ਦੱਖਣੀ ਅਫਰੀਕਾ 'ਚ 1.6 ਅਰਬ ਡਾਲਰ ਦਾ ਨਿਵੇਸ਼ ਕਰੇਗੀ ਵੇਦਾਂਤਾ

01/23/2019 7:59:58 PM

ਨਵੀਂ ਦਿੱਲੀ— ਵੇਦਾਂਤਾ ਰਿਸੋਸਰਸੇਜ ਨੇ ਦੱਖਣੀ ਅਫਰੀਕਾ 'ਚ 1.6 ਅਰਬ ਡਾਲਰ ਦਾ ਹੋਰ ਨਿਵੇਸ਼ ਕਰਨ ਦੀ ਪ੍ਰਤੀਬੰਧਤਾ ਜਿਤਾਈ ਹੈ। ਕੰਪਨੀ ਦੇ ਕਾਰਜਕਾਰੀ ਚੇਅਰਮੈਨ ਅਨਿਲ ਅਗਰਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣ ਅਫਰੀਕਾ 'ਚ ਖਣਿਜ ਖੱਨ ਲਈ 1.6 ਅਰਬ ਡਾਲਰ ਦਾ ਨਿਵੇਸ਼ ਕਰਨ ਜਾ ਰਹੇ ਹਨ। ਅਗਰਵਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਫੋਸਾ ਦੇ ਨਾਲ ਭਾਰਤ ਆਏ ਵਪਾਰਿਕ ਪ੍ਰਤੀਨਿਧੀਮੰਡਲ 'ਚ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਵੇਦਾਂਤਾ ਰਿਸੋਰਸੇਜ ਦੱਖਣੀ ਅਫਰੀਕਾ 'ਚ ਪਹਿਲਾਂ ਹੀ 40 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ ਅਤੇ ਉਹ ਉੱਥੇ ਜਸਤਾ ਜਿਹੈ ਖਣਿਜ ੇਦੇ ਉਤਰਾਦਨ ਲਈ ਅਤੇ ਨਿਵੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਅਫਰੀਕਾ ਅਤੇ ਭਾਰਤ ਦੇ ਵਿਚਾਲੇ ਕਾਫੀ ਮਜਬੂਤ ਰਿਸ਼ਤੇ ਹਨ। ਪਿਛਲੇ ਸਾਲ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਗਏ ਸਨ ਤਾਂ ਅਸੀਂ ਉੱਥੇ ਇਕ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤੀ ਸੀ। ਹੁਣ ਅਸੀਂ ਇਸ ਨਿਵੇਸ਼ ਨੂੰ ਵਧਾ ਕੇ 1.6 ਅਰਬ ਡਾਲਰ ਕਰਨ ਜਾ ਰਹੇ ਹਨ।


Related News