HDFC ਬੈਂਕ ਨੇ 3 ਅਧਿਕਾਰੀਆਂ ਨੂੰ ਕੀਤਾ ਬਰਖਾਸਤ, ਆਲ-ਟਾਈਮ ਹਾਈ ਤੋਂ 21 ਫੀਸਦੀ ਡਿੱਗ ਚੁੱਕਾ ਹੈ ਸ਼ੇਅਰ
Saturday, Mar 21, 2026 - 11:13 AM (IST)
ਬਿਜ਼ਨੈੱਸ ਡੈਸਕ - ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ 3 ਅਧਿਕਾਰੀਆਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ’ਤੇ ਕ੍ਰੈਡਿਟ ਸੁਇਸ ਦੇ ਐਡੀਸ਼ਨਲ ਟਿਅਰ 1 ਬਾਂਡਸ ਦੀ ਮਿਸ-ਸੇਲਿੰਗ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ’ਚ ਬ੍ਰਾਂਚ ਬੈਂਕਿੰਗ ਦੇ ਗਰੁੱਪ ਹੈੱਡ ਸੰਪਤ ਕੁਮਾਰ, ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ (ਮਿਡਲ ਈਸਟ, ਅਫਰੀਕਾ ਅਤੇ ਐੱਨ. ਆਰ. ਆਈ. ਆਨਸ਼ੋਰ ਬਿਜ਼ਨੈੱਸ) ਅਤੇ ਪਾਇਲ ਮੰਧਾਇਨ ਸ਼ਾਮਲ ਹਨ। ਇਹ ਜਾਣਕਾਰੀ ਇਕ ਮੀਡੀਆ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਬੈਂਕ ਨੇ ਕਥਿਤ ਮਿਸ-ਸੇਲਿੰਗ ਮਾਮਲੇ ਦੀ ਜਾਂਚ ਦੌਰਾਨ ਇਹ ਕਾਰਵਾਈ ਕੀਤੀ ਹੈ। ਹਾਲਾਂਕਿ, ਐੱਚ. ਡੀ. ਐੱਫ. ਸੀ. ਬੈਂਕ ਨੇ ਇਸ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਇਸ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ’ਚ ਅੱਜ ਵੀ ਗਿਰਾਵਟ ਆਈ। ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਬਾਵਜੂਦ ਬੈਂਕ ਦਾ ਸ਼ੇਅਰ 2.41 ਫੀਸਦੀ ਦੀ ਗਿਰਾਵਟ ਨਾਲ 780.45 ਰੁਪਏ ’ਤੇ ਬੰਦ ਹੋਇਆ। ਅਤਨੂ ਚੱਕਰਵਰਤੀ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਵੀਰਵਾਰ ਨੂੰ ਬੈਂਕ ਦਾ ਸ਼ੇਅਰ ਕਾਰੋਬਾਰ ਦੇ ਦੌਰਾਨ 9 ਫੀਸਦੀ ਡਿੱਗ ਗਿਆ ਸੀ। ਬੈਂਕ ਦਾ ਸ਼ੇਅਰ ਪਿਛਲੇ ਸਾਲ 23 ਅਕਤੂਬਰ ਨੂੰ 1020 ਰੁਪਏ ਦੇ ਆਲ ਟਾਈਮ ਹਾਈ ’ਤੇ ਪਹੁੰਚਿਆ ਸੀ ਪਰ ਉਸ ਤੋਂ ਬਾਅਦ ਇਸ ’ਚ 21 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਲੈਂਡਰ ਐੱਚ. ਡੀ. ਐੱਫ. ਸੀ. ਬੈਂਕ ਲਈ ਸ਼ੁੱਕਰਵਾਰ ਦਾ ਦਿਨ ਵੀ ਖ਼ਰਾਬ ਰਿਹਾ ਹੈ। ਬੀਤੇ ਵੀਰਵਾਰ ਨੂੰ ਚੇਅਰਮੈਨ ਦੇ ਅਸਤੀਫ਼ੇ ਤੋਂ ਬਾਅਦ ਬੈਂਕ ਦਾ ਸ਼ੇਅਰ 5 ਫੀਸਦੀ ਹੇਠਾਂ ਚਲਾ ਗਿਆ ਸੀ। ਉੱਥੇ ਹੀ, ਅੱਜ ਭਾਵ ਸ਼ੁੱਕਰਵਾਰ ਨੂੰ ਵੀ ਬਿਕਵਾਲੀ ਜਾਰੀ ਰਹੀ। ਬੈਂਕ ਦੇ ਸ਼ੇਅਰ ਸ਼ੁੱਕਰਵਾਰ ਨੂੰ ਬੀ. ਐੱਸ. ਈ. ’ਤੇ 2 ਫੀਸਦੀ ਹੋਰ ਡਿੱਗ ਕੇ ਦਿਨ ਦੇ ਸਭ ਤੋਂ ਹੇਠਲੇ ਪੱਧਰ 781 ਰੁਪਏ ’ਤੇ ਪਹੁੰਚ ਗਏ, ਜੋ ਇਹ ਦਰਸਾਉਂਦਾ ਹੈ ਕਿ ਵੀਰਵਾਰ ਨੂੰ ਸ਼ੇਅਰ ’ਚ ਆਈ 5 