ਅਪ੍ਰੈਲ-ਮਈ ਤੋਂ ਮੁੜ ਵਧ ਸਕਦੀਆਂ ਹਨ ਵਾਹਨਾਂ ਦੀਆਂ ਕੀਮਤਾਂ, ਕੰਪਨੀਆਂ ਨੇ ਦਿੱਤੇ ਸੰਕੇਤ

02/16/2021 11:08:36 AM

ਨਵੀਂ ਦਿੱਲੀ (ਇੰਟ.)– ਕੱਚੇ ਮਾਲ ਦੀ ਲਾਗਤ ’ਚ ਵਾਧਾ ਹੋਣ ਨਾਲ ਵਾਹਨਾਂ ਦੀ ਕੀਮਤ ’ਚ ਇਕ ਵਾਰ ਮੁੜ ਵਾਧਾ ਹੋ ਸਕਦਾ ਹੈ। ਕੰਪਨੀਆਂ ਨੇ 1-3 ਫੀਸਦੀ ਤੱਕ ਦੇ ਵਾਧੇ ਦੇ ਸੰਕੇਤ ਦਿੱਤੇ ਹਨ। ਮਹਿੰਦਰਾ ਐਂਡ ਮਹਿੰਦਰਾ, ਆਇਸ਼ਰ ਮੋਟਰਸ ਅਤੇ ਅਸ਼ੋਕ ਲੇਲੈਂਡ ਅਪ੍ਰੈਲ-ਮਈ ’ਚ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ ਤਾਂ ਕਿ ਸਟੀਲ, ਐਲੁਮਿਨੀਅਮ ਅਤੇ ਹੋਰ ਧਾਤਾਂ ਦੀ ਲਾਗਤ ’ਚ ਵਾਧੇ ਨੂੰ ਬੇਅਸਰ ਕੀਤਾ ਜਾ ਸਕੇ। ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸੇਜ਼ ਦੀ ਰਿਪੋਰਟ ਮੁਤਾਬਕ ਜਨਵਰੀ 2021 ’ਚ ਭਾਰਤ ’ਚ ਸਟੀਲ ਖਪਤ 9 ਫੀਸਦੀ ਸਾਲਾਨਾ ਅਤੇ 3 ਫੀਸਦੀ ਮਹੀਨਾ-ਦਰ-ਮਹੀਨਾ ਵਧ ਕੇ 9.97 ਮਿਲੀਅਨ ਟਨ ਹੋ ਗਈ ਹੈ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਆਇਸ਼ਰ ਮੋਟਰਸ ਦੇ ਐੱਮ. ਡੀ. ਸਿਧਾਰਥ ਲਾਲ ਨੇ ਕਿਹਾ ਕਿ ਅਸੀਂ ਸ਼ਾਇਦ ਅਪ੍ਰੈਲ ’ਚ ਮੁੜ ਕੀਮਤਾਂ ਵਧਾਵਾਂਗੇ। ਹੁਣ ਤੱਕ ਅਸੀਂ ਭਾਰਤ ਅਤੇ ਵਿਸ਼ਵ ਪੱਧਰ ’ਤੇ ਉਤਪਾਦਾਂ ਦੇ ਬਿਹਤਰ ਮਿਸ਼ਰਣ ਦੀ ਵਰਤੋਂ ਕਰ ਚੁੱਕੇ ਹਾਂ ਪਰ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਦੀ ਸਾਡੀ ਸਮਰੱਥਾ ਦੀ ਤੁਲਨਾ ’ਚ ਤੇਜ਼ੀ ਨਾਲ ਵਧੀ ਹੈ। ਵਾਧਾ ਦੋਹਾਂ ਕਮਰਸ਼ੀਅਲ ਵਾਹਨਾਂ ਦੇ ਨਾਲ-ਨਾਲ ਰਾਇਲ ਐਨਫੀਲਡ ਮੋਟਰਸਾਈਕਲਾਂ ’ਚ ਵੀ ਹੋਵੇਗਾ।

