ਦੇਸ਼ ਦੇ 42 ਫੀਸਦੀ ਟਰੱਕ 12 ਸਾਲ ਤੋਂ ਪੁਰਾਣੇ, ਆਟੋ ਸੈਕਟਰ ਨੂੰ ਨਵੇਂ ਟਰੱਕਾਂ ਦੀ ਮੰਗ ਵਧਣ ਦੇ ਸੰਕੇਤ

Thursday, Mar 26, 2026 - 11:05 AM (IST)

ਦੇਸ਼ ਦੇ 42 ਫੀਸਦੀ ਟਰੱਕ 12 ਸਾਲ ਤੋਂ ਪੁਰਾਣੇ, ਆਟੋ ਸੈਕਟਰ ਨੂੰ ਨਵੇਂ ਟਰੱਕਾਂ ਦੀ ਮੰਗ ਵਧਣ ਦੇ ਸੰਕੇਤ

ਬਿਜ਼ਨੈੱਸ ਡੈਸਕ - ਭਾਰਤ ਦਾ ਲਾਜਿਸਟਿਕਸ ਸੈਕਟਰ ਇਨ੍ਹੀਂ ਦਿਨੀਂ ਪੁਰਾਣੇ ਹੋ ਚੁੱਕੇ ਟਰੱਕਾਂ ਦੇ ਵਧਦੇ ਬੋਝ ਨਾਲ ਜੂਝ ਰਿਹਾ ਹੈ। ਦੇਸ਼ ’ਚ ਤੇਜ਼ੀ ਨਾਲ ਪੁਰਾਣੇ ਹੋ ਰਹੇ ਟਰੱਕ ਹੁਣ ਵੱਡੇ ਪੱਧਰ ’ਤੇ ਰਿਪਲੇਸਮੈਂਟ (ਬਦਲਣ) ਦੀ ਮੰਗ ਪੈਦਾ ਕਰ ਰਹੇ ਹਨ, ਜਿਸ ਨਾਲ ਆਟੋ ਇੰਡਸਟਰੀ ਨੂੰ ਨਵੀਂ ਰਫਤਾਰ ਮਿਲਣ ਦੀ ਉਮੀਦ ਹੈ। ਅੰਕੜਿਆਂ ਅਨੁਸਾਰ ਸਾਲ 2003 ਤੋਂ ਬਾਅਦ ਰਜਿਸਟਰਡ ਟਰੱਕਾਂ ’ਚੋਂ ਕਰੀਬ 42 ਫੀਸਦੀ ਪਹਿਲਾਂ ਹੀ 12 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਪਿਛਲੇ 5 ਸਾਲਾਂ ’ਚ ਟਰੱਕਾਂ ਦੀ ਔਸਤ ਉਮਰ 7.5 ਸਾਲ ਤੋਂ ਵਧ ਕੇ 9.5 ਸਾਲ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ

ਇਕ ਰਿਪੋਰਟ ਮੁਤਾਬਕ 12 ਸਾਲ ਤੋਂ ਪੁਰਾਣੇ ਟਰੱਕਾਂ ਦਾ ਵੱਡਾ ਹਿੱਸਾ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ’ਚ ਕੇਂਦਰਿਤ ਹੈ। ਇਨ੍ਹਾਂ ਸੂਬਿਆਂ ’ਚ ਕਰੀਬ 41 ਫੀਸਦੀ ਪੁਰਾਣੇ ਟਰੱਕ ਰਜਿਸਟਰਡ ਹਨ। ਮਾਹਿਰਾਂ ਅਨੁਸਾਰ ਇਹ ਸਥਿਤੀ ਆਉਣ ਵਾਲੇ 5 ਸਾਲਾਂ ’ਚ ਆਟੋ ਸੈਕਟਰ ਲਈ ਸਭ ਤੋਂ ਵੱਡਾ ਗ੍ਰੋਥ ਡਰਾਈਵਰ ਬਣੇਗੀ, ਜਿਸ ਨਾਲ ਸਾਲਾਨਾ 3 ਤੋਂ 5 ਫੀਸਦੀ ਵਾਧਾ ਦਰ ਹਾਸਲ ਹੋ ਸਕਦੀ ਹੈ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਹਾਲਾਂਕਿ ਉਦਯੋਗ ਸਾਹਮਣੇ ਚੁਣੌਤੀਆਂ ਵੀ ਹਨ। 2023 ’ਚ ਜਿੱਥੇ 2.57 ਲੱਖ ਵਾਹਨ ਵਿਕੇ ਸਨ, ਉੱਥੇ ਹੀ 2025 ਤੱਕ ਇਹ ਗਿਣਤੀ ਘਟ ਕੇ 2.35 ਲੱਖ ਰਹਿ ਗਈ। ਅਜਿਹੇ ’ਚ ਕੰਪਨੀਆਂ ਲਈ ਇਲੈਕਟ੍ਰਿਕ ਵਾਹਨਾਂ (ਈ. ਵੀ.) ਅਤੇ ਨਵੀਂ ਤਕਨੀਕ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਹੈ, ਨਹੀਂ ਤਾਂ ਉਹ ਬਾਜ਼ਾਰ ਹਿੱਸੇਦਾਰੀ ਗੁਆ ਸਕਦੀਆਂ ਹਨ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

2 ਕੰਪਨੀਆਂ ਨੂੰ ਫਾਇਦਾ ਹੋਣ ਦੀ ਉਮੀਦ

ਦੇਸ਼ ਦੇ ਮੌਜੂਦਾ ਟਰੱਕ ਬੇੜੇ ’ਚ ਲੱਗਭਗ 85 ਫੀਸਦੀ ਹਿੱਸੇਦਾਰੀ 2 ਵੱਡੀਆਂ ਕੰਪਨੀਆਂ ਟਾਟਾ ਮੋਟਰਜ਼ (58 ਫੀਸਦੀ) ਅਤੇ ਅਸ਼ੋਕ ਲੇਲੈਂਡ (27 ਫੀਸਦੀ) ਦੀ ਹੈ। ਅਜਿਹੇ ’ਚ ਰਿਪਲੇਸਮੈਂਟ ਦੀ ਵਧਦੀ ਮੰਗ ਦਾ ਸਭ ਤੋਂ ਵੱਡਾ ਫਾਇਦਾ ਵੀ ਇਨ੍ਹਾਂ ਹੀ ਕੰਪਨੀਆਂ ਨੂੰ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :   ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਇਹ ਵੀ ਪੜ੍ਹੋ :  22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News