ਅਮਰੀਕੀ ਬਾਜ਼ਾਰ ਰਿਕਾਰਡ ਉੱਚਾਈ ''ਤੇ ਬੰਦ

Thursday, Jul 27, 2017 - 09:33 AM (IST)

ਨਿਊਯਾਰਕ—ਅਮਰੀਕੀ ਫੈਡਰਲ ਰਿਜ਼ਰਵ ਨੇ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਨਾਲ ਹੀ ਅਮਰੀਕੀ ਬਾਜ਼ਾਰ ਨੂੰ ਚੰਗੇ ਨਤੀਜਿਆਂ ਤੋਂ ਵੀ ਸਹਾਰਾ ਮਿਲਿਆ ਹੈ। ਬੋਇੰਗ, ਕੋਕਾ-ਕੋਲਾ ਅਤੇ ਫੋਰਡ ਦੇ ਉਮੀਦ ਤੋਂ ਵਧੀਆ ਨਤੀਜੇ ਆਏ ਹਨ। ਇਸ ਤਰ੍ਹਾਂ ਅਮਰੀਕੀ ਬਾਜ਼ਾਰ ਰਿਕਾਰਡ ਉੱਚਾਈ 'ਤੇ ਬੰਦ ਹੋਣ 'ਚ ਕਾਮਯਾਬ ਹੋਇਆ ਹੈ। ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 97.6 ਅੰਕ ਯਾਨੀ 0.5 ਫੀਸਦੀ ਦੀ ਮਜ਼ਬੂਤੀ ਨਾਲ 21,711 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਨੈਸਡੈਕ 10.6 ਅੰਕ ਭਾਵ 0.15 ਫੀਸਦੀ ਦੀ ਤੇਜ਼ੀ ਨਾਲ 6,422.75 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸਐਂਡਪੀ-500 ਇੰਡੈਕਸ ਸਪਾਟ ਹੋ ਕੇ 2,477.8 ਦੇ ਪੱਧਰ 'ਤੇ ਬੰਦ ਹੋਇਆ ਹੈ।


Related News