ਵੇਦਾਂਤਾ ਦਾ ਮੁਨਾਫਾ 20 ਫੀਸਦੀ ਵਧਿਆ ਅਤੇ ਆਮਦਨ 38 ਫੀਸਦੀ ਵਧੀ

11/03/2017 1:21:41 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਵੇਦਾਂਤਾ ਦਾ ਮੁਨਾਫਾ 20 ਫੀਸਦੀ ਵਧ ਕੇ 2986 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਵੇਦਾਂਤਾ ਦਾ ਮੁਨਾਫਾ 2495 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਵੇਦਾਂਤਾ ਦੀ ਆਮਦਨ 38 ਫੀਸਦੀ ਵਧ ਕੇ 21,590 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਵੇਦਾਂਤਾ ਦੀ ਆਮਦਨ 15,861 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਵੇਦਾਂਤਾ ਦਾ ਐਬਿਟਡਾ 4673 ਕਰੋੜ ਰੁਪਏ ਤੋਂ ਵਧ ਕੇ 5669 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਵੇਦਾਂਤਾ ਦਾ ਐਬਿਟਡਾ ਮਾਰਜਨ 27.85 ਫੀਸਦੀ ਤੋਂ ਘੱਟ ਕੇ 26.26 ਫੀਸਦੀ ਰਿਹਾ ਹੈ।


Related News