ਕੀਮਤਾਂ ਨੂੰ ਵਧਾਉਣ ਤੋਂ ਇਲਾਵਾ ਕੋਈ ਬਦਲ ਨਹੀਂ : ਅਸ਼ੋਕ ਲੇਲੈਂਡ
ਅਸ਼ੋਕ ਲੇਲੈਂਡ ਦੇ ਸੀ. ਈ. ਓ. ਅਤੇ ਡਾਇਰੈਕਟਰ ਗੋਪਾਲ ਮਹਾਦੇਵਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਅਕਤੂਬਰ ’ਚ ਅਤੇ ਦੂਜੀ ਵਾਰ ਜਨਵਰੀ ’ਚ ਵਾਧਾ ਕਰ ਚੁੱਕੇ ਹਾਂ ਪਰ ਸਟੀਲ ਦੀਆਂ ਕੀਮਤਾਂ ਅਤੇ ਵਿਸ਼ੇਸ਼ ਧਾਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇ ਇਹ ਜਾਰੀ ਰਹੀ ਤਾਂ ਸਾਡੇ ਕੋਲ ਕੀਮਤਾਂ ਨੂੰ ਵਧਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਅਦਾਲਤ ਨੂੰ ਕਿਹਾ- ਮੇਰੇ ਕਿਸੇ ਟਵੀਟ ਨਾਲ ਹਿੰਸਾ ਨਹੀਂ ਭੜਕੀ

ਭਾਰਤ ਨੂੰ ਤੇਜ਼ੀ ਨਾਲ ਵਧਦੇ ਬਾਜ਼ਾਰ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ, ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਕੀਮਤਾਂ ’ਚ ਵਾਧਾ ਬਾਜ਼ਾਰ ’ਚ ਸਮਾ ਜਾਏਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਟਰੱਕ ਨਿਰਮਾਤਾਵਾਂ ਨੂੰ ਇਹ ਵਾਧਾ ਪ੍ਰੇਸ਼ਾਨ ਕਰ ਸਕਦਾ ਹੈ ਕਿਉਂਕਿ ਪਹਿਲਾਂ ਹੀ ਬੀ. ਐੱਸ. 6 ਐਮੀਸ਼ਨ ਨਾਰਮਸ ਲਾਗੂ ਹੋਣ ਦੇ ਨਾਲ ਕੀਮਤਾਂ ’ਚ ਕਾਫੀ ਵਾਧਾ ਕੀਤਾ ਗਿਆ ਸੀ। ਅਸੀਂ ਬੀ. ਐੱਸ. 6 ਕਾਰਣ ਤੀਜੀ ਤਿਮਾਹੀ ਤੋਂ ਹੀ ਕੀਮਤਾਂ ’ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਐੱਸ. ਯੂ. ਵੀ. ਕਮਰਸ਼ੀਅਲ ਵਾਹਨਾਂ ਸਮੇਤ ਮਹਿੰਦਰਾ ਰੇਂਜ਼ ’ਚ ਹੋਵੇਗਾ ਵਾਧਾ : ਮਹਿੰਦਰਾ
ਰਾਜੇਸ਼ ਜੇਜੁਰੀਕਰ, ਮਹਿੰਦਰਾ ਸਮੂਹ ਦੇ ਈ. ਡੀ. (ਆਟੋ ਅਤੇ ਫਾਰਮ ਸੈਕਟਰ) ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਅਸੀਂ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ’ਚ ਕੀਮਤਾਂ ’ਚ ਵਾਧਾ ਕਰਾਂਗੇ। ਮੌਜੂਦਾ ਸਮੇਂ ’ਚ ਸੈਮੀ ਕੰਡਕਟਰ ਦੀ ਸਪਲਾਈ ’ਚ ਰੁਕਾਵਟ ਜਾਰੀ ਹੈ ਪਰ ਇਹ ਜੂਨ-ਜੁਲਾਈ ’ਚ ਨਾਰਮਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਸ. ਯੂ. ਵੀ. ਅਤੇ ਕਮਰਸ਼ੀਅਲ ਵਾਹਨਾਂ ਸਮੇਤ ਮਹਿੰਦਰਾ ਰੇਂਜ ਦੇ ਸਾਰੇ ਵਾਹਨਾਂ ’ਚ ਵਾਧੇ ਦੀ ਉਮੀਦ ਹੈ।

