ਗ੍ਰੋਸਰੀ ਕੰਪਨੀਆਂ ਦੇ ਸ਼ੇਅਰਾਂ ’ਚ ਅਮਰੀਕੀ ਨਿਵੇਸ਼ਕਾਂ ਨੇ ਨਹੀਂ ਦਿਖਾਈ ਰੁਚੀ

Wednesday, Jun 30, 2021 - 10:09 PM (IST)

ਨਿਊਯਾਰਕ (ਵਿਸ਼ੇਸ਼) – ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਲਿਸਟ ਹੋਈਆਂ ਚੀਨ ਦੀਆਂ ਦੋ ਗ੍ਰਾਸਰੀ ਕੰਪਨੀਆਂ ਦੇ ਆਈ. ਪੀ. ਓ. ਨੂੰ ਨਿਵੇਸ਼ਕਾਂ ਨੇ ਠੰਡਾ ਰਿਸਪੌਂਸ ਦਿੱਤਾ ਹੈ। ਗ੍ਰੋਸਰੀ ਕੰਪਨੀ ਮਿਸਫਰੇਸ਼ ਦਾ ਆਈ. ਪੀ. ਓ. ਜਾਰੀ ਮੁੱਲ ਤੋਂ 33 ਫੀਸਦੀ ਹੇਠਾਂ ਡਿੱਗ ਗਿਆ ਹੈ ਜਦ ਕਿ ਇਕ ਹੋਰ ਗ੍ਰੋਸਰੀ ਕੰਪਨੀ ਡਿੰਗ ਡਾਂਗ ਲਿਸਟਿੰਗ ਦੇ ਪਹਿਲੇ ਦਿਨ ਜਾਰੀ ਮੁੱਲ ਦੇ ਕਰੀਬ ਬੰਦ ਹੋਈ। ਦਰਅਸਲ ਚੀਨ ’ਚ ਗ੍ਰੋਸਰੀ ਡਲਿਵਰੀ ਕੰਪਨੀਆਂ ਦੀ ਭਰਮਾਰ ਹੈ ਅਤੇ ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਇੰਨੀ ਗਲਾ ਕੱਟ ਮੁਕਾਬਲੇਬਾਜ਼ੀ ’ਚ ਇਹ ਕੰਪਨੀਆਂ ਕਦੀ ਮੁਨਾਫਾ ਨਹੀਂ ਕਮਾ ਸਕਣਗੀਆਂ। ਮਿਸ ਫ੍ਰੈੱਸ਼ ਚੀਨ ਦੀ ਵੱਡੀ ਤਕਨਾਲੋਜੀ ਕੰਪਨੀ ਟੇਨਸੈਂਟ ਦਾ ਹਿੱਸਾ ਹੈ। ਇਹ ਕੰਪਨੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਨੈੱਸਡੇਕ ’ਤੇ 13 ਡਾਲਰ ਦੇ ਜਾਰੀ ਮੁੱਲ ’ਤੇ ਲਿਸਟ ਹੋਈ ਸੀ ਅਤੇ ਹੁਣ ਇਸ ਦੀ ਕੀਮਤ ਘੱਟ ਹੋ ਕੇ 8.65 ਡਾਲਰ ਪ੍ਰਤੀ ਸ਼ੇਅਰ ਰਹਿ ਗਈ ਹੈ ਜਦ ਕਿ ਗ੍ਰੋਸਰੀ ਡਲਿਵਰੀ ਦੇ ਖੇਤਰ ’ਚ ਮਿਸ ਫ੍ਰੈੱਸ਼ ਦੀ ਮੁਕਾਬਲੇਬਾਜ਼ ਕੰਪਨੀ ਡਿੰਗ ਡਾਂਗ ਮੰਗਲਵਾਰ ਨੂੰ ਲਿਸਟ ਹੋਈ ਅਤੇ ਇਹ ਵੀ ਆਪਣੇ ਜਾਰੀ ਮੁੱਲ 23.50 ਡਾਲਰ ਦੇ ਕਰੀਬ ਹੀ ਕਾਰੋਬਾਰ ਕਰ ਰਹੀ ਹੈ। ਮਿਸ ਫ੍ਰੈੱਸ਼ ਨੂੰ ਮਿਲੇ ਠੰਡੇ ਰਿਸਪੌਂਸ ਤੋਂ ਬਾਅਦ ਡਿੰਗ ਡਾਂਗ ਨੇ ਆਪਣੇ ਆਈ. ਪੀ. ਓ. ਦਾ ਸਾਈਜ਼ ਵੀ ਘੱਟ ਕਰ ਦਿੱਤਾ ਸੀ। ਕੰਪਨੀ ਦਾ ਇਰਾਦਾ ਅਮਰੀਕਾ ਦੇ ਬਾਜ਼ਾਰ ਤੋਂ 357 ਮਿਲੀਅਨ ਡਾਲਰ ਜੁਟਾਉਣ ਦਾ ਸੀ ਪਰ ਇਸ ਦਾ ਆਕਾਰ ਘੱਟ ਕਰਨ ਤੋਂ ਬਾਅਦ 110 ਮਿਲੀਅਨ ਡਾਲਰ ਕਰ ਦਿੱਤਾ ਗਿਆ।

