ਕ੍ਰੈਡਿਟ ਕਾਰਡ ਦੇ ਖਰਚ ’ਚ ਗਿਰਾਵਟ, ਫਰਵਰੀ ’ਚ 11 ਫੀਸਦੀ ਡਿੱਗੀ ਟ੍ਰਾਂਜੈਕਸ਼ਨ

Saturday, Mar 28, 2026 - 01:54 PM (IST)

ਕ੍ਰੈਡਿਟ ਕਾਰਡ ਦੇ ਖਰਚ ’ਚ ਗਿਰਾਵਟ, ਫਰਵਰੀ ’ਚ 11 ਫੀਸਦੀ ਡਿੱਗੀ ਟ੍ਰਾਂਜੈਕਸ਼ਨ

ਬਿਜ਼ਨੈੱਸ ਡੈਸਕ - ਰਿਜ਼ਰਵ ਬੈਂਕ ਆਫ਼ ਇੰਡੀਆ (ਆਰ. ਬੀ. ਆਈ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਫਰਵਰੀ 2026 ’ਚ ਕ੍ਰੈਡਿਟ ਕਾਰਡ ਖਰਚ ’ਚ ਮਹੀਨਾ-ਦਰ-ਮਹੀਨਾ ਲੱਗਭਗ 11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੁੱਲ ਖਰਚ ਘਟ ਕੇ 1.78 ਲੱਖ ਕਰੋੜ ਰੁਪਏ ਰਹਿ ਗਿਆ, ਜੋ ਜਨਵਰੀ ’ਚ 1.99 ਲੱਖ ਕਰੋੜ ਰੁਪਏ ਸੀ। ਹਾਲਾਂਕਿ, ਸਾਲਾਨਾ ਆਧਾਰ ’ਤੇ ਖਰਚ ’ਚ 6 ਫੀਸਦੀ ਦਾ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਨਰਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?

ਮਹੀਨਾ-ਦਰ-ਮਹੀਨਾ ਗਿਰਾਵਟ, ਸਾਲਾਨਾ ਆਧਾਰ ’ਤੇ ਹਲਕਾ ਵਾਧਾ

ਫਰਵਰੀ ’ਚ ਘੱਟ ਦਿਨਾਂ (ਸ਼ਾਰਟ ਮੰਥ) ਕਾਰਨ ਖਰਚ ’ਚ ਗਿਰਾਵਟ ਦੇਖੀ ਗਈ। ਉੱਥੇ ਹੀ, ਸਾਲਾਨਾ ਆਧਾਰ ’ਤੇ ਖਰਚ 1.68 ਲੱਖ ਕਰੋੜ ਰੁਪਏ ਤੋਂ ਵਧ ਕੇ 1.78 ਲੱਖ ਕਰੋੜ ਪਹੁੰਚਿਆ ਪਰ ਵਾਧਾ 8 ਤੋਂ ਘਟ ਕੇ 6 ਫੀਸਦੀ ਰਹਿ ਗਿਆ, ਜੋ ਖਪਤਕਾਰ ਖਰਚ ’ਚ ਹੌਲੀ-ਹੌਲੀ ਸਧਾਰਨੀਕਰਨ ਦਾ ਸੰਕੇਤ ਹੈ।

ਖਰਚ ਘੱਟ ਪਰ ਕਾਰਡਧਾਰਕ ਤੇਜ਼ੀ ਨਾਲ ਵਧੇ

ਖਰਚ ’ਚ ਨਰਮੀ ਦੇ ਬਾਵਜੂਦ ਬੈਂਕਾਂ ਨੇ ਨਵੇਂ ਕਾਰਡ ਜਾਰੀ ਕਰਨ ਦੀ ਰਫ਼ਤਾਰ ਤੇਜ਼ ਰੱਖੀ। ਫਰਵਰੀ ’ਚ 10.5 ਲੱਖ ਨਵੇਂ ਕ੍ਰੈਡਿਟ ਕਾਰਡ ਜੁੜੇ, ਜੋ ਪਿਛਲੇ 6 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਹਨ। ਕੁੱਲ ਕਾਰਡ ਗਿਣਤੀ ਵਧ ਕੇ 11.77 ਕਰੋੜ ਤੱਕ ਪਹੁੰਚ ਗਈ। ਇਨ੍ਹਾਂ ’ਚੋਂ ਪਹਿਲੇ ਤਿੰਨਾਂ ਵੱਡੇ ਬੈਂਕਾਂ ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. ਨੇ ਮਿਲ ਕੇ ਲੱਗਭਗ 4.47 ਲੱਖ ਨਵੇਂ ਕਾਰਡ ਜੋੜੇ, ਜਿਸ ਨਾਲ ਬਾਜ਼ਾਰ ’ਚ ਸਖਤ ਮੁਕਾਬਲੇਬਾਜ਼ੀ ਸਪੱਸ਼ਟ ਵਿਖਾਈ ਦਿੰਦੀ ਹੈ। ਉੱਥੇ ਹੀ, ਐੱਸ. ਬੀ. ਆਈ. ਕਾਰਡ ਦਾ ਵਾਧਾ ਅਨੁਪਾਤਕ ਤੌਰ ’ਤੇ ਮੱਠਾ ਰਿਹਾ ਹੈ।

ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ

ਟ੍ਰਾਂਜੈਕਸ਼ਨ ਘਟੀ ਪਰ ਸਾਲਾਨਾ ਗ੍ਰੋਥ ਬਰਕਰਾਰ

ਫਰਵਰੀ ’ਚ ਟ੍ਰਾਂਜੈਕਸ਼ਨ ਵਾਲੀਅਮ ’ਚ 8.6 ਫੀਸਦੀ ਦੀ ਗਿਰਾਵਟ ਆਈ, ਹਾਲਾਂਕਿ ਸਾਲਾਨਾ ਆਧਾਰ ’ਤੇ ਇਸ ’ਚ 24 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ ਗਿਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਨਵੇਂ ਕਾਰਡ ਤਾਂ ਵਧ ਰਹੇ ਹਨ ਪਰ ਉਨ੍ਹਾਂ ਦੀ ਵਰਤੋਂ ਅਨੁਪਾਤਕ ਤੌਰ ’ਤੇ ਘੱਟ ਹੋ ਰਹੀ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ

ਕੀ ਕਹਿੰਦੇ ਹਨ ਮਾਹਰ

ਮਾਹਰਾਂ ਅਨੁਸਾਰ, ਬੈਂਕ ਹੁਣ ‘ਕੈਲੀਬ੍ਰੇਟਿਡ ਗ੍ਰੋਥ’ ’ਤੇ ਧਿਆਨ ਦੇ ਰਹੇ ਹਨ। ਰਿਵਾਰਡਸ ’ਚ ਕਟੌਤੀ ਅਤੇ ਖਰਚ-ਆਧਾਰਿਤ ਲਾਭ ਵਧਾਏ ਜਾ ਰਹੇ ਹਨ। ਧਿਆਨ ਹੁਣ ਮੁਨਾਫ਼ੇ ਅਤੇ ਲਾਗਤ ਕੰਟਰੋਲ ’ਤੇ ਹੈ। ਮਾਹਰ ਮੰਨਦੇ ਹਨ ਕਿ ਡਿਜੀਟਲ ਕਾਮਰਸ ਅਤੇ ਸਰਵਿਸ ਸੈਕਟਰ ਤੋਂ ਖਰਚ ਨੂੰ ਸਮਰਥਨ ਮਿਲੇਗਾ। ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ’ਚ ਕਾਰਡ ਵਰਤੋਂ ਵਧੇਗੀ ਪਰ ਸਖ਼ਤ ਕਰਜ਼ਾ ਨਿਯਮ ਅਤੇ ਚੌਕਸ ਬੈਂਕਿੰਗ ਮਾਹੌਲ ਵਾਧੇ ਨੂੰ ਸੀਮਤ ਕਰ ਸਕਦੇ ਹਨ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਪ੍ਰਾਈਵੇਟ ਬੈਂਕਾਂ ’ਚ ਜ਼ਬਰਦਸਤ ਮੁਕਾਬਲੇਬਾਜ਼ੀ

-ਐਕਸਿਸ ਬੈਂਕ ਨੇ ਸਭ ਤੋਂ ਜ਼ਿਆਦਾ 1.55 ਲੱਖ ਨਵੇਂ ਕਾਰਡ ਜੋੜੇ

-ਐੱਚ. ਡੀ. ਐੱਫ. ਸੀ. ਬੈਂਕ ਨੇ 1.51 ਲੱਖ ਕਾਰਡ ਜੋੜੇ

ਇਹ ਵੀ ਪੜ੍ਹੋ :   ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ

-ਆਈ. ਸੀ. ਆਈ. ਸੀ. ਆਈ. ਨੇ 1.40 ਲੱਖ ਕਾਰਡ ਜੋੜੇ

-ਫੈਡਰਲ ਬੈਂਕ ਨੇ 95,243 ਕਾਰਡ ਜੋੜੇ

-ਆਈ. ਡੀ. ਐੱਫ. ਸੀ. ਫਸਟ ਨੇ 77,711 ਕਾਰਡ ਜੋੜੇ

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News