ਇਹ ਵੀ ਪੜ੍ਹੋ: ਮੇਰੀ ਜਾਇਦਾਦ ਨੂੰ ਲੈ ਕੇ ਕੀਤਾ ਜਾ ਰਿਹੈ ਝੂਠਾ ਪ੍ਰਚਾਰ, ਇਸ ਦਾ ਅੰਦੋਲਨ ਨਾਲ ਕੀ ਮਤਲਬ: ਰਾਕੇਸ਼ ਟਿਕੈਤ

100 ਟਨ ਦਾ ਆਰਡਰ ਦਈਏ ਤਾਂ 20-30 ਟਨ ਹੀ ਮਿਲ ਰਿਹਾ ਹੈ : ਬਜਾਜ
ਐਸੋਸੀਏਸ਼ਨ ਆਫ ਇੰਡੀਅਨ ਫੋਰਜਿੰਗ ਇੰਡਸਟਰੀ ਦੇ ਪ੍ਰਧਾਨ ਵਿਕਾਸ ਬਜਾਜ ਨੇ ਕਿਹਾ ਕਿ ਸਟੀਲ ਮਿੱਲ੍ਹਾਂ ਨੇ ਜਨਵਰੀ ’ਚ 7,250 ਰੁਪਏ ਪ੍ਰਤੀ ਟਨ ਦਾ ਇਕ ਹੋਰ ਵਾਧਾ ਦੇਖਿਆ। ਬਜਾਜ ਨੇ ਕਿਹਾ ਕਿ ਹੁਣ ਓ. ਈ. ਐੱਮ. ਅਤੇ ਸਟੀਲ ਮਿੱਲ੍ਹਾਂ ਦਰਮਿਆਨ ਚਰਚਾ ਚੱਲ ਰਹੀ ਹੈ ਅਤੇ ਕੁਝ ਵਾਧਾ ਕਰਨ ’ਤੇ ਸਹਿਮਤੀ ਹੋਈ ਹੈ ਪਰ ਸਮੱਸਿਆ ਸਪਲਾਈ ਦੀ ਹੈ। ਜੇ ਮੈਂ 100 ਟਨ ਦਾ ਆਰਡਰ ਦਿੰਦਾ ਹਾਂ ਤਾਂ ਮੈਨੂੰ ਸਿਰਫ 20-30 ਟਨ ਹੀ ਮਿਲ ਰਿਹਾ ਹੈ।

ਸਟੀਲ ਦੀਆਂ ਕੀਮਤਾਂ ’ਚ ਵਾਧੇ ਨੇ ਫੋਰਜਿੰਗ ਸਟੀਲ ਨਿਰਮਾਤਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਕਿਉਂਕਿ ਸਟੀਲ ਆਮ ਤੌਰ ’ਤੇ ਫੋਰਜ਼ਿੰਗ ਦੇ ਮੁੱਲ ਦਾ 60-65 ਫੀਸਦੀ ਹੁੰਦਾ ਹੈ। ਬਜਾਜ ਨੇ ਅੱਗੇ ਕਿਹਾ ਕਿ ਘਰੇਲੂ ਸਟੀਲ ਨਿਰਮਾਤਾਵਾਂ ਨੇ ਫੋਰਜਿੰਗ ਕੁਆਲਿਟੀ ਵਾਲਾ ਸਟੀਲ ਬਣਾਉਣ ਲਈ ਤੀਜੀ ਤਿਮਾਹੀ ’ਚ ਦੋ ਵਾਰ ਕੀਮਤਾਂ ਵਧਾਈਆਂ ਹਨ ਅਤੇ ਹੋਰ ਕਿਸਮ ਦੇ ਸਟੀਲ ਲਈ ਅਕਤੂਬਰ-ਦਸੰਬਰ ਦੀ ਮਿਆਦ ’ਚ ਤਿੰਨ ਗੁਣਾ ਕੀਮਤਾਂ ਵਧੀਆਂ।

ਇਹ ਵੀ ਪੜ੍ਹੋ: ਪਾਕਿ PM ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੰਬਰ 1

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 


cherry

Content Editor

Related News