ਵਪਾਰ ਸਮਝੌਤੇ ’ਤੇ ਬੇਯਕੀਨੀ ਵਧੀ, 90 ਰੁਪਏ ਪ੍ਰਤੀ ਡਾਲਰ ਤੋਂ ਹੇਠਾਂ ਜਾ ਸਕਦੈ ਰੁਪਿਆ
Tuesday, Dec 09, 2025 - 12:54 PM (IST)
ਨਵੀਂ ਦਿੱਲੀ (ਇੰਟ.) - ਵਧਦੇ ਵਪਾਰ ਘਾਟੇ ਅਤੇ ਵਿਦੇਸ਼ੀ ਨਿਵੇਸ਼ ਦੇ ਕਮਜ਼ੋਰ ਪ੍ਰਵਾਹ ਕਾਰਨ ਰੁਪਏ ’ਚ ਆਈ ਹਾਲੀਆ ਗਿਰਾਵਟ ਜਾਰੀ ਰਹਿਣ ਦਾ ਖਦਸ਼ਾ ਵਧ ਗਿਆ ਹੈ। ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਅਤੇ ਅਮਰੀਕਾ ਲੰਬੇ ਸਮੇਂ ਦੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਚ ਅਸਫਲ ਰਹਿੰਦੇ ਹਨ ਤਾਂ ਆਉਣ ਵਾਲੇ ਮਹੀਨਿਆਂ ’ਚ ਰੁਪਿਆ 90 ਰੁਪਏ ਪ੍ਰਤੀ ਡਾਲਰ ਤੋਂ ਵੀ ਹੇਠਾਂ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
ਦਸੰਬਰ ਨੂੰ ਰੁਪਿਆ ਪਹਿਲੀ ਵਾਰ 90 ਤੋਂ ਪਾਰ ਚਲਾ ਗਿਆ ਹੈ। ਇਹ ਇਸਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਸਾਲ 2024 ਤੋਂ ਹੁਣ ਤੱਕ ਰੁਪਏ ’ਚ ਕਰੀਬ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਈ ਹੈ। ਸ਼ੁੱਕਰਵਾਰ ਨੂੰ ਰੁਪਿਆ 89.98 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਅੱਜ (8 ਦਸੰਬਰ) ਵੀ ਰੁਪਿਆ 90 ਤੋਂ ਪਾਰ ਭਾਵ 90.09 ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਮਾਹਿਰਾਂ ਦੀ ਚਿਤਾਵਨੀ-90 ਰੁਪਏ ਤੋਂ ਪਾਰ ਜਾਣਾ ਸੰਭਵ
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਹੈ ਕਿ ਵਪਾਰ ਸਮਝੌਤੇ ਨੂੰ ਲੈ ਕੇ ਬੇਯਕੀਨੀ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫ. ਪੀ. ਆਈ.) ਦੇ ਬਾਹਰ ਜਾਣ ਕਾਰਨ 90 ਰੁਪਏ ਤੋਂ ਉਪਰ ਦੀ ਸਥਿਤੀ ਬਣ ਸਕਦੀ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਪ੍ਰਧਾਨ ਅਰਥਸ਼ਾਸਤਰੀ ਸਾਕਸ਼ੀ ਗੁਪਤਾ ਨੇ ਵੀ ਕਰੰਸੀ ’ਚ ਲਗਾਤਾਰ ਉਤਰਾਅ-ਚੜ੍ਹਾਅ ਦੀ ਸੰਭਾਵਨਾ ਪ੍ਰਗਟਾਈ। ਉਨ੍ਹਾਂ ਕਿਹਾ ਹੈ ਕਿ ਦਸੰਬਰ ਦੇ ਅੰਤ ਤੱਕ ਐਲਾਨ ਹੋਣ ਦੀ ਸੰਭਾਵਨਾ ਵਾਲੀ ਅਮਰੀਕਾ-ਭਾਰਤ ਵਪਾਰ ਡੀਲ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਦਰਾਂ ’ਚ ਸੰਭਾਵਾ ਕਟੌਤੀ ਨਾਲ ਰੁਪਏ ਨੂੰ ਕੁਝ ਸਮੇਂ ਲਈ ਸਹਾਰਾ ਮਿਲ ਸਕਦਾ ਹੈ। ਹਾਲਾਂਕਿ ਆਰ. ਬੀ. ਆਈ. ਵੱਲੋਂ ਵਿਦੇਸ਼ੀ ਕਰੰਸੀ ਭੰਡਾਰ ਦੇ ਮੁੜ ਗਠਨ ਦਾ ਪ੍ਰਭਾਵ ਸੀਮਤ ਰਹੇਗਾ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਗੁਪਤਾ ਨੇ ਅੰਦਾਜ਼ਾ ਲਾਇਆ ਕਿ ਮਾਰਚ ਤੱਕ ਡਾਲਰ-ਰੁਪਿਆ ਵਟਾਂਦਰਾ ਦਰ 87.5-89 ਦੇ ਘੇਰੇ ’ਚ ਰਹਿ ਸਕਦੀ ਹੈ। ਜੇਕਰ ਵਪਾਰ ਸਮਝੌਤਾ ਨਹੀਂ ਹੁੰਦਾ ਹੈ, ਤਾਂ ਮਾਰਚ 2026 ਤੱਕ ਇਹ ਅਨੁਪਾਤ 89-91 ਵਿਚਾਲੇ ਰਹਿਣ ਦਾ ਖਦਸ਼ਾ ਹੈ। ਮੌਜੂਦਾ ’ਚ ਭਾਰਤ ’ਤੇ 50 ਫ਼ੀਸਦੀ ਅਮਰੀਕੀ ਟੈਰਿਫ ਲਾਗੂ ਹੈ, ਜਿਸ ’ਚੋਂ 25 ਫ਼ੀਸਦੀ ਹਿੱਸਾ ਰੂਸ ਤੋਂ ਤੇਲ ਦਰਾਮਦ ’ਤੇ ਲਾਏ ਗਏ ਸਜ਼ਾਯੋਗ ਟੈਰਿਫ ਨਾਲ ਸਬੰਧਤ ਹੈ। ਅਮਰੀਕੀ ਵਪਾਰ ਵਾਰਤਾਕਾਰ ਇਸ ਹਫ਼ਤੇ ਭਾਰਤ ਆਉਣ ਵਾਲੇ ਹਨ, ਜਿੱਥੇ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸ਼ੁਰੂਆਤੀ ਪੜਾਅ ’ਚ ਟੈਰਿਫ ਨਾਲ ਜੁਡ਼ੇ ਮੁੱਦਿਆਂ ’ਤੇ ਕੇਂਦਰਿਤ ਚਰਚਾ ਹੋਵੇਗੀ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਪ੍ਰਭਾਵਿਤ ਹੋ ਸਕਦੈ 2027 ਦਾ ਚਾਲੂ ਖਾਤਾ ਘਾਟਾ
ਆਈ. ਡੀ. ਐੱਫ. ਸੀ. ਫਰਸਟ ਬੈਂਕ ਦੀ ਮੁੱਖ ਅਰਥਸ਼ਾਸਤਰੀ ਗੌਰਾ ਸੇਨਗੁਪਤਾ ਨੇ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਦੇ ਮੌਸਮੀ ਰੁਝਾਨ ਰੁਪਏ ਨੂੰ ਕੁਝ ਰਾਹਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2026 ਦੀ ਚੌਥੀ ਤਿਮਾਹੀ ’ਚ ਵਪਾਰ ਘਾਟਾ ਘਟਣ ਦੀ ਸੰਭਾਵਨਾ ਹੈ, ਜਿਸ ਕਾਰਨ ਚਾਲੂ ਖਾਤੇ ਦਾ ਸੰਤੁਲਨ ਸਰਪਲੱਸ ’ਚ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਵਪਾਰ ਸਮਝੌਤਾ ਨਾ ਹੋਇਆ ਤਾਂ ਵਿੱਤੀ ਸਾਲ 2027 ਦਾ ਚਾਲੂ ਖਾਤਾ ਘਾਟਾ (ਸੀ. ਏ. ਡੀ.) ਪ੍ਰਭਾਵਿਤ ਹੋਵੇਗਾ। 