ਹਵਾਈ ਸਫ਼ਰ ਵੀ ਹੋ ਗਿਆ ਮਹਿੰਗਾ! ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
Thursday, Apr 02, 2026 - 12:14 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਜਾਂ ਕਿਸੇ ਕੰਮ ਲਈ ਫਲਾਈਟ ਬੁੱਕ ਕਰਨ ਜਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾਵੇਗੀ। ਦੇਸ਼ ਦੀ ਦਿੱਗਜ ਏਅਰਲਾਈਨ ਇੰਡੀਗੋ (IndiGo) ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਇਹ ਫੈਸਲਾ 'ਫਿਊਲ ਸਰਚਾਰਜ' (ਈਂਧਨ ਸ਼ੁਲਕ) ਵਧਾਉਣ ਕਾਰਨ ਲਿਆ ਗਿਆ ਹੈ, ਜੋ ਕਿ 2 ਅਪ੍ਰੈਲ 2026 ਦੀ ਅੱਧੀ ਰਾਤ ਤੋਂ ਲਾਗੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਕਿਉਂ ਵਧੀਆਂ ਅਚਾਨਕ ਕੀਮਤਾਂ?
ਜਾਣਕਾਰੀ ਅਨੁਸਾਰ, ਗਲੋਬਲ ਪੱਧਰ 'ਤੇ ਹਵਾਈ ਈਂਧਨ (ATF) ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੇ ਮੁਕਾਬਲੇ ਈਂਧਨ ਦੀਆਂ ਕੀਮਤਾਂ ਵਿੱਚ 130% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਨਾਗਰਿਕ ਉੱਡਡ਼ਨ ਮੰਤਰਾਲੇ ਦੇ ਦਖਲ ਤੋਂ ਬਾਅਦ ਏਅਰਲਾਈਨਜ਼ ਨੇ ਫਿਲਹਾਲ ਸਿਰਫ 25% ਵਾਧਾ ਹੀ ਲਾਗੂ ਕੀਤਾ ਹੈ, ਤਾਂ ਜੋ ਯਾਤਰੀਆਂ 'ਤੇ ਜ਼ਿਆਦਾ ਬੋਝ ਨਾ ਪਵੇ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਘਰੇਲੂ ਉਡਾਣਾਂ ਲਈ ਨਵੀਆਂ ਦਰਾਂ (ਦੂਰੀ ਦੇ ਹਿਸਾਬ ਨਾਲ):
ਹੁਣ ਯਾਤਰੀਆਂ ਨੂੰ ਦੂਰੀ ਦੇ ਅਨੁਸਾਰ ਵਾਧੂ ਫਿਊਲ ਸਰਚਾਰਜ ਦੇਣਾ ਪਵੇਗਾ:
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
- 0 - 500 ਕਿਲੋਮੀਟਰ: 275 ਰੁਪਏ
- 501 - 1,000 ਕਿਲੋਮੀਟਰ: 400 ਰੁਪਏ
- 1001 - 1500 ਕਿਲੋਮੀਟਰ: 600 ਰੁਪਏ
- 1501 - 2000 ਕਿਲੋਮੀਟਰ: 800 ਰੁਪਏ
- 2000 ਕਿਲੋਮੀਟਰ ਤੋਂ ਵੱਧ: 950 ਰੁਪਏ
ਇਹ ਵੀ ਪੜ੍ਹੋ : ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਦਿੱਲੀ ਤੋਂ ਮੁੱਖ ਸ਼ਹਿਰਾਂ ਤੱਕ ਦਾ ਸਫ਼ਰ ਹੋਇਆ ਇੰਨਾ ਮਹਿੰਗਾ:
- ਦਿੱਲੀ ਤੋਂ ਲਖਨਊ: 275 ਰੁਪਏ ਵਾਧੂ
- ਦਿੱਲੀ ਤੋਂ ਮੁੰਬਈ/ਕੋਲਕਾਤਾ: 600 ਰੁਪਏ ਵਾਧੂ
- ਦਿੱਲੀ ਤੋਂ ਬੈਂਗਲੁਰੂ/ਹੈਦਰਾਬਾਦ: 800 ਰੁਪਏ ਵਾਧੂ
- ਦਿੱਲੀ ਤੋਂ ਚੇਨਈ: 950 ਰੁਪਏ ਵਾਧੂ
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਪਵੇਗੀ ਮਾਰ:
ਅੰਤਰਰਾਸ਼ਟਰੀ ਸਫ਼ਰ ਕਰਨ ਵਾਲਿਆਂ ਲਈ ਵੀ ਸਰਚਾਰਜ ਵਧਾ ਦਿੱਤਾ ਗਿਆ ਹੈ। ਦੱਖਣੀ-ਪੂਰਬੀ ਏਸ਼ੀਆ ਅਤੇ ਚੀਨ ਲਈ ਇਹ 2,500 ਰੁਪਏ ਹੈ, ਜਦੋਂ ਕਿ ਯੂਕੇ ਅਤੇ ਯੂਰਪ ਵਰਗੇ ਲੰਬੇ ਰੂਟਾਂ ਲਈ ਯਾਤਰੀਆਂ ਨੂੰ 10,000 ਰੁਪਏ ਤੱਕ ਵਾਧੂ ਖਰਚਣੇ ਪੈਣਗੇ।
ਇਹ ਵੀ ਪੜ੍ਹੋ : ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ
ਕੰਪਨੀ ਦਾ ਪੱਖ: ਇੰਡੀਗੋ ਨੇ ਇਸ ਵਾਧੇ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਸੰਚਾਲਨ ਲਾਗਤਾਂ (operating costs) ਵਧਣ ਕਾਰਨ ਇਹ ਕਦਮ ਚੁੱਕਣਾ ਉਨ੍ਹਾਂ ਦੀ ਮਜਬੂਰੀ ਸੀ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਭਵਿੱਖ ਵਿੱਚ ਈਂਧਨ ਦੀਆਂ ਕੀਮਤਾਂ ਘਟਦੀਆਂ ਹਨ, ਤਾਂ ਇਨ੍ਹਾਂ ਦਰਾਂ ਵਿੱਚ ਮੁੜ ਸੋਧ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ: ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਤੇਲ ਕੰਪਨੀਆਂ ਨੇ ਲਿਆ 'U-Turn'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
