ਕੋਟਕ ਮਹਿੰਦਰਾ ਬੈਂਕ ਦੀ 2.8 ਫੀਸਦੀ ਹਿੱਸੇਦਾਰੀ ਵੇਚਣਗੇ ਉਦੈ ਕੋਟਕ

06/01/2020 9:52:33 PM

ਮੁੰਬਈ— ਅਰਬਪਤੀ ਬੈਂਕਰ ਉਦੈ ਕੋਟਕ ਕੋਟਕ ਮਹਿੰਦਰਾ ਬੈਂਕ ਦੀ ਆਪਣੀ 2.8 ਫੀਸਦੀ ਹਿੱਸੇਦਾਰੀ ਘੱਟ ਤੋਂ ਘੱਟ6,600 ਕਰੋੜ ਵਿਚ ਵੇਚਣ ਵਾਲੇ ਹਨ। ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਕੋਟਕ ਦੀ ਬੈਂਕ ਵਿਚ ਵਧੇਰੇ ਹਿੱਸੇਦਾਰੀ ਹੋਣ ਕਾਰਨ ਰਿਜ਼ਰਵ ਬੈਂਕ ਵਿਚ ਆਪਣੀ ਹਿੱਸੇਦਾਰੀ ਹੋਣ ਕਾਰਨ ਰਿਜ਼ਰਵ ਬੈਂਕ ਨਾਲ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਇਸ ਨੂੰ ਲੈ ਕੇ ਕੋਟਕ ਨੇ ਰਿਜ਼ਰਵ ਬੈਂਕ ਖਿਲਾਫ ਦਸੰਬਰ 2018 ਵਿਚ ਬਾਂਬੇ ਉੱਚ ਅਦਾਲਤ ਦੀ ਸ਼ਰਣ ਲਈ ਸੀ। ਇਹ ਮਾਮਲਾ ਅਜੇ ਅਦਾਲਤ ਵਿਚ ਪੈਂਡਿੰਗ ਹੈ। ਮਾਮਲੇ ਨਾਲ ਜੁੜੇ ਇਕ ਸੂਤਰ ਮੁਤਾਬਕ ਬਲਾਕ ਡੀਲ ਰਾਹੀਂ ਹਿੱਸੇਦਾਰੀ ਨੂੰ ਘੱਟ ਕੀਤਾ ਜਾਵੇਗਾ। ਇਹ ਸੌਦਾ ਜਲਦੀ ਹੀ ਹੋਵੇਗਾ ਅਤੇ ਇਸ ਦੀ ਦਰ 1,215 ਰੁਪਏ ਤੋਂ 1,240 ਰੁਪਏ ਪ੍ਰਤੀ ਸ਼ੇਅਰ ਦੇ ਵਿਚਕਾਰ ਹੋਵੇਗੀ। ਇਸ ਹਿਸਾਬ ਨਾਲ 2.8 ਫੀਸਦੀ ਹਿੱਸੇਦਾਰੀ ਵੇਚਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ 6800 ਕਰੋੜ ਰੁਪਏ ਮਿਲਣਗੇ।

ਅਜੇ ਉਦੈ ਕੋਟਕ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੋਟਕ ਮਹਿੰਦਰਾ ਬੈਂਕ ਦੀ 28.8 ਫੀਸਦੀ ਹਿੱਸੇਦਾਰੀ ਹੈ। ਰਿਜ਼ਰਵ ਬੈਂਕ ਦੀ ਵਿਵਸਥਾ ਮੁਤਾਬਕ ਕਿਸੇ ਬੈਂਕ ਵਿੱਚ ਪ੍ਰਮੋਟਰ ਦੀ ਵੱਧ ਤੋਂ ਵੱਧ ਹਿੱਸੇਦਾਰੀ 26 ਪ੍ਰਤੀਸ਼ਤ ਹੋ ਸਕਦੀ ਹੈ। ਕੋਟਕ ਮਹਿੰਦਰਾ ਬੈਂਕ ਦੇਸ਼ ਦਾ ਚੌਥਾ ਵੱਡਾ ਨਿੱਜੀ ਬੈਂਕ ਹੈ। ਉਦੈ ਕੋਟਕ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇਕ ਹੈ ਜੋ ਬੈਂਕ ਕਾਰੋਬਾਰ ਕਰਨ ਵਾਲਾ ਸਭ ਤੋਂ ਅਮੀਰ ਵਿਅਕਤੀ ਹਨ।


Sanjeev

Content Editor

Related News