ਅਮਰੀਕੀ ਬਾਜ਼ਾਰਾਂ ''ਚ ਰੌਣਕ, ਨੈਸਡੈਕ ਨਵੀਂ ਉਚਾਈ ''ਤੇ
Wednesday, Jan 24, 2018 - 07:50 AM (IST)
ਨਵੀਂ ਦਿੱਲੀ— ਚੰਗੇ ਨਤੀਜਿਆਂ ਨਾਲ ਅਮਰੀਕੀ ਬਾਜ਼ਾਰ ਵਿੱਚ ਜੋਸ਼ ਨਜ਼ਰ ਆਇਆ ।ਨੈਸਡੈਕ ਅਤੇ ਐੱਸ. ਐਂਡ. ਪੀ.-500 ਇੰਡੈਕਸ ਨਵੇਂ ਸਿਖਰ 'ਤੇ ਬੰਦ ਹੋਣ ਵਿੱਚ ਕਾਮਯਾਬ ਹੋਏ ਹਨ।ਹਾਲਾਂਕਿ ਡਾਓ ਜੋਂਸ ਵਿੱਚ ਸੁਸਤੀ ਦੇਖਣ ਨੂੰ ਮਿਲੀ ਹੈ।ਚੰਗੇ ਨਤੀਜਿਆਂ ਨਾਲ ਨੈਟਫਲਿਕਸ ਵਿੱਚ 10 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ, ਜਦੋਂ ਕਿ ਡਾਓ ਕੈਮੀਕਲ, ਜਾਨਸਨ ਐਂਡ ਜਾਨਸਨ ਅਤੇ ਪ੍ਰਾਕਟਰ ਐਂਡ ਗੈਂਬਲ ਦੇ ਵੀ ਨਤੀਜੇ ਚੰਗੇ ਰਹੇ ਹਨ।
ਮੰਗਲਵਾਰ ਦੇ ਕਾਰੋਬਾਰੀ ਸਤਰ ਵਿੱਚ ਨੈਸਡੈਕ 52.3 ਅੰਕ ਯਾਨੀ 0.7 ਫੀਸਦੀ ਦੀ ਮਜ਼ਬੂਤੀ ਨਾਲ 7,460.3 ਦੇ ਪੱਧਰ 'ਤੇ ਬੰਦ ਹੋਇਆ ਹੈ।ਐੱਸ. ਐਂਡ. ਪੀ.-500 ਇੰਡੈਕਸ 0.25 ਫੀਸਦੀ ਦੇ ਵਾਧੇ ਨਾਲ 2,839.1 ਦੇ ਪੱਧਰ 'ਤੇ ਬੰਦ ਹੋਇਆ ਹੈ।ਡਾਓ ਜੋਂਸ 4 ਅੰਕ ਡਿੱਗ ਕੇ 26,210.8 ਦੇ ਪੱਧਰ 'ਤੇ ਸਪਾਟ ਹੋਕੇ ਬੰਦ ਹੋਇਆ ਹੈ।