ਦਰਅਸਲ ਚੀਨ ’ਚ ਅੱਜਕਲ ਸ਼ਾਪਿੰਗ ਦਾ ਟ੍ਰੈਂਡ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਲੋਕ ਬਾਜ਼ਾਰ ’ਚ ਜਾਣਦੀ ਥਾਂ ਗ੍ਰੋਸਰੀ ਦੀ ਖਰੀਦ ਆਨਲਾਈਨ ਕਰ ਰਹੇ ਹਨ। ਇਹ ਦੋਵੇਂ ਗ੍ਰੋਸਰੀ ਕੰਪਨੀਆਂ ਇਸੇ ਟ੍ਰੈਂਡ ਨੂੰ ਭੁਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਖੇਤਰ ’ਚ ਇਨ੍ਹਾਂ ਦਾ ਮੁਕਾਬਲੇ ਅਲੀ ਬਾਬਾ, ਆਈ. ਡੀ. ਡਾਟ ਕਾਮ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਹੈ ਅਤੇ ਇਨ੍ਹਾਂ ਕੰਪਨੀਆਂ ਕੋਲ ਪਹਿਲਾਂ ਤੋਂ ਹੀ ਆਪਣੀ ਵੱਡੀ ਸਪਲਾਈ ਚੇਨ ਹੈ। ਲਿਹਾਜਾ ਮੁਕਾਬਲੇਬਾਜ਼ੀ ਕਾਫੀ ਸਖਤ ਹੈ। ਦੋਵੇਂ ਕੰਪਨੀਆਂ ਫਿਲਹਾਲ ਆਪਣੇ ਬ੍ਰੇਕ ਈਵਨ ਪੁਆਇੰਟ ’ਤੇ ਵੀ ਨਹੀਂ ਪਹੁੰਚੀਆਂ ਹਨ। ਮਿਸ ਫ੍ਰੈੱਸ਼ ਨੇ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 93.2 ਮਿਲੀਅਨ ਡਾਲਰ ਦਾ ਘਾਟਾ ਦਿਖਾਇਆ ਹੈ ਅਤੇ ਇਹ ਕੰਪਨੀ ਨੂੰ 2020 ਦੀ ਪਹਿਲੀ ਤਿਮਾਹੀ ’ਚ ਹੋਏ ਘਾਟੇ ਦਾ ਤਿੰਨ ਗੁਣਾ ਹੈ ਜਦ ਕਿ ਡਿੰਗ ਡਾਂਗ ਨੂੰ ਮਾਰਚ ਤਿਮਾਹੀ ’ਚ 211 ਮਿਲੀਅਨ ਡਾਲਰ ਦਾ ਘਾਟਾ ਹੋਇਆ ਹੈ। ਆਈ. ਪੀ. ਓ. ਰਾਹੀਂ ਰਕਮ ਜੁਟਾਉਣ ਦੇ ਬਾਵਜੂਦ ਇਸ ਸਾਲ ਦੇ ਅਖੀਰ ਤੱਕ ਇਨ੍ਹਾਂ ਦੋਹਾਂ ਕੰਪਨੀਆਂ ਦੇ ਸਾਹਮਣੇ ਨਕਦੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ।

ਚੀਨੀ ਕੰਪਨੀ ਦੀਦੀ ਨੇ ਜੁਟਾਏ 4.4 ਅਰਬ ਡਾਲਰ
ਇਸ ਦਰਮਿਆਨ ਚੀਨ ਦੀ ਇਕ ਹੋਰ ਕੰਪਨੀ ਦੀਦੀ ਨੇ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਆਈ. ਪੀ. ਓ. ਰਾਹੀਂ 4.4 ਅਰਬ ਡਾਲਰ ਦੀ ਰਕਮ ਜੁਟਾਈ ਹੈ। ਕੰਪਨੀ ਨੇ 14 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 314 ਮਿਲੀਅਨ ਡਾਲਰ ਸ਼ੇਅਰ ਵੇਚੇ ਹਨ ਜਦ ਕਿ ਕੰਪਨੀ ਦਾ ਟੀਚਾ 288 ਮਿਲੀਅਨ ਸ਼ੇਅਰ ਵੇਚਣ ਦਾ ਸੀ। ਇਸ ਨਾਲ ਕੰਪਨੀ ਦੀ ਵੈਲਯੂਏਸ਼ਨ 67.5 ਅਰਬ ਡਾਲਰ ਹੋ ਗਈ ਹੈ। ਕੰਪਨੀ ਦਾ ਸ਼ੇਅਰ 30 ਜੂਨ ਨੂੰ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਲਿਸਟ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News