50 ਫ਼ੀਸਦੀ ਟੈਰਿਫ ਵਿੱਤੀ ਸਾਲ 2027 ਦੇ ਸੀ. ਏ. ਡੀ. ਵਿਚ ਜੀ. ਡੀ. ਪੀ. ਦਾ ਲੱਗਭਗ 0.3 ਫ਼ੀਸਦੀ ਜੋੜ ਦੇਵੇਗਾ, ਜਿਸ ਨਾਲ ਰੁਪਏ ’ਤੇ ਦਬਾਅ ਹੋਰ ਵਧੇਗਾ। ਐੱਚ. ਡੀ. ਐੱਫ. ਸੀ. ਬੈਂਕ ਦਾ ਅੰਦਾਜ਼ਾ ਹੈ ਕਿ ਵਿੱਤੀ ਸਾਲ 2026 ’ਚ ਸੀ. ਏ. ਡੀ. ਵਧ ਕੇ ਜੀ. ਡੀ. ਪੀ. ਦਾ 1.1 ਫ਼ੀਸਦੀ ਹੋ ਜਾਵੇਗਾ, ਜਦੋਂ ਕਿ ਆਈ. ਡੀ. ਐੱਫ. ਸੀ. ਫਰਸਟ ਬੈਂਕ ਨੇ 2025 ਦੇ 0.6 ਫ਼ੀਸਦੀ ਦੇ ਮੁਕਾਬਲੇ 1. 6 ਫ਼ੀਸਦੀ ਦਾ ਅੰਦਾਜ਼ਾ ਲਾਇਆ ਹੈ।
ਮਹਿੰਗਾਈ ’ਚ ਕੋਈ ਖਾਸ ਵਾਧਾ ਨਹੀਂ
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ 25 ਆਧਾਰ ਅੰਕਾਂ ਦੀ ਦਰ ’ਚ ਕਟੌਤੀ ਕੀਤੀ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸਦਾ ਪ੍ਰਭਾਵ ਥੋੜ੍ਹੇ ਸਮੇਂ ਲਈ ਰਹੇਗਾ। ਮੁੱਖ ਭੂਮਿਕਾ ਵਪਾਰ ਸਮਝੌਤੇ ਅਤੇ ਪੂੰਜੀ ਪ੍ਰਵਾਹ ਦੀ ਹੀ ਰਹੇਗੀ। ਅਗਲੇ 8-12 ਮਹੀਨਿਆਂ ਤੱਕ ਰੁਪਏ ’ਤੇ ਮੁੱਲ ਦਾ ਦਬਾਅ ਬਣੇ ਰਹਿਣ ਦੀ ਸੰਭਾਵਨਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਰੁਪਏ ਦੀ ਕਮਜ਼ੋਰੀ ਨਾਲ ਮਹਿੰਗਾਈ ’ਚ ਕੋਈ ਖਾਸ ਵਾਧਾ ਨਹੀਂ ਹੋਵੇਗਾ ਕਿਉਂਕਿ ਖੁਰਾਕੀ ਵਸਤੂਆਂ ਦੇ ਮੁੱਲ ਸਥਿਰ ਹਨ। ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਐਸੋਸੀਏਟ ਡਾਇਰੈਕਟਰ ਪਾਰਸ ਜਸਰਾਏ ਨੇ ਕਿਹਾ ਕਿ ਮਹਿੰਗਾਈ ’ਤੇ ਸਭ ਤੋਂ ਵੱਡਾ ਪ੍ਰਭਾਵ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਦਾ ਹੋਵੇਗਾ। ਕਮੋਡਿਟੀ ਕੀਮਤਾਂ ਆਮ ਹਨ। ਸੋਨੇ ਦੇ ਗਹਿਣਿਆਂ ਦੀਆਂ ਕੀਮਤਾਂ ਦਾ ਪ੍ਰਭਾਵ ਕੋਰ ਮਹਿੰਗਾਈ ’ਤੇ ਥੋੜ੍ਹਾ ਪਵੇਗਾ ਪਰ ਖੁਰਾਕੀ ਵਸਤੂਆਂ ਦੀਆਂ ਕੀਮਤਾਂ ’ਚ ਨਰਮੀ ਇਸ ਨੂੰ ਸੰਤੁਲਿਤ ਕਰ ਦੇਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
