ਵਾਹਨਾਂ ਦੀ RC ਬਨਵਾਉਣ ਵਾਲਿਆਂ ਲਈ ਚੰਗੀ ਖ਼ਬਰ, ਟਰਾਂਸਪੋਰਟ ਵਿਭਾਗ ਨੇ ਦਿੱਤੀ ਵੱਡੀ ਸਹੂਲਤ
Wednesday, Jun 26, 2024 - 07:17 PM (IST)

ਚੰਡੀਗੜ੍ਹ : 15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਰਾਹਤ ਭਰੀ ਖ਼ਬਰ ਹੈ। ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਹਨ ਅਤੇ ਆਰ. ਸੀ. ਰੀਨਿਊ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰ. ਸੀ. ਰੀਨਿਊ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਵਿਭਾਗ ਨੇ ਆਪਣਾ ਪੋਰਟਲ ਅਪਡੇਟ ਕੀਤਾ ਹੈ। ਇਸ ਦੇ ਤਹਿਤ ਹੁਣ ਆਰ. ਸੀ. ਰੀਨਿਊ ਕਰਵਾਉਣ ਲਈ ਆਰ. ਟੀ. ਓ. ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਹ ਅਪਡੇਟ ਰੀਨਿਊਵਲ ਆਫ ਰਜਿਸਟ੍ਰੇਸ਼ਨ ਨਾਂ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ। ਇਸ ਦੇ ਤਹਿਤ ਕੋਈ ਵੀ ਬਿਨੈਕਾਰ ਆਪਣੀ ਆਰ. ਸੀ. ਨੂੰ ਖੁਦ ਰੀਨਿਊ ਕਰਨ ਦੇ ਯੋਗ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 30 ਏਕੜ ਪੈਲ਼ੀ ਦੇ ਰੌਲੇ 'ਚ ਚੱਲੀਆਂ ਗੋਲ਼ੀਆਂ, ਪਿਓ-ਪੁੱਤ ਸਣੇ ਤਿੰਨ ਦੀ ਮੌਤ
ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਹੋ ਗਏ ਸਨ, ਉਨ੍ਹਾਂ ਨੂੰ ਰੀਨਿਊ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਆਰ. ਟੀ. ਓ. ਦੇ ਚੱਕਰ ਕੱਟਣੇ ਪੈਂਦੇ ਸਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਰ. ਸੀ. ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ 'ਤੇ ਪਹਿਲਾਂ ਤੁਹਾਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਸ ਦੇ ਨਾਲ ਹੀ ਆਨਲਾਈਨ ਫੀਸ ਜਮ੍ਹਾ ਕਰਾਉਣੀ ਹੋਵੇਗਾ। ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇੰਸਪੈਕਟਰ ਕੋਲ ਪਹੁੰਚ ਜਾਵੇਗੀ। ਬਿਨੈਕਾਰ ਨੂੰ ਆਪਣਾ ਵਾਹਨ ਇੰਸਪੈਕਟਰ ਕੋਲ ਲਿਜਾ ਕੇ ਚੈੱਕ ਕਰਵਾਉਣਾ ਹੋਵੇਗਾ। ਜੇ ਸਭ ਕੁਝ ਠੀਕ ਰਿਹਾ ਤਾਂ ਆਰ.ਟੀ.ਓ ਮਨਜ਼ੂਰੀ ਆਪਣੇ ਆਪ ਮਿਲ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਆਰ. ਸੀ. ਰੀਨਿਊ ਕਰਵਾਉਣ ਦੀ ਵੱਖ-ਵੱਖ ਫੀਸ ਹੈ।
ਇਹ ਵੀ ਪੜ੍ਹੋ : ਨੂੰਹ ਨਾਲ ਸਬੰਧਾਂ ਦੇ ਸ਼ੱਕ 'ਚ ਮਾਮਾ ਬਣਿਆ ਹੈਵਾਨ, ਭਾਣਜੇ ਨੂੰ ਦਿੱਤੀ ਰੂਹ ਕੰਬਾਊ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8