ਜਨਤਕ ਟਰਾਂਸਪੋਰਟ ਲਈ ਇਲੈਕਟ੍ਰਿਕ ਵਾਹਨ ਉਤਾਰੇਗੀ ਵੀ.ਈ.ਸੀ.ਵੀ

08/19/2018 3:48:22 PM

ਨਵੀਂ ਦਿੱਲੀ—ਵੋਲਵੋ ਗਰੁੱਪ ਅਤੇ ਆਇਸ਼ਰ ਮੋਟਰਜ਼ ਦੀ ਸੰਯੁਕਤ ਉੱਦਮ ਕੰਪਨੀ ਵੀਈ ਕਮਰਸ਼ੀਅਲ ਵ੍ਹੀਕਲ (ਵੀ.ਈ.ਸੀ.ਵੀ.) ਕਈ ਨਵੇਂ ਉਤਪਾਦਾਂ ਦਾ ਵਿਕਾਸ ਕਰ ਰਹੀ ਹੈ। ਕੰਪਨੀ ਦੀ ਯੋਜਨਾ ਜਨਤਕ ਟਰਾਂਸਪੋਰਟ ਨੂੰ ਇਲੈਕਟ੍ਰਿਕ ਵਾਹਨਾਂ ਦੀ ਪੂਰੀ ਲੜੀ ਲਿਆਉਣ ਦੀ ਹੈ। ਫਿਲਹਾਲ ਕੰਪਨੀ ਜਨਤਕ ਟਰਾਂਸਪੋਰਟ ਦੇ ਲਈ ਉਚਿਤ ਮੁੱਲ ਦੀਆਂ ਏਸੀ ਬੱਸਾਂ ਲਿਆਉਣ ਦੀ ਤਿਆਰੀ ਕਰ ਰਹੀ ਹੈ। ਨਾਲ ਹੀ ਵਿੱਤੀ ਸਾਲ 'ਚ ਕੰਪਨੀ ਨਵੇਂ ਉਤਪਾਦਾਂ ਦੇ ਵਿਕਾਸ ਅਤੇ ਸਮਰੱਥਾ ਵਿਕਾਸ 'ਤੇ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਉਚਿਤ ਮੁੱਲ ਦੀਆਂ ਏ.ਸੀ. ਬੱਸਾਂ ਦਾ ਵਿਕਾਸ ਕੀਤਾ ਜਾ ਸਕੇ। 
ਵਿਕਾਸ ਆਇਸ਼ਰ ਮੋਟਰਜ਼ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਿਧਾਰਥ ਲਾਲ ਨੇ ਕਿਹਾ ਕਿ ਵੀ.ਈ.ਸੀ.ਵੀ. ਜਨਤਕ ਟਰਾਂਸਪੋਕਟ ਲਈ ਇਲੈਕਟ੍ਰਿਕ ਵਾਹਨਾਂ ਦੀ ਪੂਰੀ ਲੜੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਕੰਪਨੀ ਚਾਲੂ ਵਿੱਤੀ ਸਾਲ ਨਵੇਂ ਉਤਪਾਦਾਂ ਦੇ ਵਿਕਾਸ ਅਤੇ ਸਮਰੱਥਾ ਵਿਕਾਸ 'ਤੇ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਫਿਲਹਾਲ ਕੰਪਨੀ ਜਨਤਕ ਟਰਾਂਸਪੋਰਟ ਦੇ ਲਈ ਉਚਿਤ ਮੁੱਲ ਦੀਆਂ ਏ.ਸੀ. ਬੱਸਾਂ ਲਿਆਉਣ ਦੀ ਤਿਆਰ ਕਰ ਰਹੀ ਹੈ।
ਕੰਪਨੀ ਦੀ 2017-18 ਦੀ ਸਾਲਾ ਰਿਪੋਰਟ 'ਚ ਲਾਲ ਨੇ ਕਿਹਾ ਕਿ ਕੰਪਨੀ ਪੱਛਮੀ ਏਸ਼ੀਆ ਅਤੇ ਅਫਰੀਕਾ ਦੇ ਬਾਜ਼ਾਰਾਂ ਲਈ ਲਾਈਟ ਅਤੇ ਹੈਵੀ ਡਿਊਟੀ ਬੱਸਾਂ ਦਾ ਵੀ ਵਿਕਾਸ ਕਰ ਰਹੀ ਹੈ। ਲਾਲ ਨੇ ਕਿਹਾ ਕਿ ਸਾਡੀ ਯੋਜਨਾ ਜਨਤਕ ਟਰਾਂਸਪੋਰਟ ਨੂੰ ਇਲੈਕਟ੍ਰਿਕ ਵਾਹਨਾਂ ਦੀ ਪੂਰਨ ਲੜੀ ਲਿਆਉਣ ਦੀ ਹੈ। ਅਸੀਂ ਵਿਸ਼ਵ ਪੱਧਰੀ ਗੁਣਵੱਤਾ ਅਤੇ ਸੁਵਿਧਾ ਉਪਲੱਬਧ ਕਰਵਾਂਗੇ। ਅਸੀਂ ਉਚਿਤ ਮੁੱਲ ਦੀਆਂ ਏ.ਸੀ.ਬੱਸਾਂ ਦਾ ਵੀ ਵਿਕਾਸ ਕਰ ਰਹੇ ਹਨ। ਅਨੁਪਾਲਨ ਕਰਨ ਦੀਆਂ ਸ਼ਰਤਾਂ ਵੀ ਲਾਗੂ ਕਰ ਦਿੱਤੀਆਂ ਹਨ।


Related News