ਯੂਨੀਟੇਕ ਦਾ ਘਾਟਾ ਵਧ ਕੇ 112 ਕਰੋੜ ਰੁਪਏ
Sunday, Sep 15, 2019 - 09:09 AM (IST)

ਨਵੀਂ ਦਿੱਲੀ—ਰਿਐਲਟੀ ਖੇਤਰ ਦੀ ਕੰਪਨੀ ਯੂਨੀਟੇਕ ਲਿਮਟਿਡ ਨੂੰ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ 112 ਕਰੋੜ ਰੁਪਏ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਕੰਪਨੀ ਦਾ ਘਾਟਾ 92.14 ਕਰੋੜ ਰੁਪਏ ਸੀ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਸਮੀਖਿਆ ਸਮੇਂ 'ਚ ਉਸ ਦੀ ਆਮਦਨ 288.38 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ 218.65 ਕਰੋੜ ਰੁਪਏ ਰਹੀ ਸੀ।