ਨਵੰਬਰ 'ਚ ਬਨਸਪਤੀ ਤੇਲ ਦੀ ਦਰਾਮਦ ਘਟੀ, ਹਾਲੇ ਰਹੇਗੀ ਮਹਿੰਗਾਈ!

Tuesday, Dec 15, 2020 - 02:36 PM (IST)

ਨਵੰਬਰ 'ਚ ਬਨਸਪਤੀ ਤੇਲ ਦੀ ਦਰਾਮਦ ਘਟੀ, ਹਾਲੇ ਰਹੇਗੀ ਮਹਿੰਗਾਈ!

ਨਵੀਂ ਦਿੱਲੀ— ਇਸ ਸਾਲ ਰਸੋਈ 'ਚ ਤੇਲ ਦਾ ਤੜਕਾ ਮਹਿੰਗਾ ਹੀ ਰਹਿਣ ਦਾ ਖਦਸ਼ਾ ਹੈ। ਨਵੰਬਰ 'ਚ ਰਿਫਾਇੰਡ ਪਾਮ ਤੇਲ ਦੀ ਸਪਲਾਈ 'ਚ ਭਾਰੀ ਕਮੀ ਦੀ ਵਜ੍ਹਾ ਨਾਲ ਭਾਰਤ 'ਚ ਬਨਸਪਤੀ ਤੇਲ ਦੀ ਦਰਾਮਦ ਪਿਛਲੇ ਸਾਲ ਦੀ  ਤੁਲਨਾ 'ਚ 2 ਫ਼ੀਸਦੀ ਘੱਟ ਕੇ 11.02 ਲੱਖ ਟਨ ਰਹੀ। ਬਨਸਪਤੀ ਤੇਲ (ਖਾਣ ਵਾਲੇ ਤੇ ਗੈਰ ਖਾਣ ਯੋਗ ਤੇਲ) ਦਾ ਮਾਰਕੀਟਿੰਗ ਸਾਲ ਨਵੰਬਰ ਤੋਂ ਅਕਤੂਬਰ ਤੱਕ ਚੱਲਦਾ ਹੈ।

ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਐੱਸ. ਈ. ਏ.) ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ''ਸਾਲ 2020 ਦੌਰਾਨ ਬਨਸਪਤੀ ਤੇਲ ਦੀ ਦਰਾਮਦ ਘੱਟ ਕੇ 11,02,899 ਟਨ ਰਹਿ ਗਈ, ਜੋ ਨਵੰਬਰ 2019 'ਚ 11,27,220 ਟਨ ਸੀ।''

ਖਾਣ ਵਾਲੇ ਤੇਲ ਦੀ ਦਰਾਮਦ ਨਵੰਬਰ 'ਚ ਘੱਟ ਕੇ 10,83,329 ਟਨ ਰਹਿ ਗਈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 11,00,424 ਟਨ ਸੀ। ਇਸ ਮਿਆਦ ਦੌਰਾਨ ਗੈਰ-ਖਾਣ ਵਾਲੇ ਤੇਲ ਦੀ ਦਰਾਮਦ 26,796 ਟਨ ਤੋਂ ਘੱਟ ਕੇ 19,570 ਟਨ ਰਹੀ। ਨਵੰਬਰ 2020 ਦੌਰਾਨ ਸਿਰਫ 10,000 ਟਨ ਰਿਫਾਇੰਡ ਤੇਲ (ਆਰ. ਬੀ. ਡੀ. ਪਾਮੋਲਿਨ) ਦੀ ਦਰਾਮਦ ਕੀਤੀ ਗਈ, ਜੋ ਪਿਛਲੇ ਸਾਲ ਇਸ ਮਹੀਨੇ 'ਚ 1,22,409 ਟਨ ਸੀ। ਐੱਸ. ਈ. ਏ. ਨੇ ਕਿਹਾ ਕਿ ਦੇਸ਼ ਕੱਚੇ ਤੇਲ ਦੀ ਦਰਾਮਦ ਵਧੇਰੇ ਕਰ ਰਿਹਾ ਹੈ ਕਿਉਂਕਿ ਆਰ. ਬੀ. ਡੀ. ਪਾਮੋਲਿਨ ਨੂੰ ਸੀਮਤ ਸੂਚੀ 'ਚ ਰੱਖਿਆ ਗਿਆ ਹੈ ਅਤੇ ਦਰਾਮਦ ਦੀ ਮਨਜ਼ੂਰੀ ਹੈ ਪਰ ਲਾਇਸੈਂਸ ਅਧੀਨ। ਐੱਸ. ਈ. ਏ. ਦੇ ਕਾਰਜਕਾਰੀ ਨਿਰੇਦਸ਼ਕ ਬੀ. ਵੀ. ਮਹਿਤਾ ਨੇ ਕਿਹਾ ਕਿ ਹਾਲਾਂਕਿ ਕੱਚੇ ਪਾਮ ਤੇਲ 'ਤੇ ਦਰਾਮਦ ਡਿਊਟੀ 37.5 ਫ਼ੀਸਦੀ ਤੋਂ ਘੱਟ ਕੇ 27.5 ਫ਼ੀਸਦੀ ਹੋ ਗਈ ਹੈ, ਲਿਹਾਜਾ ਆਉਣ ਵਾਲੇ ਮਹੀਨਿਆਂ 'ਚ ਦਰਾਮਦ 'ਚ ਵਾਧਾ ਹੋ ਸਕਦਾ ਹੈ।


author

Sanjeev

Content Editor

Related News