ਫੀਸਦੀ ਦੀ ਵੱਡੀ ਗਿਰਾਵਟ ਤੋਂ ਬਾਅਦ ਵੀ ਕਮਜ਼ੋਰੀ ਬਣੀ ਹੋਈ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਵੀਰਵਾਰ ਦੀ ਗਿਰਾਵਟ ਨੇ ਨਿਵੇਸ਼ਕਾਂ ਦੇ ਲੱਗਭਗ 1 ਲੱਖ ਕਰੋੜ ਰੁਪਏ ਕੁਝ ਹੀ ਸਮੇਂ ’ਚ ਡੁਬੋ ਦਿੱਤੇ ਸਨ। ਅੱਜ ਦੀ ਗਿਰਾਵਟ ਨਾਲ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ ਦੀ ਕੀਮਤ 2 ਸੈਸ਼ਨਾਂ ’ਚ 7.5 ਫੀਸਦੀ ਡਿੱਗ ਚੁੱਕੀ ਹੈ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਏ. ਡੀ. ਆਰ. ਐੱਸ. ’ਚ ਲਗਾਤਾਰ ਗਿਰਾਵਟ, ਸਾਬਕਾ ਚੇਅਰਮੈਨ ਅਤਨੂ ਚੱਕਰਵਰਤੀ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਨਿਵੇਸ਼ਕਾਂ ਦੇ ਵਿਚਾਲੇ ਬਣੀ ਚਿੰਤਾ ਨੂੰ ਦਿਖਾਉਂਦੀ ਹੈ। ਵੀਰਵਾਰ ਨੂੰ ਸ਼ੇਅਰ ’ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ, ਜਿਸ ਨਾਲ ਮਾਰਕੀਟ ਕੈਪੀਟਲਾਈਜ਼ੇਸ਼ਨ ’ਚ ਆਈ ਕਮੀ ਇਕ ਸਮੇਂ ਲੱਗਭਗ 1 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸ ਬਿਕਵਾਲੀ ਦਾ ਕਾਰਨ ਚੱਕਰਵਰਤੀ ਦਾ ਅਸਤੀਫ਼ਾ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ 2 ਸਾਲਾਂ ’ਚ ਬੈਂਕ ਦੇ ਅੰਦਰ ਕੁਝ ਘਟਨਾਵਾਂ ਅਤੇ ਕੰਮ ਕਰਨ ਦੇ ਤਰੀਕੇ ਉਨ੍ਹਾਂ ਦੇ ਨਿੱਜੀ ਕਦਰਾਂ-ਕੀਮਤਾਂ ਅਤੇ ਸੋਚ ਮੁਤਾਬਕ ਨਹੀਂ ਸਨ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਬੈਂਕ ਦੇ ਚੀਫ਼ ਐਗਜ਼ੀਕਿਊਟਿਵ ਅਤੇ ਮੈਨੇਜਿੰਗ ਡਾਇਰੈਕਟਰ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਕਿ ਬੋਰਡ ਨੇ ਚੱਕਰਵਰਤੀ ਨੂੰ ਆਪਣੇ ਫੈਸਲੇ ’ਤੇ ਫਿਰ ਤੋਂ ਸੋਚਣ ਅਤੇ ਆਪਣੀਆਂ ਚਿੰਤਾਵਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਬੋਰਡ ਦੇ ਹਰ ਮੈਂਬਰ ਨੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਜਾਂ ਹੋਰ ਜਾਣਕਾਰੀ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਐੱਚ. ਡੀ. ਐੱਫ. ਸੀ. ਬੈਂਕ ਨੇ ਤੇਜ਼ੀ ਨਾਲ ਕਦਮ ਉਠਾਉਂਦੇ ਹੋਏ ਸਾਬਕਾ ਸੀ. ਈ. ਓ. ਕੇਕੀ ਮਿਸਤਰੀ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਦੇ ਨਾਲ ਅੰਤਰਿਮ ਪਾਰਟ-ਟਾਈਮ ਚੇਅਰਮੈਨ ਬਣਾ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ, ਬੈਂਕ ਨੇ ਇਕ ਕਾਨਫਰੰਸ ਕਾਲ ਦਾ ਆਯੋਜਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
