ਵਿਸਤਾਰਾ ਦੇ ਬੇੜੇ ''ਚ ਸ਼ਾਮਲ ਹੋਇਆ ਖ਼ੁਦ ਦਾ ਪਹਿਲਾ ਏ320 ਨਿਓ ਜਹਾਜ਼

Saturday, May 29, 2021 - 03:27 PM (IST)

ਵਿਸਤਾਰਾ ਦੇ ਬੇੜੇ ''ਚ ਸ਼ਾਮਲ ਹੋਇਆ ਖ਼ੁਦ ਦਾ ਪਹਿਲਾ ਏ320 ਨਿਓ ਜਹਾਜ਼

ਨਵੀਂ ਦਿੱਲੀ- ਟਾਟਾ ਸਮੂਹ ਤੇ ਸਿੰਗਾਪੁਰ ਏਅਰਲਾਇੰਸ ਦੀ ਸੰਯੁਕਤ ਉੱਦਮ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਦੇ ਬੇੜੇ ਵਿਚ ਉਸ ਦਾ ਪਹਿਲਾ ਖ਼ੁਦ ਦਾ ਖ਼ਰੀਦਿਆ ਹੋਏ ਏਅਰਬਸ ਏ320 ਨਿਓ ਜਹਾਜ਼ ਸ਼ਾਮਲ ਹੋ ਗਿਆ ਹੈ। ਏਅਰਲਾਈਨ ਨੇ ਇਕ ਪ੍ਰੈੱਸ ਰਿਲੀਜ਼ ਵਿਚ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਵਿਸਤਾਰਾ ਨੇ 2018 ਵਿਚ ਜਹਾਜ਼ ਬਣਾਉਣ ਵਾਲੀ ਕੰਪਨੀ ਏਅਰਬਸ ਨਾਲ ਏ320 ਨਿਓ ਜਹਾਜ਼ਾਂ ਦੀ ਖ਼ਰੀਦ ਦਾ ਸਮਝੌਤਾ ਕੀਤਾ ਸੀ। ਉਸੇ ਤਹਿਤ ਉਸ ਦੇ ਬੇੜੇ ਵਿਚ ਇਹ ਪਹਿਲਾ ਜਹਾਜ਼ ਸ਼ਾਮਲ ਹੋਇਆ ਹੈ।

ਇਸ ਤੋਂ ਇਲਾਵਾ ਇਕ ਏ320 ਨਿਓ ਜਹਾਜ਼ ਪੱਟੇ 'ਤੇ ਉਸ ਦੇ ਬੇੜੇ ਵਿਚ ਹੈ। ਨਵੇਂ ਏ320 ਨਿਓ ਜਹਾਜ਼ ਦੇ ਆਉਣ ਤੋਂ ਬਾਅਦ ਵਿਸਤਾਰਾ ਕੋਲ ਹੁਣ 46 ਜਹਾਜ਼ ਹੋ ਗਏ ਹਨ। ਇਨ੍ਹਾਂ ਵਿਚ 36 ਏ320, ਦੋ ਏ320ਨਿਓ, ਦੋ ਬੋਇੰਗ 787-9 ਡ੍ਰੀਮਲਾਈਨਰ ਅਤੇ ਛੇ ਬੋਇੰਗ 737-800 ਐੱਨ. ਜੀ. ਜਹਾਜ਼ ਹਨ, ਨਾਲ ਹੀ ਉਸ ਕੋਲ ਤਿੰਨ ਆਪਣੇ ਜਹਾਜ਼ ਹੋ ਗਏ ਹਨ। ਦੋਵੇਂ ਡ੍ਰੀਮਲਾਈਨਰ ਉਸ ਦੇ ਆਪਣੇ ਖ਼ਰੀਦੇ ਹੋਏ ਹਨ।

ਏਅਰਲਾਈਨ ਨੇ ਨਵੇਂ ਏ320 ਨਿਓ ਜਹਾਜ਼ ਜਿਨ੍ਹਾਂ ਨੂੰ ਉਹ ਆਪਣੇ ਬੇੜੇ ਵਿਚ ਸ਼ਾਮਲ ਕਰ ਰਹੀ ਹੈ, ਜ਼ਿਆਦਾ ਲੰਮੀ ਉਡਾਣ ਭਰ ਸਕਦੇ ਹਨ। ਉਡਾਣ ਦੇ ਸਮੇਂ ਇਨ੍ਹਾਂ ਵੱਧ ਤੋਂ ਵੱਧ ਭਾਰ 77 ਟਨ ਹੋ ਸਕਦਾ ਹੈ। ਇਸ ਜਹਾਜ਼ ਵਿਚ 164 ਸੀਟਾਂ ਹਨ, ਜਿਸ ਵਿਚੋਂ 8 ਬਿਜ਼ਨੈੱਸ ਸ਼੍ਰੇਣੀ ਵਿਚ 24 ਪ੍ਰੀਮੀਅਮ ਇਕਨੋਮੀ ਸ਼੍ਰੇਣੀ ਵਿਚ ਅਤੇ 132 ਇਕਨੋਮੀ ਸ਼੍ਰੇਣੀ ਵਿਚ ਹਨ। ਸੀਟਾਂ ਦੇ ਨਾਲ ਏ. ਸੀ. ਆਉਟਲੇਟ, ਯੂ. ਐੱਸ. ਬੀ. ਚਾਰਜਿੰਗ ਪੋਰਟ ਅਤੇ ਮੋਬਾਇਲ, ਟੈਬਲੇਟ ਆਦਿ ਲਈ ਹੋਲਡਰ ਲੱਗੇ ਹਨ। ਵਿਸਤਾਰਾ ਨੇ 9 ਜਨਵਰੀ 2015 ਨੂੰ ਘਰੇਲੂ ਮਾਰਗਾਂ 'ਤੇ ਸੇਵਾ ਸ਼ੁਰੂ ਕੀਤੀ ਸੀ। ਅਗਸਤ 2019 ਵਿਚ ਇਸ ਨੇ ਕੌਮਾਂਤਰੀ ਮਾਰਗਾਂ 'ਤੇ ਉਡਾਣਾਂ ਸ਼ੁਰੂ ਕੀਤੀਆਂ ਸਨ। 


author

Sanjeev

Content Editor

Related News