US ਨੇ H1-B ਵੀਜ਼ਾ ਦੀ ਮੁਅੱਤਲੀ ਵਧਾਈ, ਸੁੰਦਰ ਪਿਚਾਈ ਸਮੇਤ ਕਈ ਲੋਕਾਂ ਨੇ ਜ਼ਾਹਰ ਕੀਤਾ ਇਤਰਾਜ਼

Tuesday, Jun 23, 2020 - 07:13 PM (IST)

US ਨੇ H1-B ਵੀਜ਼ਾ ਦੀ ਮੁਅੱਤਲੀ ਵਧਾਈ, ਸੁੰਦਰ ਪਿਚਾਈ ਸਮੇਤ ਕਈ ਲੋਕਾਂ ਨੇ ਜ਼ਾਹਰ ਕੀਤਾ ਇਤਰਾਜ਼

ਨਵੀਂ ਦਿੱਲੀ — ਡੋਨਾਲਡ ਟਰੰਪ ਦੀ ਸਰਕਾਰ ਨੇ ਅਮਰੀਕਾ ਵਿਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਐਚ1-ਬੀ ਦੇ ਨਾਲ-ਨਾਲ ਹੋਰ ਤਰ੍ਹਾਂ ਦੇ ਕੰਮਕਾਜ਼ੀ ਵੀਜ਼ਾ ਦਾ ਸਸਪੈਨਸ਼ਨ ਇਸ ਸਾਲ ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਯੂਐਸ ਦੀ ਟਰੰਪ ਸਰਕਾਰ ਨੇ ਐਚ 1 ਬੀ, ਐਲ 1 ਅਤੇ ਹੋਰ ਅਸਥਾਈ ਵਰਕਿੰਗ ਵੀਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਯਾਨੀ ਕਿ ਜਿਹੜੇ ਆਈ ਟੀ ਵਾਲੇ ਲੋਕਾਂ ਦਾ ਐਚ 1 ਬੀ ਵੀਜ਼ਾ ਅਪ੍ਰੈਲ ਦੀ ਲਾਟਰੀ ਵਿਚ ਮਨਜ਼ੂਰ ਹੋ ਗਿਆ ਸੀ। ਹੁਣ ਉਨ੍ਹਾਂ ਨੂੰ ਵੀ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ।

ਸੁੰਦਰ ਪਿਚਾਈ ਨੇ ਫੈਸਲੇ 'ਤੇ ਜ਼ਾਹਰ ਕੀਤਾ ਇਤਰਾਜ਼

 

ਟਰੰਪ ਸਰਕਾਰ ਦੇ ਇਸ ਫੈਸਲੇ 'ਤੇ ਲੋਕ ਇਤਰਾਜ਼ ਕਰ ਰਹੇ ਹਨ। ਇਥੋਂ ਤਕ ਕਿ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਕਰਕੇ ਅਮਰੀਕਾ ਨੇ ਬਹੁਤ ਕੁਝ ਹਾਸਲ ਕੀਤਾ ਹੈ। ਇਸ ਕਰਕੇ ਹੀ ਉਹ ਇੱਕ ਗਲੋਬਲ ਤਕਨੀਕੀ ਲੀਡਰ ਬਣ ਸਕਿਆ ਹੈ। ਪਿਚਾਈ ਨੇ ਲਿਖਿਆ ਕਿ ਉਹ ਅੱਜ ਦੇ ਆਦੇਸ਼ਾਂ ਤੋਂ ਨਿਰਾਸ਼ ਸੀ।

 

ਇਨ੍ਹਾਂ ਤੋਂ ਇਲਾਵਾ ਅਮਰੀਕਾ ਦੇ ਕੁਝ ਨੇਤਾਵਾਂ ਨੇ ਵੀ ਇਸ ਫ਼ੈਸਲੇ ਨੂੰ ਗਲਤ ਦੱਸਿਆ। ਡਿਕ ਡਰਬਿਨ ਨੇ ਲਿਖਿਆ ਕਿ ਇਹ ਗਲਤ ਤਰੀਕਾ ਹੈ। ਐਚ 1 ਬੀ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ ਨਾ ਕਿ ਇਸ ਨੂੰ ਖਤਮ ਕਰਨਾ ਹੈ। ਇਕ ਹੋਰ ਨੇ ਟਵਿੱਟਰ 'ਤੇ ਕਿਹਾ ਕਿ ਟਰੰਪ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਵੀਜ਼ਾ ਅਮਰੀਕਾ ਦੀ ਕਮਜ਼ੋਰੀ ਨਹੀਂ ਤਾਕਤ ਹੈ, ਕਿਉਂਕਿ ਇਸ ਨਾਲ ਉਸ ਨੂੰ ਹੁਨਰਮੰਦ ਕਾਮੇ ਮਿਲਦੇ ਹਨ। ਇਕ ਹੋਰ ਵਿਅਕਤੀ ਨੇ ਲਿਖਿਆ ਕਿ ਭਾਵੇਂ ਟਰੰਪ ਚਾਹੁੰਦੇ ਵੀ ਹੋਣ ਪਰ ਭਾਰਤੀਆਂ ਦੀ ਬਜਾਏ ਉਹ ਬੇਰੁਜ਼ਗਾਰ ਅਮਰੀਕੀਆਂ ਨੂੰ ਉਥੇ ਨਹੀਂ ਰੱਖ ਸਕਦੇ ਕਿਉਂਕਿ ਉਹ ਲੋਕ ਕੰਮ ਨਹੀਂ ਕਰ ਸਕਦੇ।

ਇਹ ਵੀ ਦੇਖੋ : ਪੈਨ ਕਾਰਡ ਨਾਲ ਜੁੜੇ ਇਸ ਕੰਮ ਨੂੰ ਪੂਰਾ ਕਰਨ ਦਾ ਹੈ ਆਖਰੀ ਮੌਕਾ, ਭੁੱਲ ਗਏ ਤਾਂ ਹੋਵੇਗਾ ਵੱਡਾ ਨੁਕਸਾਨ

ਜ਼ਿਕਰਯੋਗ ਹੈ ਕਿ ਟਰੰਪ ਦੇ ਇਸ ਤਾਜ਼ਾ ਫੈਸਲੇ ਦਾ ਅਸਰ ਉਨ੍ਹਾਂ 'ਤੇ ਨਹੀਂ ਪਏਗਾ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਅਮਰੀਕਾ ਦਾ ਵੀਜ਼ਾ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵੀਜ਼ਾ 'ਤੇ ਅਸਥਾਈ ਤੌਰ 'ਤੇ ਪਾਬੰਦੀ ਲੱਗਣ ਕਾਰਨ ਅਮਰੀਕਾ ਵਿਚ 5.25 ਲੱਖ ਨੌਕਰੀਆਂ ਖਾਲੀ ਰਹਿਣਗੀਆਂ।

ਇਹ ਵੀ ਦੇਖੋ : ਰਾਮਦੇਵ ਦਾ ਦਾਅਵਾ : 100 ਫ਼ੀਸਦੀ ਰਿਕਵਰੀ ਦਰ ਨਾਲ ਪਤੰਜਲੀ ਨੇ ਬਣਾ ਲਈ ਕੋਵਿਡ-19 ਦੀ ਦਵਾਈ


author

Harinder Kaur

Content Editor

Related News