ਬ੍ਰਿਟੇਨ ਦੀ ਅਦਾਲਤ ਵਲੋਂ ਅਨਿਲ ਅੰਬਾਨੀ ਨੂੰ 10 ਕਰੋੜ ਡਾਲਰ ਜਮ੍ਹਾ ਕਰਵਾਉਣ ਦਾ ਨਿਰਦੇਸ਼

Saturday, Feb 08, 2020 - 10:51 AM (IST)

ਬ੍ਰਿਟੇਨ ਦੀ ਅਦਾਲਤ ਵਲੋਂ ਅਨਿਲ ਅੰਬਾਨੀ ਨੂੰ 10 ਕਰੋੜ ਡਾਲਰ ਜਮ੍ਹਾ ਕਰਵਾਉਣ ਦਾ ਨਿਰਦੇਸ਼

ਲੰਡਨ – ਬ੍ਰਿਟੇਨ ਦੀ ਇਕ ਅਦਾਲਤ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਸ਼ੁੱਕਰਵਾਰ ਨਿਰਦੇਸ਼ ਦਿੱਤਾ ਕਿ ਉਹ 6 ਹਫਤਿਆਂ ਅੰਦਰ 10 ਕਰੋੜ ਡਾਲਰ ਦੀ ਰਕਮ ਜਮ੍ਹਾ ਕਰਵਾਉਣ। ਅਦਾਲਤ ਚੀਨ ਦੀਆਂ ਚੋਟੀ ਦੀਆਂ ਬੈਂਕਾਂ ਦੀ ਇਕ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਅਨਿਲ ਅੰਬਾਨੀ ਤੋਂ 68 ਕਰੋੜ ਡਾਲਰ ਦੀ ਵਸੂਲੀ ਦੀ ਮੰਗ ਕੀਤੀ ਗਈ ਹੈ। ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਲਿਮ. ਦੀ ਮੁੰਬਈ ਬ੍ਰਾਂਚ ਨੇ ਆਪਣੇ ਚਾਈਨਾ ਡਿਵੈਲਪਮੈਂਟ ਬੈਂਕ ਅਤੇ ਐਗਜ਼ਿਮ ਬੈਂਕ ਆਫ ਚਾਈਨਾ ਵਲੋਂ ਅੰਬਾਨੀ ਖਿਲਾਫ ਸਰਸਰੀ ਤੌਰ ’ਤੇ ਪੈਸਾ ਜਮ੍ਹਾ ਕਰਵਾਉਣ ਦਾ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ। ਇਨ੍ਹਾਂ ਬੈਂਕਾਂ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਨੇ ਫਰਵਰੀ 2012 ’ਚ ਪੁਰਾਣੇ ਕਰਜ਼ੇ ਨੂੰ ਚੁਕਾਉਣ ਲਈ ਤਕਰੀਬਨ 92.5 ਕਰੋੜ ਡਾਲਰ ਦੇ ਕਰਜ਼ੇ ਲਈ ਕਥਿਤ ਤੌਰ ’ਤੇ ਨਿੱਜੀ ਗਾਰੰਟੀ ਦੀ ਪਾਲਣਾ ਨਹੀਂ ਕੀਤੀ।

ਓਧਰ ਅੰਬਾਨੀ (60) ਨੇ ਇਸ ਤਰ੍ਹਾਂ ਦੀ ਕਿਸੇ ਵੀ ਗਾਰੰਟੀ ਦਾ ਅਧਿਕਾਰ ਦੇਣ ਦੀ ਗੱਲ ਦਾ ਖੰਡਨ ਕੀਤਾ। ਕਰਜ਼ਾ ਕਰਾਰ ਤਹਿਤ ਇਸੇ ਲਈ ਬੈਂਕਾਂ ਨੇ ਇਹ ਮਾਮਲਾ ਬ੍ਰਿਟੇਨ ਦੀ ਅਦਾਲਤ ਸਾਹਮਣੇ ਰੱਖਿਆ ਹੈ। ਰਿਲਾਇੰਸ ਗਰੁੱਪ ਨੇ ਅਦਾਲਤ ਦੇ ਇਸ ਫੈਸਲੇ ਖਿਲਾਫ ਅਪੀਲ ਕਰਨ ਦਾ ਸੰਕੇਤ ਦਿੱਤਾ ਹੈ।


Related News