ਵੋਡਾ-ਆਈਡੀਆ ਨੂੰ ਰਾਹਤ : SC ਨੇ ਇਨਕਮ ਟੈਕਸ ਵਿਭਾਗ ਨੂੰ 733 ਕਰੋੜ ਰੁਪਏ ਵਾਪਸ ਕਰਨ ਨੂੰ ਕਿਹਾ

04/29/2020 6:51:56 PM

ਬਿਜ਼ਨੈੱਸ ਡੈਸਕ-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਵੋਡਾਫੋਨ-ਆਈਡੀਆ ਲਿਮਟਿਡ ਨੂੰ ਰਾਹਤ ਦਿੰਦੇ ਹੋਏ ਸਾਲ 2014-15 ਦੇ ਲਈ ਇਨਕਮ ਟੈਕਸ ਵਿਭਾਗ ਨੂੰ ਚਾਰ ਹਫਤੇ ਦੇ ਅੰਦਰ ਦੂਰਸੰਚਾਰ ਕੰਪਨੀ ਨੂੰ 733 ਕਰੋੜ ਰੁਪਏ ਵਾਪਸ ਕਰਨ ਨੂੰ ਕਿਹਾ ਹੈ। ਵੋਡਾਫੋਨ-ਆਈਡੀਆ ਨੇ ਸਾਲ 2014-15,2015-16,2016-17 ਅਤੇ 2017-18 ਲਈ ਟੈਸਕ ਵਾਪਸੀ 'ਚ 4,759.07 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਵੋਡਾਫੋਨ-ਆਈਡੀਆ ਨੂੰ ਪਹਿਲਾਂ ਵੋਡਾਫੋਨ ਮੋਬਾਇਲ ਸਰਵਿਸੇਜ ਲਿਮਟਿਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਸੁਪਰੀਮ ਕੋਰਟ ਨੇ ਸਾਲ 2014-15 ਤੋਂ ਇਲਾਵਾ ਹੋਰ ਆਮਦਨੀ ਨਾਲ ਸਬੰਧਿਤ ਇਨਕਮ ਟੈਕਸ ਰਿਫੰਡ ਦਾ ਆਦੇਸ਼ ਨਹੀਂ ਦਿੱਤਾ। ਜੱਜ ਯੂਯੂ ਲਲਿਤ ਅਤੇ ਵਿਨੀਤ ਸਰਨ ਦੀ ਬੈਂਚ ਨੇ ਆਪਣੇ ਆਦੇਸ਼ 'ਚ ਕਿਹਾ ਕਿ ਜਿਥੇ ਤਕ ਸਾਲ 2014-15 ਦਾ ਸਬੰਧ ਹੈ, ਆਖਿਰੀ ਆਦੇਸ਼ (ਇਨਕਮ ਟੈਕਸ) ਐਕਟ ਦੀ ਧਾਰਾ 143 (3) ਤਹਿਤ ਪਾਸ ਕੀਤਾ ਗਿਆ ਹੈ, ਇਹ ਦਰਸ਼ਾਉਂਦਾ ਹੈ ਕਿ ਅਪਲੀਕਰਤਾ (ਦੂਰਸੰਚਾਰ ਫਰਮ) 733 ਕਰੋੜ ਰੁਪਏ ਦੇ ਰਿਫੰਡ ਦਾ ਹੱਕਦਾਰ ਹੈ। ਜਦਕਿ ਸਾਲ 2015-16 ਦੇ ਲਈ ਅਪਲੀਕਰਤਾ 582 ਕਰੋੜ ਰੁਪਏ ਦੇ ਰਿਫੰਡ ਦਾ ਹੱਕਦਾਰ ਹੈ।

ਕੋਰਟ ਨੇ ਕਿਹਾ ਕਿ ਅਜੇ ਲੋੜੀਂਦੀ ਕਾਰਵਾਈ ਵੀ ਸ਼ੁਰੂ ਨਹੀਂ ਕੀਤੀ ਗਈ ਹੈ, ਇਸ ਲਈ ਅਸੀਂ ਉਸ ਸਬੰਧ 'ਚ ਕੁਝ ਨਹੀਂ ਕਹਿੰਦੇ ਹਾਂ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ 733 ਕਰੋੜ ਰੁਪਏ ਦੀ ਰਾਸ਼ੀ ਅਪੀਲਕਰਤਾ (ਟੈਲੀਕਾਮ ਫਰਮ) ਨੂੰ ਅੱਜ ਤੋਂ ਚਾਰ ਹਫਤੇ ਦੇ ਅੰਦਰ ਕਿਸੇ ਵੀ ਕਾਰਵਾਈ ਦੇ ਅਧੀਨ ਵਾਪਸ ਕਰ ਦਿੱਤੀ ਜਾਵੇਗੀ ਜੋ ਮਾਲੀਆ ਕਾਨੂੰਨ ਦੇ ਅਨੁਸਾਰ ਸ਼ੁਰੂ ਕਰਨ ਲਈ ਉਚਿਤ ਹੋ ਸਕਦੀ ਹੈ।


Karan Kumar

Content Editor

Related News