ਵੋਡਾਫੋਨ ਆਈਡੀਆ 27 ਫਰਵਰੀ ਨੂੰ ਕਰ ਸਕਦੈ ਹੈ ਵੱਡਾ ਐਲਾਨ, ਸ਼ੇਅਰਾਂ ''ਚ ਉਛਾਲ

Friday, Feb 23, 2024 - 04:42 PM (IST)

ਵੋਡਾਫੋਨ ਆਈਡੀਆ 27 ਫਰਵਰੀ ਨੂੰ ਕਰ ਸਕਦੈ ਹੈ ਵੱਡਾ ਐਲਾਨ, ਸ਼ੇਅਰਾਂ ''ਚ ਉਛਾਲ

ਮੁੰਬਈ - ਕਰਜ਼ੇ ਦੀ ਸਮੱਸਿਆ 'ਚ ਫਸੀ ਕੰਪਨੀ ਵੋਡਾਫੋਨ ਆਈਡੀਆ ਅਗਲੇ ਹਫਤੇ ਵੱਡਾ ਐਲਾਨ ਕਰ ਸਕਦੀ ਹੈ। ਇਸ ਸਬੰਧੀ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ 27 ਫਰਵਰੀ ਨੂੰ ਹੋਣ ਜਾ ਰਹੀ ਹੈ। ਇਸ ਬੈਠਕ 'ਚ ਕੰਪਨੀ ਆਪਣੀ ਫੰਡ ਰੇਜ਼ਿੰਗ ਯੋਜਨਾ 'ਤੇ ਚਰਚਾ ਕਰੇਗੀ ਅਤੇ ਬੋਰਡ ਕਿਸੇ ਅਹਿਮ ਫੈਸਲੇ ਨੂੰ ਮਨਜ਼ੂਰੀ ਵੀ ਦੇ ਸਕਦਾ ਹੈ। ਕੰਪਨੀ ਦੇ ਹੀ ਮਾਮਲੇ 'ਚ ਵੀਰਵਾਰ ਨੂੰ ਵੋਡਾਫੋਨ ਦੇ ਐਡੀਸ਼ਨਲ ਡਾਇਰੈਕਟਰ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਹੈ ਕਿ ਕੰਪਨੀ ਕਾਰੋਬਾਰ 'ਚ ਬਣੀ ਰਹੇਗੀ ਅਤੇ ਨਵੇਂ ਨਿਵੇਸ਼ਕ ਲਿਆਉਣ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :    ਸਰਕਾਰ ਵਲੋਂ ਕਿਸਾਨ ਅੰਦੋਲਨ ਨਾਲ ਜੁੜੇ ਅਕਾਊਂਟ ਬੰਦ ਕਰਨ ਦਾ ਆਦੇਸ਼

ਵੋਡਾਫੋਨ ਆਈਡੀਆ ਦਾ ਸ਼ੇਅਰ ਵਧਿਆ

ਵੋਡਾਫੋਨ ਆਈਡੀਆ ਦੇ ਸਟਾਕ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸਟਾਕ 6 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ 16.28 ਰੁਪਏ 'ਤੇ ਬੰਦ ਹੋਇਆ। ਸਟਾਕ ਦਾ ਸਾਲ ਦਾ ਸਭ ਤੋਂ ਉੱਚਾ ਪੱਧਰ 18.42 ਹੈ। ਨਿਊਨਤਮ ਪੱਧਰ 5.7 ਹੈ।

ਇਹ ਵੀ ਪੜ੍ਹੋ :   ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'
 

ਕੀ ਹੋਵੇਗਾ ਮੀਟਿੰਗ ਦਾ ਏਜੰਡਾ?

ਕੰਪਨੀ ਵੱਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬੋਰਡ 27 ਫਰਵਰੀ ਨੂੰ ਹੋਣ ਵਾਲੀ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਫੰਡ ਜੁਟਾਉਣ ਦੇ ਸਾਰੇ ਪ੍ਰਸਤਾਵਾਂ 'ਤੇ ਵਿਚਾਰ ਕਰੇਗਾ। ਇਸ ਵਿੱਚ ਰਾਈਟਸ ਇਸ਼ੂ, ਪਬਲਿਕ ਆਫਰ, ਪ੍ਰਾਈਵੇਟ ਪਲੇਸਮੈਂਟ, ਪ੍ਰੈਫਰੈਂਸ਼ੀਅਲ ਅਲਾਟਮੈਂਟ, QIP ਜਾਂ ਕੋਈ ਹੋਰ ਰੂਟ ਪਾਲਨ ਬਾਰੇ ਵਿਚਾਰ   ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਬੋਰਡ ਇਨ੍ਹਾਂ ਵਿੱਚੋਂ ਕਿਸੇ ਇੱਕ ਰੂਟ ਜਾਂ ਇੱਕ ਤੋਂ ਵੱਧ ਰੂਟ ਰਾਹੀਂ ਕਿਸ਼ਤਾਂ ਵਿੱਚ ਫੰਡ ਜੁਟਾਉਣ ਲਈ ਅਹਿਮ ਐਲਾਨ ਕਰ ਸਕਦਾ ਹੈ। ਇਸ ਦੌਰਾਨ ਐਡੀਸ਼ਨਲ ਡਾਇਰੈਕਟਰ ਕੁਮਾਰ ਮੰਗਲਮ ਬਿਰਲਾ ਦਾ ਕਹਿਣਾ ਹੈ ਕਿ ਕੰਪਨੀ ਨਵੇਂ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੰਪਨੀ ਦਾ ਕਿੰਨਾ ਕਰਜ਼ਾ ਹੈ?

ਕੰਪਨੀ 'ਤੇ ਕਰਜ਼ੇ ਦੀ ਗੱਲ ਕਰੀਏ ਤਾਂ ਵੋਡਾਫੋਨ 'ਤੇ 31 ਦਸੰਬਰ 2023 ਤੱਕ ਕੁੱਲ ਕਰਜ਼ਾ 214962 ਕਰੋੜ ਰੁਪਏ ਹੈ। ਇਸ ਵਿੱਚ ਵਿਆਜ ਵੀ ਸ਼ਾਮਲ ਹੈ। ਕੰਪਨੀ ਨੇ 31 ਦਸੰਬਰ 2024 ਤੱਕ 5385 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਕਰਨੀ ਹੈ।

ਇਹ ਵੀ ਪੜ੍ਹੋ :   ਜਾਪਾਨ 'ਚ ਟੁੱਟਿਆ 35 ਸਾਲ ਪੁਰਾਣਾ ਰਿਕਾਰਡ, ਚੀਨ ਤੇ ਜਰਮਨੀ ਲਈ ਖਤਰੇ ਦੀ ਘੰਟੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News