾਫੋਨ ਆਈਡੀਆ ਦੇ ਸੀਨੀਅਰ ਮੈਨੇਜਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀ ’ਚ ਪ੍ਰਮੋਟਰਸ ਹੋਰ ਪੈਸਾ ਲਗਾਉਣ ਜਾ ਰਹੇ ਹਨ। ਕੰਪਨੀ ਦੇ ਪ੍ਰਮੋਟਰਾਂ ’ਚ ਬ੍ਰਿਟੇਨ ਦੀ ਵੋਡਾਫੋਨ ਪੀ. ਐੱਲ. ਸੀ. ਅਤੇ ਆਦਿੱਤਯ ਬਿਰਲਾ ਗਰੁੱਪ ਸ਼ਾਮਲ ਹਨ।
ਇਹ ਵੀ ਪੜ੍ਹੋ : Tesla 'ਤੇ 6 ਜਨਾਨੀਆਂ ਨੇ ਠੋਕਿਆ ਮੁਕੱਦਮਾ, Elon Musk ਦੀਆਂ ਵਧ ਸਕਦੀਆਂ ਹਨ ਮੁਸੀਬਤਾਂ
ਮਾਰਚ ਤੱਕ ਫੰਡ ਜੁਟਾਉਣ ਦੀ ਉਮੀਦ
ਬੀ. ਐੱਨ. ਪੀ. ਪਰਿਬਾਸ ਨੇ ਇਕ ਨੋਟ ’ਚ ਵੋਡਾਫੋਨ ਆਈਡੀਆ ਦੇ ਚੀਫ ਫਾਇਨਾਂਸ਼ੀਅਲ ਆਫਿਸਰ ਅਕਸ਼ੈ ਮੂੰਦੜਾ ਦੇ ਹਵਾਲੇ ਤੋਂ ਕਿਹਾ ਕਿ ਇਕਵਿਟੀ ਜੁਟਾਉਣ ਦੀ ਪ੍ਰਕਿਰਿਆ ਮਾਰਚ 2022 ਤੱਕ ਸੰਪੰਨ ਹੋਣ ਦੀ ਉਮੀਦ ਹੈ। ਨਾਲ ਹੀ ਪ੍ਰਮੋਟਰਸ ਵੀ ਕੰਪਨੀ ’ਚ ਹੋਰ ਪੈਸਾ ਪਾ ਸਕਦੇ ਹਨ। ਇਸ ਨੋਟ ’ਚ ਕਿਹਾ ਗਿਆ ਹੈ ਕਿ ਕੰਪਨੀ ਮੈਨੇਜਮੈਂਟ ਸਾਲਾਨਾ ਕੈਪੇਕਸ ਨੂੰ ਵਧਾ ਕੇ 2 ਅਰਬ ਡਾਲਰ ਕਰਨਾ ਚਾਹੁੰਦੀ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੰਪਨੀ ਫੰਡ ਇਕੱਠਾ ਕਰ ਸਕਦੀ ਹੈ ਜਾਂ ਨਹੀਂ।
ਘਾਟੇ ’ਚ ਚੱਲ ਰਹੀ ਟੈਲੀਕਾਮ ਕੰਪਨੀ ਕੋਲ ਸਤੰਬਰ ਦੇ ਅਖੀਰ ’ਚ 250 ਕਰੋੜ ਰੁਪਏ ਦਾ ਕੈਸ਼ ਬੈਲੇਂਸ ਸੀ। ਕੰਪਨੀ ਫੰਡ ਜੁਟਾਉਣ ਲਈ ਕਈ ਪ੍ਰਾਈਵੇਟ ਇਕਵਿਟੀ ਫਰਮਾਂ ਨਾਲ ਗੱਲ ਕਰ ਰਹੀ ਹੈ। ਇਨ੍ਹਾਂ ’ਚ ਅਪੋਲੋ ਗਲੋਬਲ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਆਦਿੱਤਯ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵੀ ਵੋਡਾਫੋਨ ਆਈਡੀਆ ’ਚ ਪੂੰਜੀ ਪਾਉਣ ’ਤੇ ਵਿਚਾਰ ਕਰ ਰਹੇ ਹਨ। ਸਰਕਾਰ ਨੇ ਟੈਲੀਕਾਮ ਸੈਕਟਰ ਲਈ ਸਤੰਬਰ ’ਚ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਉਸ ਤੋਂ ਪਹਿਲਾਂ ਕੰਪਨੀ ਦੇ ਦੋਵੇਂ ਪ੍ਰਮੋਟਰਜ਼ ਨੇ ਕਿਸੇ ਵੀ ਫ੍ਰੈੱਸ਼ ਇਕਵਿਟੀ ਨਿਵੇਸ਼ ਤੋਂ ਇਨਕਾਰ ਕੀਤਾ ਸੀ।
ਇਹ ਵੀ ਪੜ੍ਹੋ : ਬਰਗਰ ਕਿੰਗ ਨੇ ਬਦਲ ਲਿਆ ਆਪਣਾ ਨਾਂ, ਸਕਿਓਰਿਟੀਜ਼ ਰਾਹੀਂ ਇਕੱਠਾ ਕਰੇਗੀ 1500 ਕਰੋੜ ਦਾ ਫੰਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।