ਅਮਰੀਕਾ ਨੇ ਐਕਸਪੋਰਟ ਕੰਟਰੋਲ ਪਹਿਲ ਦਾ ਕੀਤਾ ਵਿਸਤਾਰ, ਚੀਨ ਦੀਆਂ ਹੋਰ ਕੰਪਨੀਆਂ ’ਤੇ ਕੱਸੀ ਲਗਾਮ

Wednesday, Dec 04, 2024 - 12:50 AM (IST)

ਅਮਰੀਕਾ ਨੇ ਐਕਸਪੋਰਟ ਕੰਟਰੋਲ ਪਹਿਲ ਦਾ ਕੀਤਾ ਵਿਸਤਾਰ, ਚੀਨ ਦੀਆਂ ਹੋਰ ਕੰਪਨੀਆਂ ’ਤੇ ਕੱਸੀ ਲਗਾਮ

ਬੈਂਕਾਕ, (ਭਾਸ਼ਾ)– ਅਮਰੀਕਾ ਦੇ ਵਪਾਰ ਮੰਤਰਾਲਾ ਨੇ ਆਪਣੀ ਐਕਸਪੋਰਟ ਕੰਟਰੋਲ ਪਹਿਲ ਦਾ ਵਿਸਤਾਰ ਕਰਦੇ ਹੋਏ ਚੀਨ ਦੀਆਂ ਹੋਰ ਕੰਪਨੀਆਂ ’ਤੇ ਲਗਾਮ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ’ਚ ਕੰਪਿਊਟਰ ਚਿਪ, ਚਿਪ ਬਣਾਉਣ ਦੀ ਮਸ਼ੀਨ ਤੇ ਸਾਫਟਵੇਅਰ ਬਣਾਉਣ ਵਾਲੇ ਉਪਕਰਣ ਬਣਾਉਣ ਵਾਲੀਆਂ ਕਈ ਕੰਪਨੀਆਂ ਸ਼ਾਮਲ ਹਨ।

ਇਸ ਕਥਿਤ ‘ਇਕਾਈ ਸੂਚੀ’ ’ਚ ਸ਼ਾਮਲ ਕੀਤੀਆਂ ਗਈਆਂ 140 ਕੰਪਨੀਆਂ ’ਚੋਂ ਲੱਗਭਗ ਸਾਰੀਆਂ ਚੀਨ ’ਚ ਸਥਿਤ ਹਨ। ਹਾਲਾਂਕਿ ਜਾਪਾਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ’ਚ ਚੀਨੀ ਮਾਲਕੀ ਵਾਲੀਆਂ ਕੁਝ ਕੰਪਨੀਆਂ ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੰਪਨੀਆਂ ਦੇ ‘ਇਕਾਈ ਸੂਚੀ’ ’ਚ ਸ਼ਾਮਲ ਹੋਣ ਤੋਂ ਭਾਵ ਹੈ ਕਿ ਇਨ੍ਹਾਂ ਨਾਲ ਵਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕਿਸੇ ਵੀ ਅਮਰੀਕੀ ਕੰਪਨੀ ਨੂੰ ਐਕਸਪੋਰਟ ਲਾਈਸੈਂਸ ਦੇਣ ਤੋਂ ਨਾਂਹ ਕਰ ਦਿੱਤੀ ਜਾਵੇਗੀ।

ਸੋਧੇ ਨਿਯਮ ਸੋਮਵਾਰ ਨੂੰ ਅਮਰੀਕੀ ਸੰਘੀ ਰਜਿਸਟਰਾਰ ਦੀ ਵੈੱਬਸਾਈਟ ’ਤੇ ਸਾਂਝੇ ਕੀਤੇ ਗਏ। ਨਿਯਮ ਚੀਨ ਨੂੰ ਉੱਚ ਬੈਂਡਵਿਡਥ ਮੈਮੋਰੀ ਚਿਪ ਦੇ ਐਕਸਪੋਰਟ ਨੂੰ ਵੀ ਸੀਮਤ ਕਰਦੇ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਉੱਨਤ ਪ੍ਰਯੋਗਾਂ ’ਚ ਭਾਰੀ ਮਾਤਰਾ ’ਚ ਡਾਟਾ ਨੂੰ ਸੁਰੱਖਿਅਤ ਕਰਨ ਲਈ ਅਜਿਹੀ ਚਿਪ ਦੀ ਲੋੜ ਹੁੰਦੀ ਹੈ।

ਟੀਨ ਦੇ ਵਪਾਰ ਮੰਤਰਾਲਾ ਨੇ ਇਸ ਦਾ ਵਿਰੋਧ ਜਤਾਇਆ ਅਤੇ ਕਿਹਾ ਕਿ ਉਹ ਆਪਣੇ ‘ਅਧਿਕਾਰਾਂ ਅਤੇ ਹਿਤਾਂ’ ਰੱਖਿਆ ਲਈ ਕੰਮ ਕਰੇਗਾ, ਹਾਲਾਂਕ ਇਸ ਸਬੰਧ ’ਚ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਇਹ ਆਰਥਕ ਦਬਾਅ ਬਣਾਉਣ ਅਤੇ ਗਲਤ ਢੰਗ ਨਾਲ ਵਪਾਰ ਕਰਨ ਦਾ ਮਾਮਲਾ ਹੈ।

ਵਪਾਰ ਮੰਤਰੀ ਜੀਨਾ ਰਾਇਮੋਂਡੋ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਚੀਨ ਦੀ ਉੱਨਤ ਤਕਨੀਕਾਂ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਰੋਕਣਾ ਹੈ, ਜੋ ਸਾਡੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੀ ਹੈ।


author

Rakesh

Content Editor

Related News