ਹਾਰਲੇ ਡੇਵਿਡਸਨ ਲਿਆ ਰਹੀ 350cc ਵਾਲੀ ਨਵੀਂ ਬਾਈਕ, ਰਾਇਲ ਐਨਫੀਲਡ ਨੂੰ ਮਿਲੇਗੀ ਟੱਕਰ

07/01/2020 1:22:27 PM

ਆਟੋ ਡੈਸਕ– ਅਮਰੀਕਾ ਦੀ ਬਾਈਕ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਆਪਣੀ ਨਵੀਂ 350cc ਇੰਜਣ ਵਾਲੀ ਬਾਈਕ ’ਤੇ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ, ਇਸ ਬਾਈਕ ਨੂੰ ਪੈਰਲਲ-ਟਵਿਨ ਇੰਜਣ ਨਾਲ ਸਾਲ 2021 ਦੇ ਕ੍ਰਿਸਮਸ ਦੇ ਨੇੜੇ ਲਿਆਇਆ ਜਾਵੇਗਾ। ਇਸ ਬਾਈਕ ਦੀ ਕੀਮਤ 3 ਲੱਖ ਰੁਪਏ ਤੋਂ 3.5 ਲੱਖ ਰੁਪਏ ਤਕ ਹੋ ਸਕਦੀ ਹੈ। ਕੰਪਨੀ ਨੇ ਇਸ ਬਾਈਕ ਦੀ ਰੈਂਡਰਿੰਗ ਤਸਵੀਰ ਪੇਸ਼ ਕਰ ਦਿੱਤੀ ਹੈ। ਇਸ ਬਾਈਕ ’ਚ ਅੰਡਰ ਬੈਲੀ ਐਗਜੋਸਟ ਸਿਸਟਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਂਝ ਤਾਂ ਹਾਰਲੇ ਵੀ-ਟਵਿਨ ਐਗਜੋਸਟ ਦੀ ਵਰਤੋਂ ਕਰਦੀ ਹੈ ਪਰ ਇਸ ਬਾਈਕ ਨਾਲ ਕੰਪਨੀ ਆਪਣੀ ਇਸ ਪਰੰਪਰਾ ਨੂੰ ਤੋੜਨ ਜਾ ਰਹੀ ਹੈ। 

PunjabKesari

353cc ਦਾ ਪੈਰਲਲ-ਟਵਿਨ ਇੰਜਣ
ਇਸ ਨਵੀਂ ਬਾਈਕ ਦਾ ਫਰੇਮ, ਸਵਿੰਗ ਆਰਮਸ, ਡਿਸਕ ਬ੍ਰੇਕ ਰੋਟਰਸ ਅਤੇ ਇਸ ਦਾ ਸਸਪੈਂਸ਼ਨ ਬਨੇਲੀ ਟੀ.ਐੱਨ.ਟੀ. 300 ਤੋਂ ਲਿਆ ਜਾਵੇਗਾ। ਹਾਰਲੇ ਦੀ ਨਵੀਂ ਬਾਈਕ ’ਚ 353 ਸੀਸੀ ਦੇ ਪੈਰਲਲ-ਟਵਿਨ ਇੰਜਣ ਦੀ ਵਰਤੋਂ ਹੋਵੇਗੀ ਜੋ 35.5 ਬੀ.ਐੱਚ.ਪੀ. ਦੀ ਤਾਕਤ ਪੈਦਾ ਕਰੇਗਾ। 


Rakesh

Content Editor

Related News