ਜਨਵਰੀ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 18 ਫੀਸਦੀ ਦਾ ਮਜ਼ਬੂਤ ਵਾਧਾ

Wednesday, Feb 11, 2026 - 03:40 PM (IST)

ਜਨਵਰੀ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 18 ਫੀਸਦੀ ਦਾ ਮਜ਼ਬੂਤ ਵਾਧਾ

ਬਿਜ਼ਨੈੱਸ ਡੈਸਕ - ਜਨਵਰੀ ’ਚ ਦੇਸ਼ ਭਰ ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ ਲੱਗਭਗ 18 ਫੀਸਦੀ ਵਧ ਕੇ 27.22 ਲੱਖ ਇਕਾਈ ਤੋਂ ਵੱਧ ਪਹੁੰਚ ਗਈ। ਵਾਹਨ ਡੀਲਰਾਂ ਦੀ ਬਾਡੀ ਫਾਡਾ ਅਨੁਸਾਰ ਜਨਵਰੀ 2025 ਵਿਚ ਵਿਕਰੀ 23.14 ਲੱਖ ਇਕਾਈ ਸੀ। ਜੀ. ਐੱਸ. ਟੀ. ’ਚ ਬਦਲਾਅ ਤੋਂ ਬਾਅਦ ਬਣੀ ਮੰਗ, ਦਿਹਾਤੀ ਖੇਤਰਾਂ ’ਚ ਬਿਹਤਰ ਨਕਦੀ ਪ੍ਰਵਾਹ ਅਤੇ ਕਾਰਗੋ ਖੇਤਰ ’ਚ ਨਿਰੰਤਰ ਮੰਗ ਇਸ ਵਾਧੇ ਦੇ ਮੁੱਖ ਕਾਰਨ ਰਹੇ। ਫਾਡਾ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਅਨੁਸਾਰ ਦਿਹਾਤੀ ਖੇਤਰਾਂ ’ਚ ਯਾਤਰੀ ਵਾਹਨਾਂ ਦੀ ਵਿਕਰੀ 14.43 ਫੀਸਦੀ ਵਧੀ, ਜਦੋਂ ਕਿ ਸ਼ਹਿਰੀ ਖੇਤਰਾਂ ’ਚ ਇਹ ਵਾਧਾ ਸਿਰਫ 2.75 ਫੀਸਦੀ ਰਿਹਾ। ਐੱਸ. ਯੂ. ਵੀ. ਅਤੇ ਕੰਪੈਕਟ ਐੱਸ. ਯੂ. ਵੀ. ਦੀ ਮਜ਼ਬੂਤ ਮੰਗ ਅਤੇ ਛੋਟੀਆਂ ਕਾਰਾਂ ਦੀ ਵਾਪਸੀ ਨੇ ਇਸ ਵਿਸਥਾਰ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ :    8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਇਹ ਵੀ ਪੜ੍ਹੋ :     ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ

ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 21 ਫੀਸਦੀ ਵਧ ਕੇ 18.52 ਲੱਖ ਇਕਾਈ ਹੋ ਗਈ। ਤਿੰਨ ਪਹੀਆ ਅਤੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ ਕ੍ਰਮਵਾਰ 19 ਫੀਸਦੀ ਅਤੇ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦਿਹਾਤੀ ਖੇਤਰਾਂ ’ਚ ਤਿਉਹਾਰੀ ਸੀਜ਼ਨ, ਵਿਆਹਾਂ ਅਤੇ ਬਿਹਤਰ ਸਮਰੱਥਾ ਕਾਰਨ ਮੰਗ ਮਜ਼ਬੂਤ ਰਹੀ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਟਰੈਕਟਰ ਵਿਕਰੀ ਅਤੇ ਭਵਿੱਖ ਦਾ ਭਰੋਸਾ

ਜਨਵਰੀ ’ਚ ਟਰੈਕਟਰਾਂ ਦੀ ਰਜਿਸਟ੍ਰੇਸ਼ਨ 23 ਫੀਸਦੀ ਵਧ ਕੇ 1.14 ਲੱਖ ਇਕਾਈ ਹੋ ਗਈ। ਫਾਡਾ ਅਨੁਸਾਰ ਅਗਾਮੀ 3 ਮਹੀਨਿਆਂ ਨੂੰ ਲੈ ਕੇ 79.70 ਫੀਸਦੀ ਡੀਲਰ ਵਿਕਰੀ ਵਧਣ ਦੀ ਉਮੀਦ ਕਰ ਰਹੇ ਹਨ। ਵਿਕਾਸਮੁਖੀ ਬਜਟ, ਵਿਆਜ ਦਰਾਂ ’ਚ ਸਥਿਰਤਾ ਅਤੇ ਨੀਤੀਗਤ ਨਿਰੰਤਰਤਾ ਨਾਲ ਆਟੋ ਖੇਤਰ ਲਈ ਨੇੜ ਭਵਿੱਖ ਦਾ ਮਾਹੌਲ ਅਨੁਕੂਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :    ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News