UFO ਮੂਵੀਜ਼ ਦਾ ਮੁਨਾਫਾ 2 ਗੁਣਾ ਵਧਿਆ

Friday, Sep 08, 2017 - 04:37 PM (IST)

UFO ਮੂਵੀਜ਼ ਦਾ ਮੁਨਾਫਾ 2 ਗੁਣਾ ਵਧਿਆ


ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦਾ ਮੁਨਾਫਾ ਲਗਭਗ 2 ਗੁਣਾ ਵਧ ਕੇ 14 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦਾ ਮੁਨਾਫਾ 7.1 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦੀ ਆਮਦਨ 13.9 ਫੀਸਦੀ ਵਧ ਕੇ 153.7 ਕਰੋੜ ਰੁਪਏ 'ਤੇ ਪਹੁੰਚ ਗਈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦੀ ਆਮਦਨ 135 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦਾ ਐਬਿਟਡਾ 36.7 ਕਰੋੜ ਰੁਪਏ ਘੱਟ ਕੇ 40.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਯੂ. ਐੱਫ. ਓ. ਮੂਵੀਜ਼ ਦਾ ਐਬਿਟਡਾ ਮਾਰਜਨ 27.2 ਫੀਸਦੀ ਤੋਂ ਘੱਟ ਕੇ 6.1 ਫੀਸਦੀ ਰਿਹਾ ਹੈ।


Related News