ਅਮਰੀਕਾ ’ਚ ਬੇਰੋਜ਼ਗਾਰੀ ਦਰ ਘਟ ਕੇ 3.7 ਫੀਸਦੀ ਪਹੁੰਚੀ

Sunday, Oct 07, 2018 - 03:38 PM (IST)

ਅਮਰੀਕਾ ’ਚ ਬੇਰੋਜ਼ਗਾਰੀ ਦਰ ਘਟ ਕੇ 3.7 ਫੀਸਦੀ ਪਹੁੰਚੀ

ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਸਾਲ ਅਰਥਵਿਵਸਥਾ ਦੇ ਲਿਹਾਜ਼ ਨਾਲ  ਤਸੱਲੀਬਖਸ਼ ਰਿਹਾ ਹੈ। ਟਰੰਪ ਦੇ ਕਾਰਜਕਾਲ ’ਚ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੇ ਇਕ ਹੋਰ ਉਪਲੱਬਧੀ ਹਾਸਲ ਕੀਤੀ ਹੈ। 49 ਸਾਲਾਂ ਦੌਰਾਨ ਬੇਰੋਜ਼ਗਾਰੀ ਦਰ ’ਚ ਇੱਥੇ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਸਤੰਬਰ ਮਹੀਨੇ ’ਚ ਇੱਥੇ ਬੇਰੋਜ਼ਗਾਰੀ ਦਰ ਘਟ ਕੇ 3.7 ਫੀਸਦੀ ਹੋ ਗਈ ਹੈ, ਜੋ ਸਾਲ 1969 ਤੋਂ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।
ਅਮਰੀਕੀ ਕਿਰਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਾਲ 2000 ਤੋਂ ਬਾਅਦ ਅਮਰੀਕੀ ਅਰਥਵਿਵਸਥਾ ਦਾ ਇਹ ਸਾਲ ਸਭ ਤੋਂ ਚੰਗਾ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਸ਼ੇਅਰ ਬਾਜ਼ਾਰ ਸੂਚਕ ਅੰਕ ਆਪਣੇ ਸਭ ਤੋਂ ਉੱਚ ਪੱਧਰ ਦੇ ਕਰੀਬ ਪਹੁੰਚ ਗਏ ਹਨ। ਹਾਲ ਹੀ ਦੇ ਮਹੀਨਿਆਂ ’ਚ ਨੌਜਵਾਨਾਂ, ਘੱਟ ਪੜ੍ਹੇ-ਲਿਖੇ ਕਰਮਚਾਰੀਅਾਂ ਤੇ ਵਿਕਲਾਂਗ ਨਾਗਰਿਕਾਂ ਦਾ ਵੀ ਵਿਕਾਸ ਹੋਇਆ ਹੈ। ਬੇਰੋਜ਼ਗਾਰੀ ਦਰ ਘਟਣ ਦੀ ਖਬਰ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਇਸ ਨੂੰ ਸਾਂਝਾ ਕੀਤਾ।

 


Related News