ਯੂਨੀਅਨ ਬੈਂਕ ਨੇ MCLR ’ਚ ਕੀਤੀ 0.20 ਫੀਸਦੀ ਦੀ ਕਟੌਤੀ
Friday, Jul 10, 2020 - 11:53 PM (IST)
ਮੁੰਬਈ –ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਵੱਖ-ਵੱਖ ਮਿਆਦ ਲਈ ਮਾਰਜੀਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟਸ (ਐੱਮ. ਸੀ. ਐੱਲ. ਆਰ.) ’ਚ 0.20 ਫੀਸਦੀ ਕਟੌਤੀ ਦਾ ਐਲਾਨ ਕੀਤਾ। ਨਵੀਆਂ ਦਰਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਬੈਂਕ ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਸੋਧੀ ਹੋਈ ਇਕ ਐੱਮ. ਸੀ. ਐੱਲ. ਆਰ. 7.60 ਫੀਸਦੀ ਦੀ ਥਾਂ 7.40 ਫੀਸਦੀ ਹੋਵੇਗੀ। 3 ਮਹੀਨੇ ਅਤੇ 6 ਮਹੀਨੇ ਦੇ ਐੱਮ. ਸੀ. ਐੱਲ. ਆਰ. ਨੂੰ ਘਟਾ ਕੇ ਲੜੀਵਾਰ 7.10 ਅਤੇ 7.25 ਫੀਸਦੀ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਜੁਲਾਈ ਤੋਂ ਬੈਂਕ ਵਲੋਂ ਲਗਾਤਾਰ 13 ਵਾਰ ਦਰ ’ਚ ਕਟੌਤੀ ਕੀਤੀ ਗਈ ਹੈ। ਜਨਤਕ ਖੇਤਰ ਦੇ ਇਕ ਹੋਰ ਬੈਂਕ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਨੇ ਸਾਰੀ ਮਿਆਦ ਲਈ ਐੱਮ. ਸੀ. ਐੱਲ. ਆਰ. ’ਚ 0.25 ਫੀਸਦੀ ਤੱਕ ਕਟੌਤੀ ਕੀਤੀ ਹੈ।